ਪਿੰਗਲ ਬਾਊਲ - ਗੁਰਪ੍ਰੀਤ ਜ਼ੀਰਾ

KARAN

Prime VIP


ਗੱਲ ਸ਼ੈਦ ਪਚਾਨਮੇਂ ਛਿਆਨਮੇਂ ਦੀ ਹੋਣੀ ਆ ... ਲਾਰੈਂਸ ਰੋਡ ਉਦੋਂ ਘੜੀ ਆਲੀ ਕੋਠੀ ਤੇ ਨਾਵਲਟੀ ਰੇਸਤਰਾਂ ਈ ਮਸ਼ੂਰ ਸੀ ਬਾਹਲੇ ...
ਮੈਂ ਗਰਮੀਆਂ ਦੀਆਂ ਛੁੱਟੀਆਂ ਚ ਮਾਸੀ ਜੀ ਘਰ ਸਾਂ ... ਹਰਪ੍ਰੀਤ ( ਮਾਸੀ ਦਾ ਮੁੰਡਾ ) ਤੇ ਗੁਰਦਿੱਤ ਉਹਦਾ ਦੋਸਤ ਕਹਿੰਦੇ ... ਸਾਡੇ ਕੋਲ ਚਾਲੀ ਰੁਪੈ ਹੈਗੇ ਆ ... ਵੀਹ ਤੂੰ ਪਾ ਦੇ ਆਪਾਂ ਨਾਵਲਟੀ ਚੋਂ ਮਿੱਠਾ ਮੀਟ ( ਬਟਰ ਚਿਕਨ ) ਤੇ ਨੂਡਲਾਂ ਖਾ ਕੇ ਆਉਨੇਂ ਆ ... ਮੈਂ ਹਾਂ ਕਰਤੀ
ਲੋ ਜੀ ਯਾਰ ਹੁਰੀਂ ਜੱਲਿਆਂਵਾਲਾ ਬਾਗ ਤੋਂ ਪੈਦਲ ਈ ਲਾਰੈਂਸ ਰੋਡ ਨੂੰ ਤੁਰ ਪਏ .. ਰਿਕਸੇ ਆਲੇ ਪੰਜ ਰੁਪੈ ਸਾਡੇ ਬਜਟ ਚ ਫਿੱਟ ਨੀ ਆਣੇ ਸੀ ... ਰੇਸਤਰਾਂ ਚ ਵੜਦਿਆਂ ਈ ਖੱਬੇ ਹੱਥ ਆਦਮਕੱਦ ਸ਼ੀਸ਼ਾ ਲੱਗਾ ਸੀ ... ਮੁਲਖ ਪਹਿਲਾਂ ਤਾਂ ਲਾਗਿਆ ਬਾਜ ਨਾਲ ਪਟਕੇ ਚ ਵਾਲ ਵੂਲ ਸੈੱਟ ਕਰਨ ... ਫੇਰ ਬੁਸ਼ਰਟਾਂ ਦੇ ਵੱਟ ਕੱਢ ਕੇ ਮੂੰਹ ਤੇ ਹੱਥ ਜੇ ਫੇਰਦੇ ਅਸੀਂ ਅੰਦਰ ਲੰਘ ਗਏ ...
ਖਾਣ ਪੀਣ ਦਾ ਫੁਲ ਦਰਬਾਰ ਸਜਾਇਆ ਘੰਟਾ ਕੁ
ਪਹਿਲਾਂ ਨੂਡਲ, ਹਾਫ ਬਟਰ ਚਿਕਨ ਤੇ ਫੇਰ ਡੋਸਾ .... ਪਹਿਲਾਂ ਤਾਂ ਸਾਨੂੰ ਡੋਸਾ ਕਹਿਣਾ ਨਾ ਆਵੇ ...ਹਰਪ੍ਰੀਤ ਹੁਰਾਂ ਤੋਂ ਜਦ ਨੂੰ ਗੱਲ ਨੀ ਬਣੀ ਫੇਰ ਮੈਂ ਸ਼ਹਿਰੀ ਸਟੈਲ ਚ ਸਮਝਾਇਆ ਬੀ ਯਰ ਉਹ ਕਬੂਤਰ ਦੇ ਖੰਭਾਂ ਅਰਗਾ ਹੁੰਦਾ ਗੋਲ ਜਿਆ ਲਵੇਟਿਆ ... ਹੁਣੇ ਹੁਣੇ ਉਹ ਟੋਪੀ ਆਲੇ ਬਾਊ ਦੇ ਜੀਆਂ ਨੇ ਵੀ ਖਾਧਾ ... ਗੱਲ ਬਣਗੀ ਤੇ ਅਸੀਂ ਜਿੰਦਗੀ ਚ ਪਹਿਲੀ ਵੇਰੀਂ ਡੋਸਾ ਵੀ ਖਾ ਈ ਲਿਆ

ਅਸੀਂ ਜੇਬਾਂ ਨੂੰ ਟੋਹ ਕੇ ਚੈੱਕ ਕਰ ਲਿਆ ਬੀ ਪੈਸੇ ਡਿੱਗੇ ਤਾਂ ਨੀ ਕਿਧਰੇ .... ਹਾਲਾਂਕਿ ਅਸੀਂ ਹਰ ਚੀਜ਼ ਦਾ ਰੇਟ ਪੜ ਕੇ ਜੋੜ ਘਟਾਓ ਕਰ ਕੇ ਹੀ ਆਡਰ ਦਿੱਤਾ ਸੀ ... ਫੇਰ ਵੀ ਡਰ ਸੀ ਬੀ ਜੇ ਕਿਤੇ ਪੰਜ ਸੱਤ ਵੱਧ ਬਣਗੇ ਤਾਂ ਔਖਾ ਹੋ ਜਾਣਾ ਕੰਮ
ਜਕਦਿਆਂ ਜੇ ਬਿੱਲ ਲਿਆਣ ਲਈ ਬੈਰੇ ਨੂੰ ਕਿਹਾ ... ਗੁਰਦਿੱਤ ਆਪਣੇ ਹਿੱਸੇ ਦੇ ਪੈਸੇ ਫੜਾ ਕੇ ਬਾਥਰੂਮ ਚਲੇ ਗਿਆ
ਬੈਹਰਾ ਬਿੱਲ ਤੋਂ ਪਹਿਲਾਂ ਤਿੰਨ ਡੌਂਗਿਆਂ ਚ ਗਰਮ ਪਾਣੀ ਵਿੱਚ ਨਿੰਬੂ ਕੱਟ ਕੇ ਪਾ ਲਿਆਇਆ ...
ਅਸੀਂ ਸੰਗਦਿਆਂ ਬੈਰੇ ਨੂੰ ਕਿਹਾ ਬੀ ਇਹ ਅਸੀਂ ਨੀ ਮੰਗਵਾਇਆ ਭਰਾਵਾ ...ਤੂੰ ਬਿੱਲ ਲਿਆ ਸਿੱਧਾ ... ਉਹਨੇਂ ਸਮਝਾਇਆ ਬੀ ਇਹ ਪਿੰਗਲ ਬਾਊਲ ਹੈ .. ਹੱਥ ਧੋਣ ਲਈ ਹੁੰਦਾ ਤੇ ਏਹਦੇ ਪੈਸੇ ਨੀ ਲੱਗਦੇ ... ਅਸੀਂ ਸੁਖ ਦਾ ਸਾਹ ਲਿਆ ... ਡਰ ਸੀ ਬੀ ਕਿਤੇ ਗੁਰਦਿੱਤ ਬਾਥਰੂਮ ਜਾਂਦਾ ਕੁਝ ਆਡਰ ਨਾ ਦੇ ਗਿਆ ਹੋਵੇ ... ਪੈਸੇ ਤਾਂ ਅੱਗੇ ਈ ਪੂਰੇ ਪੂਰੇ ਸਨ ...
ਫਰੀ ਹੈ ਸੁਣ ਕੇ ਯਾਰ ਹੁਰੀਂ ਲੱਗ ਪੇ ਮਲ ਮਲ ਕੇ ਹੱਥ ਧੋਣ ...... ਹੱਥ ਧੋ ਕੇ ਬਿੱਲ ਦੇਤਾ ... ਤੇ ਬੀਬੇ ਪੁੱਤ ਬਣ ਕੇ ਮੂੰਹ ਸਵਾਰਦੇ ਅਸੀਂ ਬਾਹਰ ਆ ਕੇ ਗੁਰਦਿੱਤ ਦਾ ਇੰਤਜ਼ਾਰ ਕਰਨ ਲੱਗ ਪੇ ... ਪੰਜਾਂ ਕੁ ਮਿੰਟਾਂ ਨੂੰ ਗੁਰਦਿੱਤ ਬਾਹਰ ਨਿਕਲਿਆ
ਕਲਪਿਆ ਜਿਆ ਆ ਕੇ ਆਹੰਦਾ " ਯਰ ਤੁਹੀਂ ਚੰਗੀ ਕੀਤੀ .. ਏਨਾ ਵਧੀਆ ਖਾ ਪੀ ਕੇ ਅਖੀਰ ਚ ਗਰਮ ਜਹੀ ਸ਼ਕੰਜਵੀ ਮੰਗਵਾਣ ਦੀ ਕੀ ਲੋੜ ਸੀ .... ਮਸਾਂ ਮੁਕਾਈ ਮੈਂ ਭਰਾਵਾ ਲੰਘਦੀ ਈ ਨਹੀਂ ਸੀ ਸੰਘ ਚੋਂ ... "

ਸਾਡਾ ਲਿਟ ਲਿਟ ਕੇ ਬੁਰਾ ਹਾਲ !!

ਗੁਰਪ੍ਰੀਤ ਜ਼ੀਰਾ
 
Top