ਪਹਿਲੀ ਅਤੇ ਆਖਰੀ ਆਜ਼ਾਦੀ

'MANISH'

yaara naal bahara
ਲੇਖਕ- ਜੇ. ਕ੍ਰਿਸ਼ਨਾਮੂਰਤੀ
ਪੰਜਾਬੀ ਅਨੁਵਾਦ: ਬਲਰਾਮ
ਪੰਨੇ: 278, ਮੁੱਲ: 250 ਰੁਪਏ,
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।

‘ਪਹਿਲੀ ਅਤੇ ਆਖਰੀ ਆਜ਼ਾਦੀ’ ਵਾਰਤਕ ਵਿਧਾ ਦੀ ਪੁਸਤਕ ਹੈ, ਜਿਸ ਵਿਚ ਲਗਪਗ ਅਠਵੰਜਾ, ਚੇਤਨਾ ਨੂੰ ਹਲੂਣ ਵਾਲੇ ਲੇਖ ਅੰਕਿਤ ਹਨ। ਇਹ ਲੇਖ ਜੇ.ਕ੍ਰਿਸ਼ਨਾਮੂਰਤੀ ਦੀਆਂ ਚੌਣਵੀਆਂ ਲਿਖਤ ਅਤੇ ਰਿਕਾਰਡਡ ਵਾਰਤਾਲਾਪਾਂ ਨੂੰ ਲੈ ਕੇ ਸਹੀ-ਸਹੀ, ਉਸੇ ਰੂਪ ਵਿਚ ਇਸ ਪੁਸਤਕ ਵਿਚ ਸ਼ਾਮਲ ਕੀਤੇ ਗਏ ਹਨ। ਹਰ ਲੇਖ ਵਿਚ ਕ੍ਰਿਸ਼ਨਾਮੂਰਤੀ ਨੇ ਇਕ ਬੁਨਿਆਦੀ ਵਿਸ਼ੇ ਨੂੰ ਕਿ ‘ਸਵੈ-ਗਿਆਨ ਤੋਂ ਬਿਨਾਂ ਜੋ ਵੀ ਤੁਸੀਂ ਸੋਚਦੇ ਹੋ ਉਹ ਸੱਚ ਨਹੀਂ ਹੁੰਦਾ’ ਹੀ ਵਿਕਸਤ ਕੀਤਾ ਹੈ। ਮਨੁੱਖੀ ਉਲਝਣਾਂ ਅਤੇ ਦੁੱਖਾਂ ਨੂੰ ਸਮਝਣ ਲਈ ਜੋ ਸਾਡੇ ਅੰਦਰ ਹਨ ਤੇ ਸਾਨੂੰ ਦੁਖੀ ਕਰਦੀਆਂ ਹਨ, ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰੋਂ ਸਪਸ਼ਟ ਹੋਣਾ ਪਵੇਗਾ ਤੇ ਇਹ ਸਪਸ਼ਟਤਾ ਕੇਵਲ ਸਹੀ ਚਿੰਤਨ ਰਾਹੀਂ ਹੀ ਆ ਸਕਦੀ ਹੈ। ਸਿੱਖਿਆ ਬਾਰੇ ਗੱਲ ਕਰਦਿਆਂ ਜੇ ਕ੍ਰਿਸ਼ਨਾਮੂਰਤੀ ਆਖਦਾ ਹੈ ਕਿ ਜਿਹੜੀ ਸਿੱਖਿਆ ਇਹ ਨਹੀਂ ਸਿਖਾਉਂਦੀ ਕਿ ਕਿਵੇਂ ਸੋਚਣਾ ਹੈ? ਸਗੋਂ ਦੱਸਦੀ ਹੈ ਕਿ ਕੀ ਸੋਚਣਾ ਹੈ? ਠੀਕ ਨਹੀਂ ਕਿਉਂਕਿ ਇਹ ਸਿੱਖਿਆ ਸਿਰਫ ਪੰਡਿਆਂ-ਪੁਰਹੋਤਾਂ ਅਤੇ ਮਾਲਕਾਂ ਦਾ ਹੱਕ ਜਤਲਾਉਂਦੀ ਹੈ।
ਪੁਸਤਕ ਦੇ ਸਾਰੇ ਲੇਖ ਸੰਵੇਦਨਸ਼ੀਲ ਸੋਚਣੀ ਦੇ ਲਖਾਇਕ ਹਨ। ਹਰ ਲੇਖ ਵੱਖਰੀ ਸੋਚਣੀ ਦੀ ਸਿੱਖਿਆ ਦਿੰਦਾ ਹੈ। ਸਭ ਤੋਂ ਪਹਿਲਾਂ ‘ਦ ਫਸਟ ਐਂਡ ਲਾਸਟ ਫਰੀਡਮ’ ਪੁਸਤਕ ਬਰਤਾਨਵੀ ਪਬਲਿਸ਼ਰ ਵੱਲੋਂ ਪਹਿਲੀ ਵਾਰ ਪ੍ਰਕਾਸ਼ਤ ਕੀਤੀ ਗਈ ਸੀ। ਉਦੋਂ ਤੋਂ ਹੁਣ ਤਕ ਇਸ ਦੇ ਕਈ ਐਡੀਸ਼ਨ ਛਪ ਚੁੱਕੇ ਹਨ ਤੇ ਹੁਣ 2010 ਵਿਚ ਇਸ ਦਾ ਪੰਜਾਬੀ ਅਨੁਵਾਦ ਐਡੀਸ਼ਨ ਬਲਰਾਮ ਵੱਲੋਂ ਛਾਪਿਆ ਗਿਆ ਹੈ। ਇਸ ਫਿਲਾਸਫੀ ਭਰਪੂਰ ਪੁਸਤਕ ਦਾ ਪੰਜਾਬੀ ਅਨੁਵਾਦ ਕਰਨਾ ਔਖਾ ਕਾਰਜ ਸੀ ਜੋ ਬਲਰਾਮ ਨੇ ਬਾਖੂਬੀ ਨਿਭਾਇਆ ਹੈ। ਹਾਂ, ਕਈ ਵਾਕਾਂ ਵਿਚ ਦੁਹਰਾਓ ਹੈ। ਜੇ. ਕ੍ਰਿਸ਼ਨਾਮੂਰਤੀ ਅਨੁਸਾਰ ਕਿਸੇ ਇਕ ਵਿਚਾਰ ’ਤੇ ਆਧਾਰਤ ‘ਇਨਕਲਾਬ’ ਕੇਵਲ ਖੂਨ-ਖਰਾਬਾ, ਅਫਰਾ-ਤਫਰੀ ਤੇ ਤਬਾਹੀ ਲੈ ਕੇ ਆਉਂਦਾ ਹੈ। ਇਕ ਇਨਕਲਾਬ ਇਕ ਮੁਕੰਮਲ ਰੂਪਾਂਤਰਣ। ‘ਰੂਪਾਂਤਰਣ’ ਝੂਠ ਨੂੰ ਝੂਠ ਦੇ ਰੂਪ ਵਿਚ ਤੇ ਸੱਚ ਨੂੰ ਸੱਚ ਦੇ ਰੂਪ ਵਿਚ ਦੇਖਣ ਵਾਲਾ ਸਾਦ ਮੁਰਾਦਾ ਸ਼ਬਦ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਿਲਕੁਲ ਸਾਫ-ਸਾਫ ਦੇਖਦੇ ਹੋ ਤਾਂ ਉਹ ਸੱਚ ਹੁੰਦਾ ਹੈ। ਜੇ. ਕ੍ਰਿਸ਼ਨਾਮੂਰਤੀ ਆਪਣੀ ਇਸ ਪੁਸਤਕ ਵਿਚ ਪਿਆਰ ਦੀ ਅਵਸਥਾ ਦਾ ਜ਼ਿਕਰ ਬਾਖੂਬੀ ਕਰਦਾ ਹੈ। ਉਸ ਅਨੁਸਾਰ ਪਿਆਰ ਹੀ ਰੂਪਾਂਤਰਣ ਹੈ ਤੇ ਫਿਰ ਪਿਆਰ ਤੋਂ ਬਿਨਾਂ ਇਨਕਲਾਬ ਅਰਥਹੀਣ ਹੈ। ਕਿਉਂਕਿ ਉਹ ਖੂਨ-ਖਰਾਬੇ ਵਾਲੇ ਇਨਕਲਾਬ ਨੂੰ ਦੁੱਖਾਂ ਦਾ ਘਰ ਤਬਾਹੀ ਦਾ ਘਰ ਦੱਸਦਾ ਹੈ। ਇਸ ਪੁਸਤਕ ਦਾ ਪੰਜਾਬੀ ਅਨੁਵਾਦ ਬਾਖੂਬੀ ਹੋਇਆ ਹੈ। ਪੰਜਾਬੀ ਵਾਰਤਕ ਸਾਹਿਤ ਵਿਚ ਇਸ ਦਾ ਸੁਆਗਤ ਹੈ।
 
Top