Und3rgr0und J4tt1
Prime VIP
ਭਗਤਾਂ ਤੋਂ ਆਮ ਸੁਣਨ ਵਿ¤ਚ ਆਉਂਦਾ ਹੈ ਕਿ ‘ਵਿਰਥੀ ਨਾ ਜਾਏ ਜਨ ਕੀ ਅਰਦਾਸ।’ ਪਰ ਜਦੋਂ ਇਹ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਧਰਮ ਸਥਾਨ ਦੀ ਯਾਤਰਾ ’ਤੇ ਗਏ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ ਤਾਂ ਸੁਆਲ ਉ¤ਠਦਾ ਹੈ ਕਿ ਕੀ ਇਹਨਾਂ ਦੀਆਂ ਅਰਦਾਸਾਂ ਸੱਚੇ ਦਿਲੋਂ ਨਹੀਂ ਸੀ ਕੀਤੀਆਂ ਗਈਆਂ। ਅਜਿਹਾ ਦੁਖਾਂਤ ਹਰ ਸਾਲ ਹੀ ਵਾਪਰਦਾ ਹੈ, ਪਰ ਉਨ੍ਹਾਂ ਦਾ ਰੱਬ ਚੁੱਪ-ਚਾਪ ਇਹ ਤਮਾਸ਼ਾ ਦੇਖਦਾ ਰਹਿੰਦਾ ਹੈ। ਹੋ ਸਕਦਾ ਹੈ ਕਿ ਭਗਤ-ਜਨ ਉਸ ਦਾ ਨਾਮ ‘ਅੰਦਰੋਂ’ ਨਾ ਜਪਦੇ ਹੋਣ।
ਬਾਰਾਂ ਸਾਲ ਬਾਅਦ ਲੱਗਦੇ ਕੁੰਭ ਮੇਲੇ ਵਿ¤ਚ ਸਤੰਬਰ 2003 ਵਿ¤ਚ ਤਕਰੀਬਨ 50 ਲੱਖ ਲੋਕਾਂ ਦਾ ਇਕੱਠ ਸੀ। ਇਸ ਮੇਲੇ ਵਿ¤ਚ ਤਿੰਨ ਦਰਜਨਾਂ ਤੋਂ ਵੱਧ ਭਗਤ ਮਾਰੇ ਗਏ ਅਤੇ ਅੱਠ ਦਰਜਨਾਂ ਤੋਂ ਜ਼ਿਆਦਾ ਜ਼ਖ਼ਮੀ ਹੋਏ। ਸਾਲ 2005 ਵਿ¤ਚ ਸੰਧਰਾ ਦੇਵੀ ਦੇ ਮੰਦਰ ਵਿ¤ਚ ਸਾਲਾਨਾ ਮੇਲੇ ਸਮੇਂ 300 ਦੇ ਕਰੀਬ ਸ਼ਰਧਾਲੂ ਮਾਰੇ ਗਏ ਅਤੇ 500 ਕੁ ਜ਼ਖ਼ਮੀ ਹੋ ਗਏ।
ਬਹੁਤੇ ਭਗਤ ਮਤਲਬਪ੍ਰਸਤ ਹੁੰਦੇ ਹਨ ਅਤੇ ਇਸੇ ਕਰ ਕੇ ਆਪਣੇ ਅਤੇ ਸਿਰਫ਼ ਆਪਣੇ ਪਰਵਾਰ ਦੇ ਜੀਆਂ ਲਈ ਸੁੱਖਣਾ ਸੁੱਖਦੇ ਹਨ, ਪਰ ਲੋਕਾਂ ਨੂੰ ਕਹਿੰਦੇ ਹਨ ਕਿ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਹਾਂ। ਇਹਨਾਂ ਦੇ ਇਸ ਕਥਨ ਦਾ ਪਰਦਾ ਫ਼ਾਸ਼ ਤਾਂ ਉਸ ਵੇਲੇ ਹੀ ਹੋ ਜਾਂਦਾ ਹੈ, ਜਦੋਂ ਇਹ ਆਪਣੇ-ਆਪਣੇ ਗੁਰੂ, ਦੇਵਤਿਆਂ ਅਤੇ ਦੇਵੀਆਂ ਵਿ¤ਚ ਰੰਗੇ ਇ¤ਕ ਦੂਜੇ ਨਾਲ ਨਫ਼ਰਤ ਕਰਦੇ ਹਨ ਅਤੇ ਮਰਨ-ਮਰਾਉਣ ਤੱਕ ਚਲੇ ਜਾਂਦੇ ਹਨ। ਧਾਰਮਕ ਕੱਟੜਵਾਦ ਤੋਂ ਕੌਣ ਨਹੀਂ ਜਾਣੂ? ਗੁਜਰਾਤ ਦੇ ਦੰਗੇ, ਪੰਜਾਬ ਦਾ ਸੰਤਾਪ, ਤਾਲਿਬਾਨ ਦੇ ਕੱਟੜਵਾਦ ਦੇ ਅੱਜ ਕੱਲ੍ਹ ਦੇ ਰੰਗ ਅਤੇ ਯੂਰਪ ਦੇ ਈਸਾਈ ਦੇਸਾਂ ਦੇ ਕਾਲੇ ਅਫਰੀਕਨਾਂ ਨਾਲ ਕੀਤੇ ਕਾਰਨਾਮੇ। 13 ਜਨਵਰੀ 2001 ਨੂੰ ਕੁੰਭ ਦੇ ਮੇਲੇ ਸਮੇਂ ਤਕਰੀਬਨ ਇ¤ਕ ਕਰੋੜ ਲੋਕਾਂ ਨੇ ਮੇਲੇ ਵਿ¤ਚ ਸ਼ਮੂਲੀਅਤ ਕੀਤੀ ਸੀ ਅਤੇ ਮੇਲਾ ਖ਼ਤਮ ਹੋਣ ’ਤੇ ਕਈਆਂ ਨੇ ਆਪਣੀਆਂ ਬਜ਼ੁਰਗ ਦਾਦੀਆਂ, ਨਾਨੀਆਂ ਅਤੇ ਮਾਂਵਾਂ ਨੂੰ ਉਥੇ ਹੀ ਛੱਡ ਦਿ¤ਤਾ। ਇਹਨਾਂ ਲਾਚਾਰਾਂ ਦੀ ਗਿਣਤੀ ਦਸ ਹਜ਼ਾਰ ਤੋਂ ਜ਼ਿਆਦਾ ਸੀ।
ਹਰ ਸਾਲ ਅਮਰਨਾਥ ਦੀ ਯਾਤਰਾ ਵੇਲੇ ਭਗਤਾਂ ਦੇ ਮਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਤਾਮਿਲ ਨਾਡੂ ਵਿ¤ਚ ਕਾਲੀ ਅੰਮਾ ਦਾ ਬੋਲਬਾਲਾ ਹੈ। ਉਸ ਨੂੰ ਖੁਸ਼ ਕਰਨ ਲਈ ਹਰ ਵਰ੍ਹੇ 100 ਕੰਵਾਰੀਆਂ ਲੜਕੀਆਂ ਨੂੰ ਟੋਏ ਵਿ¤ਚ ਸੁੱਟ ਕੇ ਇ¤ਕ ਮਿੰਟ ਲਈ ਜ਼ਮੀਨ ਹੇਠਾਂ ਦੱਬ ਦਿ¤ਤਾ ਜਾਂਦਾ ਹੈ। ਹਰ ਸਾਲ ਇਸ ਮਾਰੂ ਰਸਮ ਵੇਲੇ ਕਈ ਬੱਚੀਆਂ ਅੰਮਾਂ ਨੂੰ ਪਿਆਰੀਆਂ ਹੋ ਜਾਂਦੀਆਂ ਹਨ।
ਮਾਨਸਿਕ ਰੋਗਾਂ ਬਾਰੇ ਭਾਰਤ ਵਿ¤ਚ ਸਮਝ ਬੜੀ ਘੱਟ ਹੈ ਅਤੇ ਇਸੇ ਕਰ ਕੇ ਮਾਨਸਿਕ ਰੋਗੀਆਂ ਨੂੰ ਭੂਤ ਚਿੰਬੜਨ ਨਾਲ ਜੋੜ ਦਿ¤ਤਾ ਜਾਂਦਾ ਹੈ। ਉਸ ਭੂਤ ਨੂੰ ਸਰੀਰ ਵਿ¤ਚੋਂ ਬਾਹਰ ਕੱਢਣ ਲਈ ਗਰਮ ਚਿਮਟਿਆਂ, ਸੀਖਾਂ ਅਤੇ ਸੋਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਜ਼ਾਲਮ ਕੁੱਟਮਾਰ ਨਾਲ ਜਾਹਲ ਸਾਧ-ਬਾਬੇ ਕਈ ਮਾਨਸਿਕ ਰੋਗੀਆਂ ਨੂੰ ਮੌਤ ਦੀ ਘੋੜੀ ਚਾੜ੍ਹ ਦਿੰਦੇ ਹਨ। ਕਈ ਮਾਨਸਿਕ ਰੋਗੀਆਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਜਾਂਦੀ, ਤਾਂ ਕਿ ਉਨ੍ਹਾਂ ਵਿ¤ਚ ਵੜੇ ਅਖੌਤੀ ਜਿੰਨ, ਭੂਤ-ਚੜੇਲ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਠੀਕ ਕੀਤਾ ਜਾ ਸਕੇ। ਇਸੇ ਧਾਰਨਾ ਕਰ ਕੇ ਤਾਮਿਲ ਨਾਡੂ ਦੇ ਜ਼ਿਲ੍ਹੇ ਰਾਮਾਨਾਥਪੁਰਮ ਦੇ ਇ¤ਕ ਪਿੰਡ ਇਰਵਾੜੀ ਦੀ ਦਰਗਾਹ ਮਸ਼ਹੂਰ ਹੈ। ਉਥੇ ਮਾਨਸਿਕ ਰੋਗੀਆਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ ਕਿ ਦਰਗਾਹ ਦੀ ਸ਼ਕਤੀ ਇਹਨਾਂ ਨੂੰ ਆਪੇ ਠੀਕ ਕਰ ਦੇਵੇਗੀ। ਉਸ ਦਰਗਾਹ ਵਿਖੇ 6 ਅਗਸਤ 2001 ਨੂੰ ਅੱਗ ਲੱਗ ਗਈ ਅਤੇ ਦਰੱਖਤਾਂ ਨਾਲ ਬੱਧੇ 25 ਮਾਨਸਿਕ ਰੋਗੀ ਆਪਣੀ ਜਾਨ ਤੋਂ ਹੱਥ ਧੋ ਬੈਠੇ। ਦਰਗਾਹ ਵਾਲਾ ਪੀਰ ਇਹ ਡਰਾਮਾ ਅੱਖਾਂ ਬੰਦ ਕਰੀ ਚੁੱਪ-ਚਾਪ ਦੇਖਦਾ ਰਿਹਾ।
28 ਸਤੰਬਰ 2002 ਨੂੰ 18 ਲੋਕ ਉਸ ਵੇਲੇ ਰੱਬ ਨੂੰ ਪਿਆਰੇ ਹੋ ਗਏ, ਜਦੋਂ ਉਹ ਬਹੁਜਨ ਸਮਾਜ ਪਾਰਟੀ ਦੀ ਰੈਲੀ ਤੋਂ ਵਾਪਸ ਆ ਰਹੇ ਸਨ। ਇਹ ਭਾਣਾ ਲਖਨਊ ਵਿਖੇ ਚਾਰਬਾਗ ਰੇਲਵੇ ਸਟੇਸ਼ਨ ’ਤੇ ਵਾਪਰਿਆ।
ਲਖਨਊ ਵਿ¤ਚ ਹੀ ਲਾਲ ਜੀ ਟੰਡਨ ਦਾ ਜਨਮ ਦਿਨ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਮਨਾਇਆ ਗਿਆ। ਭਾਰਤੀ ਜਨਤਾ ਪਾਰਟੀ ਨੇ ਗ਼ਰੀਬ ਔਰਤਾਂ ਨੂੰ ਸਸਤੀਆਂ ਸਾੜ੍ਹੀਆਂ ਮੁਫ਼ਤ ਵੰਡਣ ਦਾ ਪਰਪੰਚ ਰਚਾਇਆ। ਸਾੜ੍ਹੀਆਂ ਦੇ ਲਾਲਚ ਵਿ¤ਚ 21 ਗ਼ਰੀਬ ਔਰਤਾਂ ਮਾਰੀਆਂ ਗਈਆਂ। ਸਾੜ੍ਹੀਆਂ ਦੀ ਖਿ¤ਚਾ-ਧੂਹੀ ਉਨ੍ਹਾਂ ਲਈ ਕਫ਼ਨ ਸਿ¤ਧ ਹੋਈ।
ਇਹ ਤਾਂ ਸਿਰਫ਼ ਕੁਝ ਕੁ ਹੀ ਅੰਕੜੇ ਹਨ, ਜੋ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਗਏ। ਭਾਰਤ ਵਰਗੇ ਮੁਲਕ ਵਿ¤ਚ ਹਰ ਸਾਲ ਐਕਸੀਡੈਂਟਾਂ ਅਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੀ ਸੈਂਕੜੇ ਮੌਤਾਂ ਹੁੰਦੀਆਂ ਹਨ। ਕਈ ਥਾਂਈਂ ਲੋਕ ਐਕਸੀਡੈਂਟ ਹੋਣ ਵਾਲੀ ਥਾਂ ’ਤੇ ਮੱਟੀਆਂ, ਮੰਦਰ ਅਤੇ ਡੇਰੇ ਬਣਾ ਕੇ ਚੜ੍ਹਾਵਾ ਚਾੜ੍ਹਨ ਨਾਲ ਸੁਰਖਰੂ ਹੋਣ ਦੀ ਕੋਸ਼ਿਸ਼ ਕਰਦੇ ਹਨ। ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਸਰਕਾਰਾਂ ਕੋਈ ਉਪਰਾਲਾ ਨਹੀਂ ਕਰਦੀਆਂ, ਸਗੋਂ ਜੋ ਲੋਕ ਇਹਨਾਂ ਦੀ ਵਿਰੋਧਤਾ ਕਰਦੇ ਹਨ, ਉਨ੍ਹਾਂ ਨੂੰ ਕਚਹਿਰੀਆਂ ਵਿ¤ਚ ਪੇਸ਼ ਕੀਤਾ ਜਾਂਦਾ ਹੈ।
ਰਾਜਸਥਾਨ ਦੇ ਸ਼ਹਿਰ ਜੋਧਪੁਰ ਦੇ ਲਾਗੇ ਕਰਨੀ ਮਾਤਾ ਦਾ ਮੰਦਰ ਹੈ। ਉਥੇ ਚੂਹਿਆਂ ਨੂੰ ਪਰਸ਼ਾਦ ਖਵਾ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।
ਭਾਰਤ ਵਿ¤ਚ ਧਾਰਮਕ ਅਸਥਾਨਾਂ ਦੀ ਭਰਮਾਰ ਹੈ, ਪਰ ਵਿ¤ਦਿਅਕ ਅਦਾਰਿਆਂ ਅਤੇ ਹਸਪਤਾਲਾਂ ਦੀ ਘਾਟ ਹੈ। ਭਾਰਤ ਦੀ ਜਨਗਣਨਾ ਦੀ ਰਿਪੋਰਟ 2001 ਮੁਤਾਬਕ ਭਾਰਤ ਵਿ¤ਚ 24 ਲੱਖ ਧਾਰਮਿਕ ਅਸਥਾਨ ਹਨ। ਡੇਰਿਆਂ, ਮੱਟੀਆਂ ਅਤੇ ਹੋਰ ਮਨੌਤੀ ਥਾਂਵਾਂ ਦੀ ਗਿਣਤੀ ਇਸ ਤੋਂ ਘੱਟੋ-ਘੱਟ ਦੁੱਗਣੀ ਹੋਵੇਗੀ, ਪਰ ਜਦੋਂ ਹਸਪਤਾਲਾਂ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਉਨ੍ਹਾਂ ਦੀ ਗਿਣਤੀ ਸਿਰਫ਼ 6 ਲੱਖ ਦੇ ਕਰੀਬ ਅਤੇ ਵਿ¤ਦਿਅਕ ਅਦਾਰਿਆਂ ਦੀ ਗਿਣਤੀ ਤਕਰੀਬਨ 15 ਲੱਖ ਲੱਭਦੀ ਹੈ।
ਅਜੋਕੀ ਸਿਆਸਤ ਏਨੀ ਜ਼ਿਆਦਾ ਗੰਧਲੀ ਹੋ ਗਈ ਹੈ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਜਾ ਰਿਹਾ ਹੈ। ਧਾਰਮਿਕ ਭਾਵਨਾਵਾਂ ਨੂੰ ਫ਼ਿਰਕੂ ਰੰਗਤ ਦੇ ਕੇ ਆਪਣੇ ਫਾਇਦੇ ਲਈ ਦੰਗੇ-ਫ਼ਸਾਦ ਕਰਾ ਕੇ ਲੋਕਾਂ ਵਿ¤ਚ ਨਫ਼ਰਤ ਵਧਾਈ ਜਾਂਦੀ ਹੈ। ਇਸੇ ਕਰ ਕੇ ਫ਼ਿਰਕਾਪ੍ਰਸਤੀ ਤੇ ਧਾਰਮਿਕ ਜਨੂੰਨ ਭਾਰਤ ਵਿ¤ਚ ਵਧ ਰਿਹਾ ਹੈ। ਨਲਾਇਕ ਲੀਡਰ ਇਸ ਜਨੂੰਨ ਦੀ ਵਕਾਲਤ ਕਰਦੇ ਹਨ ਤੇ ਕਹਿੰਦੇ ਹਨ ਕਿ ਪਾਖੰਡੀ ਕਿਸਮ ਦੇ ਸਾਧਾਂ-ਸੰਤਾਂ ਆਦਿ ਵਿਰੁੱਧ ਕੇਸ ਦਰਜ ਨਾ ਕੀਤੇ ਜਾਣ, ਜਦੋਂ ਕਿ ਇਹਨਾਂ ਦੀਆਂ ਠੱਗੀਆਂ ਆਏ ਦਿਨ ਅਖ਼ਬਾਰਾਂ ਦੀਆਂ ਖ਼ਬਰਾਂ ਬਣਦੀਆਂ ਰਹਿੰਦੀਆਂ ਹਨ।
ਜਨਵਰੀ 2001 ਨੂੰ ਕੋਲਕਾਤਾ ਵਿ¤ਚ ਭਾਰਤੀ ਇਤਿਹਾਸ ਕਾਂਗਰਸ ਦੇ ਫੰਕਸ਼ਨ ਸਮੇਂ ਡਾਕਟਰ ਅਮ੍ਰਿਤਿਆ ਸੇਨ ਨੋਬਲ ਪੁਰਸਕਾਰ ਜੇਤੂ ਤੋਂ ਉਦਘਾਟਨ ਕਰਵਾਇਆ ਗਿਆ। ਉਨ੍ਹਾ ਨੇ ਆਪਣੇ ਭਾਸ਼ਣ ਵਿ¤ਚ ਕਿਹਾ ਕਿ ਰਮਾਇਣ ਅਤੇ ਮਹਾਂਭਾਰਤ ਮਿਥਿਹਾਸਕ ਦਸਤਾਵੇਜ਼ ਹਨ ਅਤੇ ਇਹਨਾਂ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਪ੍ਰਮਾਣਕ ਨਹੀਂ ਮੰਨਿਆ ਜਾ ਸਕਦਾ। ਪਰ ਕੀ ਅਸੀਂ ਆਪਣੀ ਪੜ੍ਹਾਈ ਦੇ ਸਿਲੇਬਸਾਂ ਵਿ¤ਚ ਇਹਨਾਂ ਧਾਰਮਿਕ ਵਿਸ਼ਿਆਂ ਬਾਰੇ ਆਲੋਚਨਾਤਮਿਕ ਪੜਚੋਲ ਕਰਨ ਦੀ ਆਗਿਆ ਦਿੰਦੇ ਹਾਂ?
ਕੰਪਿਊਟਰ ਅਤੇ ਟੀ ਵੀ ਵਰਗੇ ਮਾਧਿਅਮ ਦੇ ਜਿਥੇ ਹਾਂ-ਪੱਖੀ ਗੁਣ ਹਨ, ਉ¤ਥੇ ਦੂਜੇ ਪਾਸੇ ਨਾਂਹ-ਪੱਖੀ ਗੁਣਾਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅੱਜ ਕੱਲ੍ਹ ਕਈ ਚੈਨਲ ਐਹੋ ਜਿਹੇ ਹਨ, ਜੋ ਦਿਨ-ਰਾਤ ਭਗਤੀ ਦਾ ਹੀ ਪ੍ਰਚਾਰ ਕਰੀ ਜਾ ਰਹੇ ਹਨ। ਇਸ ਨਾਲ ਲੋਕਾਂ ਵਿਚਲਾ ਅੰਧ-ਵਿਸ਼ਵਾਸ ਹੋਰ ਪੱਕਾ ਹੋਈ ਜਾ ਰਿਹਾ ਹੈ ਅਤੇ ਉਨ੍ਹਾਂ ਵਿ¤ਚ ਕਿੰਤੂ-ਪ੍ਰੰਤੂ ਕਰਨ ਦਾ ਮਾਦਾ ਖ਼ਤਮ ਹੁੰਦਾ ਜਾ ਰਿਹਾ ਹੈ।
ਚਾਹੀਦਾ ਤਾਂ ਇਹ ਹੈ ਕਿ ਧਰਮ ਦੀ ਹਾਂ ਅਤੇ ਨਾਂਹ-ਪੱਖੀ ਦੇਣ ਬਾਰੇ ਵਿਦਵਾਨਾਂ ਤੋਂ ਟੀ ਵੀ ਉ¤ਪਰ ਸਾਰਥਿਕ ਬਹਿਸ ਕਰਾਈ ਜਾਵੇ, ਵਿਗਿਆਨਕ ਨਜ਼ਰੀਏ ਤੋਂ ਪਰਖਿਆ ਜਾਵੇ ਅਤੇ ਧਰਮ ਦੀ ਅੱਜ ਦੇ ਦੌਰ ਵਿ¤ਚ ਮਹੱਤਤਾ ਨੂੰ ਸਾਰਿਆਂ ਪਾਸਿਆਂ ਤੋਂ ਦੇਖਿਆ ਜਾਵੇ। ਇਹ ਕੰਮ ਤਾਂ ਹੀ ਹੋ ਸਕਦਾ ਹੈ, ਜੇਕਰ ਸਰਕਾਰਾਂ ਸੁਹਿਰਦਤਾ ਨਾਲ ਲੋਕਾਂ ਦੇ ਭਲੇ ਲਈ ਸੋਚਣ ।