ਗੂਗਲ ਵਾਂਗ ਪੰਜਾਬੀ ਵਿੱਚ ਵੀ ਸਰਚ-ਇੰਜਨ

Ginny

VIP
ਸਤਿ ਸ੍ਰੀ ਅਕਾਲ,
ਹੁਣ ਤੁਸੀਂ ਪੰਜਾਬੀ ਵਿੱਚ ਖੋਜ ਕਰ ਸਕਦੇ ਹੋ। ਵਿਸ਼ਵ ਪ੍ਰਸਿੱਧ ਵੈਬਸਾਈਟ ਆਇ-ਹਿਊਜ਼ ਵੱਲੋਂ ਗੂਗਲ ਵਾਂਗ ਪੰਜਾਬੀ ਵਿੱਚ ਕੁੱਝ ਵੀ ਖੋਜ ਕਰਨ ਦਾ ਇੱਕ ਸਰਚ-ਇੰਜਨ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਹੁਣ ਤੁਸੀਂ ਪੰਜਾਬੀ ਵਿੱਚ ਕੋਈ ਵੀ "ਸ਼ਬਦ" ਜਾਂ "ਵਾਕ" ਖੋਜ ਸਕਦੇ ਹੋਂ । ਆਇ-ਹਿਊਜ਼ ਵੈਬਸਾਈਟ ਦੇ ਇਸ ਉਪਰਾਲੇ ਨਾਲ ਹੁਣ ਪੰਜਾਬੀ ਲੇਖਕਾਂ, ਪੱਤਰਕਾਰਾਂ, ਪੰਜਾਬੀ ਸਾਹਿਤ ਦੇ ਵਿਦਿਆਰਥੀਆਂ, ਅਤੇ ਖੋਜੀ-ਵਿਦਵਾਨਾਂ ਨੂੰ ਇੰਟਰਨੈਟ ਤੋਂ ਪੰਜਾਬੀ ਵਿੱਚ ਕੁੱਝ ਵੀ ਖੋਜ ਕਰਨ ਦੀ ਸੋਖ ਹੋ ਜਾਵੇਗੀ । ਹੁਣ ਕੋਈ ਵੀ ਵਿਅਕਤੀ ਆਪਣਾ ਮਨਭਾਊਦਾ ਲੇਖ, ਕਹਾਣੀ, ਅਤੇ ਕੋਈ ਵੀ ਰਚਨਾ ਅਸਾਨੀ ਨਾਲ਼ ਇੰਟਰਨੈਟ ਤੋਂ ਖੋਜ ਸਕਦਾ ਹੈ। ਇਸ ਤੋਂ ਇਲਾਵਾ ਇਸ ਪੰਜਾਬੀ ਵਿੱਚ ਇਸ ਸਰਚ ਦੀ ਸਹੂਲਤ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਹੋਰ ਵੀ ਵਾਧਾ ਹੋਵੇਗਾ । ਆਇ-ਹਿਊਜ਼ (http://www.ihues.com) ਪੰਜਾਬੀ ਖੋਜ ਤੇ ਜਾਣ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰੋ :-

Punjabi Search
 
thanx for the post and thank you pardeep for the post about how to learn to read and write in punjabi :) now i can actually read this!!!! its just talking about how u can search in punjabi right?
 
Top