ਧੋਤਵੀਆਂ-ਪੋਚਵੀਆਂ ਪੁਸ਼ਾਕਾਂ, ਤਗੜੇ- ਨਰੋਏ ਜੁੱਸੇ, &#2

:wahਧੋਤਵੀਆਂ-ਪੋਚਵੀਆਂ ਪੁਸ਼ਾਕਾਂ, ਤਗੜੇ- ਨਰੋਏ ਜੁੱਸੇ, ਚਿਹਰੇ 'ਤੇ ਬੇਸ਼ਰਮੀ ਦਾ ਨੂਰ, ਮਨ ਵਿਚ ਬੇਈਮਾਨੀ ਅਤੇ ਪਾਖੰਡਪੁਣੇ ਦਾ ਭੰਡਾਰ, ਸ਼ਾਹੀ ਠਾਠ-ਬਾਠ ਆਸੇ-ਪਾਸੇ ਸੇਵਾਦਾਰਾਂ ਦੀ ਭਰਮਾਰ, ਸ਼ਰਧਾਲੂਆਂ ਅਤੇ ਸਮਰੱਥਕਾਂ ਦੀ ਵੱਡੀ ਭੀੜ, ਲੋਕਾਂ ਨੂੰ ਕੀਲਣ ਦੀ ਕਮਾਲ ਦੀ ਸ਼ਕਤੀ, ਜ਼ੁਬਾਨ ਵਿਚੋਂ ਨੁਚੜਦੀ ਬਨਾਵਟੀ ਮਿਠਾਸ ਜਣੇ-ਖਣੇ ਦੀ ਕਿਸਮਤ ਵਿਚ ਨਹੀਂ ਹੁੰਦਾ। ਇਕ ਆਮ ਬੰਦਾ ਜਿੰਨੀ ਮਰਜ਼ੀ ਮਿਹਨਤ-ਮੁਸ਼ੱਕਤ ਕਰ ਲਵੇ ਉਹ ਜੀਵਨ ਵਿਚ ਕਦੇ ਵੀ ਉਹ ਕੁਝ ਹਾਸਲ ਨਹੀਂ ਕਰ ਸਕਦਾ ਜੋ ਪਾਖੰਡੀ ਬਾਬਾ ਜੀ ਆਪਣੀ ਕਲਾਕਾਰੀ ਰਾਹੀਂ ਆਸਾਨੀ ਨਾਲ ਹਾਸਿਲ ਕਰ ਲੈਂਦੇ ਹਨ। ਮੈਂ ਉਨ੍ਹਾਂ ਬਾਬਿਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਅਜੇ ਆਪਣੇ ਖੇਤਰ ਵਿਚ ਹੱਥ ਪੈਰ ਮਾਰ ਰਹੇ ਹਨ ਭਾਵ ਵਿਕਾਸਸ਼ੀਲ ਅਵਸਥਾ ਵਿਚ ਹਨ। ਮੈਂ ਤਾਂ ਉਨ੍ਹਾਂ ਬਾਬਿਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਅਜੇ ਆਪਣੇ ਖੇਤਰ ਵਿਚ ਹੱਥ ਪੈਰ ਮਾਰ ਰਹੇ ਹਨ ਭਾਵ ਵਿਕਾਸਸ਼ੀਲ ਅਵਸਥਾ ਵਿਚ ਹਨ। ਮੈਂ ਤਾਂ
ਉਨ੍ਹਾਂ ਬਾਬਿਆਂ ਦੀ ਗੱਲ ਕਰ ਰਿਹਾ ਹਾਂ ਜਿਹੜੇ ਇਸ ਖੇਤਰ ਵਿਚ ਵਿਕਸਤ ਹੋ ਚੁੱਕੇ ਹਨ।
ਵਿਕਸਤ ਅਤੇ ਸਥਾਪਿਤ ਹੋ ਚੁੱਕੇ ਬਾਬਿਆਂ ਦੀ ਸਥਿਤੀ ਐਨੀ ਮਜ਼ਬੂਤ ਹੁੰਦੀ ਹੈ ਕਿ ਕੋਈ ਉਨ੍ਹਾਂ ਵੱਲ ਕਿਸੇ ਵੀ ਪ੍ਰਕਾਰ ਦੀ ਉਂਗਲੀ ਨਹੀਂ ਕਰ ਸਕਦਾ, ਕੋਈ ਘੂਰ ਕੇ ਨਹੀਂ ਦੇਖ ਸਕਦਾ। ਜੇ ਕੋਈ ਰੱਬ ਦਾ ਬੰਦਾ ਕਦੇ ਅਜਿਹੇ ਗਲਤੀ ਕਰ ਬੈਠੇ ਤਾਂ ਪਖੰਡੀ ਬਾਬਾ ਜੀ ਦੇ ਪਾਲੇ ਹੋਏ ਗੁੰਡਾ ਰੂਪੀ ਸ਼ਰਧਾਲੂ ਉਸ ਬੰਦੇ ਦੀ ਉਂਗਲ ਲਾਹ ਸਕਦੇ ਹਨ,ਅੱਖਾਂ ਕੱਢ ਸਕਦੇ ਹਨ, ਜੀਭ ਕੁਤਰ ਸਕਦੇ ਹਨ। ਜੇ ਫਿਰ ਵੀ ਗੱਲ ਨਾ ਬਣੇ ਤਾਂ ਪਰਮਾਤਮਾ ਦੇ ਚਰਨਾਂ ਵਿਚ ਵੀ ਭੇਜ ਸਕਦੇ ਹਨ। ਪਿੱਛੇ ਟੱਬਰ ਦਰ-ਦਰ ਦੀਆਂ ਠੋਕਰਾਂ ਖਾ ਕੇ ਲੱਭਣ ਵਿਚ ਲੱਗਾ ਹੁੰਦਾ ਹੈ ਪਰ ਵਿਚਾਰੇ ਇਹ ਨਹੀਂ ਜਾਣਦੇ ਕਿ ਬਾਬਾ ਜੀ ਦੀ ਕਰਤੂਤ ਸਦਕਾ ਬੰਦੇ ਨੂੰ ਮੋਹ-ਮਾਇਆ ਤੋਂ ਪਰ੍ਹੇ, ਸੰਸਾਰ ਰੂਪੀ ਸਾਗਰ ਤੋਂ ਪਾਰ ਕਰਵਾ ਕੇ ਰੱਬ ਨਾਲ ਮਿਲਵਾ ਦਿੱਤਾ ਹੈ।
ਪਾਖੰਡੀ ਬਾਬੇ ਅਕਸਰ ਸ਼ਾਂਤ-ਚਿੱਤ, ਸਬਰ-ਸੰਤੋਖ ਵਾਲੇ, ਨਿਮਰਤਾ ਅਤੇ ਪਿਆਰ ਵੰਡਣ ਵਾਲੇ ਲਗਦੇ ਹਨ। ਹੋਣ ਵੀ ਕਿਉਂ ਨਾ, ਕਿਉਂਕਿ ਇਨ੍ਹਾਂ ਨੇ ਕਿਹੜਾ ਕੋਈ ਕੰਮ ਕਰਨਾ ਹੋਇਆ। ਹਰ ਚੀਜ਼ ਲੋੜ ਨਾਲੋਂ ਵੱਧ ਹੁੰਦੀ ਹੈ। ਦੁਨੀਆਂ ਦੀ ਐਸ਼ੋ-ਆਰਾਮ ਦੀ ਕੋਈ ਵੀ ਚੀਜ਼ ਹੋਵੇ ਸਭ ਤੋਂ ਪਹਿਲਾਂ ਪਾਖੰਡੀ ਬਾਬਿਆਂ ਦੀ ਛੋਹ ਪ੍ਰਾਪਤ ਕਰਦੀ ਹੈ। ਮਹਿੰਗੀਆਂ ਅਤੇ ਆਧੁਨਿਕ ਕਾਰਾਂ ਜਿਹੜਾ ਕਿ ਰੱਜਿਆ-ਪੁੱਜਿਆ ਬੰਦਾ ਵੀ ਨਹੀਂ ਖਰੀਦ ਸਕਦਾ। ਬਾਬੇ ਇਨ੍ਹਾਂ ਵਿਚ ਝੂਟੇ ਲੈ ਕੇ ਅਰਾਮਦਾਇਕ ਅਵਸਥਾ ਵਿਚ ਸ਼ਰਧਾਲੂਆਂ ਨੂੰ ਗਿਆਨ ਵੰਡਦੇ ਹਨ। ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿਚ ਸਾਨੂੰ ਭਾਵੇਂ ਕੁਝ ਨਾ ਦਿਖਾਈ ਦੇਵੇ ਪਰ ਫਿਰ ਵੀ ਦਰਸ਼ਨਾਂ ਲਈ ਘੰਟਿਆਂ ਬੱਧੀ ਖੜ੍ਹੇ ਰਹਿੰਦੇ ਹਾਂ। ਬਾਬਾ ਜੀ ਦੀ ਮਹਿੰਗੀ ਕਾਰ ਦੁਆਰ ਉਡਾਈ ਧੂੜ ਹੀ ਅੱਖਾਂ 'ਚ ਪੁਆ ਕੇ ਗਦ-ਗਦ ਹੋ ਜਾਂਦੇ ਹਾਂ।
ਪਖੰਡੀ ਬਾਬੇ ਪ੍ਰਵਚਨ ਦੇਣ ਦੀ ਕਲਾ ਵਿਚ ਐਨੇ ਨਿਪੁੰਨ ਹੁੰਦੇ ਹਨ ਕਿ ਕਠੋਰ ਤੋਂ ਕਠੋਰ ਦਿਲ ਵੀ ਪਸੀਜਿਆ ਜਾਂਦਾ ਹੈ। ਬਾਬਾ ਜੀ ਐਨੀ ਮੁਹਾਰਤ ਅਤੇ ਕਲਾਕਾਰੀ ਦਿਖਾਉਂਦੇ ਹਨ ਕਿ ਹਰ ਇਕ ਨੂੰ ਇਹ ਹੀ ਪ੍ਰਤੀਤ ਹੁੰਦਾ ਕਿ ਬਾਬਾ ਜੀ ਦੀ ਸਿੱਧੀ ਗੱਲ ਪ੍ਰਮਾਤਮਾ ਨਾਲ ਹੈ। ਪ੍ਰਵਚਨ ਦਿੰਦਿਆਂਬਾਬਾ ਜੀ ਬੜੇ ਠੋਕ-ਵਜਾ ਕੇ ਕਹਿੰਦੇ ਹਨ ਕਿ ਰੱਬ ਗਰੀਬ ਦਾ ਹੁੰਦਾ ਹੈ। ਗਰੀਬ ਦੀ ਰੋਟੀ, ਗਰੀਬ ਦਾ ਘਰ, ਗਰੀਬ ਦਾ ਪਿਆਰ ਸਭ ਤੋਂ ਉੱਤਮ ਦੱਸਿਆ ਜਾਂਦਾ ਹੈ ਪਰ ਮਜਾਲ ਹੈ ਕਿ ਆਪ ਬਾਬਾ ਜੀ ਨੇ ਕਦੇ ਗਰੀਬ ਸ਼ਰਧਾਲੂ ਦੇ ਘਰ ਪੈਰ ਪਾਇਆ ਹੋਵੇ। ਕਈ ਥਾਵਾਂ 'ਤੇ ਤਾਂ ਪ੍ਰਸ਼ਾਦ ਵੀ ਚੜ੍ਹਾਵੇ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ। ਫਿਰ ਵੀ ਗਰੀਬ ਐਨੇ ਵਿਚ ਹੀ ਖੁਸ਼ ਹੈ ਕਿ ਬਾਬਾ ਜੀ ਗਰੀਬਾਂ ਦੀ ਗਾਉਂਦੇ ਹਨ। ਉਹ ਫਿਰ ਵੀ ਉੱਚੀ-ਉੱਚੀ ਜੈ-ਜੈ ਕਾਰ ਕਰਨ ਵਿਚ ਮਸਤ ਰਹਿੰਦੇ ਹਨ।
ਪਾਖੰਡੀ ਬਾਬਿਆਂ ਦੇ ਸ਼ਰਧਾਲੂ ਵੀਐਨੈ ਪੱਕੇ-ਠੱਕੇ ਅਤੇ ਦ੍ਰਿੜ ਵਿਸ਼ਵਾਸ ਵਾਲੇ ਹੁੰਦੇ ਹਨ ਕਿ ਬਾਬਾ ਜੀ ਦੇ ਮੂੰਹੋਂ ਨਿਕਲੇ ਹਰ ਆਦੇਸ਼ ਦੀ ਇੰਨ-ਬਿੰਨ ਪਾਲਣਾ ਕਰਦੇ ਹਨ। ਘਰ ਜਾਂ ਦਫ਼ਤਰ ਵਿਕਦੇ ਭਾਵੇਂ ਡੱਕਾ ਨਾ ਤੋੜਿਆ ਹੋਵੇ ਪਰ ਬਾਬਾ ਜੀ ਦੇ ਡੇਰੇ ਇੰਝ ਪਸੀਨਾ ਬਹਾਇਆ ਜਾਂਦਾ ਹੈ ਜਿਵੇਂ ਸਾਰਾ ਪੁੰਨ ਇਕ ਹੀ ਦਿਨ ਵਿਚ ਖੱਟ ਲੈਣਾ ਹੋਸਵੇ। ਘਰ ਗਲੀ, ਮੁਹੱਲੇ ਵਿਚ ਗੰਦ ਪਾਉਣ ਨੂੰ ਸਭ ਤੋਂ ਮੋਹਰੀ ਹੋਈਏ ਪਰ ਬਾਬਾ ਜੀ ਦੇ ਡੇਰੇ ਪਹਿਲਾਂ ਹੀ ਸਾਫ਼-ਸੁਥਰੇ ਫਰਸ਼ਾਂ ਨੂੰ ਘਸਾ-ਘਸਾ ਕੇ ਹੋਰ ਚਮਕਾਇਆ ਜਾਂਦਾ ਹੈ। ਘਰ ਵਿਚ ਬਜ਼ੁਰਗ ਮਾਤਾ-ਪਿਤਾਰੋਟੀ ਪਾਣੀ ਅਤੇ ਦਵਾਈ ਨੂੰ ਤਰਸਣ ਪਰ ਬਾਬਾ ਜੀ ਦਾ ਹੁਕਮ ਨਹੀਂ ਟਾਲਣਾ। ਘਰ ਵਿਚ ਸੱਸਾਂ-ਨੂੰਹਾਂ ਨਿੱਕੇ-ਨਿੱਕੇ ਕੰਮਾਂ ਪਿੱਛੇ ਕਾਵਾਂ-ਰੌਲੀ ਪਾਉਂਦੀਆਂ ਹਨ ਪਰ ਬਾਬਾ ਜੀ ਦੀ ਸੇਵਾ ਕਰਦਿਆਂ ਮਜ਼ਾਲ ਹੈ ਕਦੇ ਮੱਥੇ ਵੱਟ ਪਾਇਆ ਹੋਵੇ। ਕੋਈ ਦੁੱਖ ਤਕਲੀਫ਼ ਦਾ ਮਰਿਆ ਸਹਾਇਤਾ ਲਈ ਆ ਬਹੁੜੇ ਤਾਂ ਮੱਥੇ 'ਤੇ ਸੌਵੱਟ ਪਰ ਬਾਬਾ ਜੀ ਦੇ ਚਰਨਾਂ ਵਿਚ ਭੇਟਾ ਚੜ੍ਹਾ ਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਪਾਖੰਡੀ ਬਾਬਿਆਂ ਨੇ ਆਪਣੇ ਸ਼ਰਧਾਲੂਆਂ ਨੇ ਰੱਬ ਨਾਲ ਮਿਲਾਉਣ ਦਾ ਬੀੜਾ ਤਾਂ ਚੁੱਕਿਆਹੀ ਹੁੰਦਾ ਹੈ ਪਰ ਨਾਲ ਦੀ ਨਾਲ ਹੋਰ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਜਿਹੜੀ ਬਿਮਾਰੀ ਦਾ ਇਲਾਜ ਵਿਗਿਆਨੀ ਨਹੀਂ ਲੱਭ ਸਕੇ ਇਹ ਉਸ ਬਿਮਾਰੀ ਨੂੰ ਵੀ ਠੀਕ ਕਰਨ ਦਾ ਦਾਅਵਾ ਕਰਦੇ ਹਨ। ਕਦੇ-ਕਦੇ ਤਾਂ ਇੰਝ ਜਤਾਉਂਦੇ ਹਨ ਕਿ ਪੁੱਤਰ-ਧੀਆਂ ਵੰਡਣ ਦਾ ਠੇਕਾ ਵੀ ਇਨ੍ਹਾਂ ਨੂੰ ਹੀ ਮਿਲਿਆ ਹੋਇਆ ਹੈ।
ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਕਿ ਮੋਹ-ਮਾਇਆ ਤਿਆਗ ਦਿਓ ਪਰ ਆਪ ਨੱਕੋ-ਨੱਕ ਧਸੇ ਹੋਏ ਹਨ। ਲੋਕਾਂ ਨੂੰ ਕਹਿੰਦੇ ਹਨ ਕਿ ਮੌਤ ਅਟੱਲ ਹੈ, ਮੌਤ ਤੋਂ ਕਦੇ ਨਾ ਡਰੋ ਪਰ ਆਪ ਰੱਖਿਅਕਾਂ ਦੀ ਫੌਜ ਵਿਚ ਹਮੇਸ਼ਾ ਘਿਰੇ ਰਹਿੰਦੇ ਹਨ। ਕਿਰਤ ਕਰਨ ਦੀ ਬਜਾਏ ਇਹ ਪਾਖੰਡੀ ਬਾਬੇ ਕਿਰਤ ਕਰਵਾਉਂਦੇ ਹਨ। ਨਾਮ ਜਪਣ ਦੀ ਬਜਾਏ ਨਾਮ ਜਪਾਉਂਦੇ ਹਨ ਅਤੇ ਵੰਡ ਛਕਣ ਦੀ ਬਜਾਏ ਇਕੱਲੇ ਛਕਦੇ ਹਨ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਪਰ ਅਸੀਂ ਕੁਰਾਹੇ ਪੈ ਗਏ। ਵਹਿਮਾਂ-ਭਰਮਾਂ ਅਤੇ ਪਾਖੰਡਾਂ ਦੀ ਦਲਦਲ ਵਿਚ ਹੋਰ ਧਸੀ ਜਾ ਰਹੇ ਹਾਂ। ਅਜੇ ਵੀ ਕੁਝ ਮਹਾਂਪੁਰਸ਼ਾਂ ਗੁਰੂ ਸਾਹਿਬਾਨ ਦੁਆਰਾ ਦਰਸਾਏ ਮਾਰਗ ਦਰਸ਼ਨ ਅਨੁਸਾਰ ਮਨੁੱਖਤਾ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ। ਪਰਮਾਤਮਾ ਇਨ੍ਹਾਂ ਨੂੰ ਹੋਰ ਤਾਕਤ ਬਖ਼ਸ਼। ਆਓ ਅਸੀਂ ਵੀ ਪਖੰਡੀ ਅਤੇ ਦੇਭੀ ਬਾਬਿਆਂ ਤੋਂ ਤੌਬਾ ਕਰਕੇ ਮਨੁੱਖਤਾ ਦੀ ਸੇਵਾ ਕਰਨ ਵਾਲਿਆਂ
ਦੇ ਨਾਲ ਜੁੜੀਏ।
 

Mandeep Kaur Guraya

MAIN JATTI PUNJAB DI ..
Re: ਧੋਤਵੀਆਂ-ਪੋਚਵੀਆਂ ਪੁਸ਼ਾਕਾਂ, ਤਗੜੇ- ਨਰੋਏ ਜੁੱਸੇ,

Akaal main tuhade naal puri traan sahmat han....mainu tuhade post kite articles bahut hi achhe lagde ne.. but hor khushi hovegi je tusi is article nu likhan wale bande da naam v naal likho tan... b'coz I think eh kise male da likheya hoya hai...but jisda v hai bahut achhe vichaar ne.. n thanks a lot to you for sharing this !!!!
 
Re: ਧੋਤਵੀਆਂ-ਪੋਚਵੀਆਂ ਪੁਸ਼ਾਕਾਂ, ਤਗੜੇ- ਨਰੋਏ ਜੁੱਸੇ,

ehh mere cousin ne mere le likeya wa:d mandeeep
 

Mandeep Kaur Guraya

MAIN JATTI PUNJAB DI ..
Re: ਧੋਤਵੀਆਂ-ਪੋਚਵੀਆਂ ਪੁਸ਼ਾਕਾਂ, ਤਗੜੇ- ਨਰੋਏ ਜੁੱਸੇ,

Akaal say thanks to him from my side ... I really glad ki ohh ine achhe vichaar rakhde ne..te tusi eh sab naal share karde ho... really .. a lot of thanks to you !! ajkal aise vichaar rakhan wale, te sach nu sach kahan wale lok bahut ghat ne, may GOD bless you :)
 

Mandeep Kaur Guraya

MAIN JATTI PUNJAB DI ..
Re: ਧੋਤਵੀਆਂ-ਪੋਚਵੀਆਂ ਪੁਸ਼ਾਕਾਂ, ਤਗੜੇ- ਨਰੋਏ ਜੁੱਸੇ,

No need to say thanks dear !!
Thanks to ypu for posting that... main forum ch enter karde hi sab ton pahlan tuhade thread pad-di han :)
 
Top