ਇੱਕ ਦਿਨ, ਇੱਕ ਅਮੀਰ ਆਦਮੀ ਨੇ

Yaar Punjabi

Prime VIP
ਇੱਕ ਦਿਨ, ਇੱਕ ਅਮੀਰ ਆਦਮੀ ਨੇ ਆਪਣੇ ਪੁਤਰ ਨੂੰ ਆਪਣੇ
ਫਾਰਮ
ਹਾਉਸ ਤੇ ਦੋ ਤਿੰਨ ਦਿਨ ਦੇ ਦੋਰੇ ਤੇ ਭੇਜਿਆ, ਸਿਰਫ ਇਹ
ਦਿਖਾਉਣ
ਲਈ ਕਿ ਕਿਵੇ ਗਰੀਬ ਰਹਿੰਦੇ ਹਨ,
ਕਿਹੋ ਜਿਹੇ ਇਨਾ ਦੇ ਘਰ ਬਾਰ ਹਨ ।
ਇਹ ਇੱਕ ਵੱਡਾ ਉਪਰਾਲਾ ਸੀ ਪੁਤਰ ਨੂੰ
ਉਹਨਾ ਲੋਕਾ ਬਾਰੇ ਜਾਨਣ
ਦਾ ਜਿਹਡ਼ੇ ਲੋਕ ਗਰੀਬੀ ਰੇਖਾ ਤੋ ਥੱਲੇ ਰਹਿੰਦੇ ਹਨ।
ਜਦ ਪੁਤਰ ਦੋ ਦਿਨ ਦੋ ਰਾਤਾ ਬਾਦ ਵਾਪਸ
ਆਉਦਾ ਤਾ ਬਾਪ ਪੁਛਦੇ
ਕਿ ਕਿਸ ਤਰਾ ਦਾ ਰਿਹਾ ਤੇਰਾ ਸਫਰ ?
ਪੁਤਰ--ਬਹੁਤ ਹੀ ਵਧੀਆ ਡੈਡੀ ਜੀ
ਬਾਪ – ਕੀ ਤੂੰ ਵੇਖਿਆ ਕਿ ਗਰੀਬ ਉਥੇ ਕਿਵੇ ਰਹਿਦੇ
ਹਨ।
ਪੁਤਰ – (ਉਤਸ਼ਾਹ ਨਾਲ) ਜੀ ਹਾ
ਬਾਪ – ਤਾ ਫਿਰ ਕੀ ਸਿਖਿਆ ਇਸ ਦੋਰੇ ਤੋ
ਪੁਤਰ – ਮੈ ਦੇਖਿਆ ਪਿਤਾ ਜੀ, ਕਿ ਸਾਡੇ ਕੋਲ ਇੱਕ
ਕੁੱਤਾ ਹੈ ਤੇ
ਉਹਨਾ ਕੋਲ ਚਾਰ, ਸਾਡੇ ਕੋਲ ਇੱਕ ਤਲਾਅ ਹੈ ਆਪਣੇ ਬਾਗ
ਦੇ ਅੰਦਰ
ਤੇ
ਉਹਨਾ ਕੋਲ ਸਰੋਵਰ ਹੈ ਜਿਸ ਦੀ ਕੋਈ ਸੀਮਾ ਹੀ ਨਹੀ,
ਸਾਡੇ
ਤਲਾਅ ਵਿੱਚ ਜੋ ਲਾਇਟਾ ਲਗੀਆ
ਉਹਨਾ ਦੀ ਰੋਸ਼ਨੀ ਸਾਡੇ ਗੇਟ ਤੱਕ
ਹੀ ਜਾਦੀ ਹੈ, ਪਰ ਉਹਨਾ ਦੇ ਘਰ ਚ ਜੋ ਪ੍ਰਕਾਸ਼ ਹੈ ਉਹ
ਆਕਾਸ਼ੀ ਤਾਰਿਆ ਦਾ ਹੈ। ਸਾਡੇ ਕੋਲ ਰਹਿਣ ਲਈ ਇੱਕ
ਛੋਟਾ ਟੋਕਡ਼ਾ ਜਮੀਨ ਦਾ ਹੈ ਤੇ ਉਹਨਾ ਦੀ ਜਮੀਨ ਦੇ
ਸਾਮਣੇ
ਸਾਡੀ ਜਮੀਨ ਕੁੱਝ ਵੀ ਨਹੀ। ਸਾਡੇ ਕੋਲ ਨੋਕਰ ਚਾਕਰ
ਹਨ
ਸਾਡੀ ਸੇਵਾ ਲਈ ਪਰ ਉਹ ਤਾ ਸਾਰਿਆ ਨੂੰ ਖਾਵਾਉਦੇ
ਹਨ।
ਅਸੀ ਭੋਜਨ ਖਰੀਦਦੇ ਹਾ ਪਰ ਉਹ ਉਗਾਉਦੇ ਹਨ।
ਅਸੀ ਆਪਣੀ ਜਮੀਨ ਤੇ ਘਰ ਦੇ ਦੁਆਲੇ ਕੰਧ ਮਾਰੀ ਹੈ ਜੋ
ਸਾਡੀ ਸੁਰਖਿਆ ਕਰਦੀ ਹੈ ਪਰ ਉਹਨਾ ਦੀ ਰਖਿਆ
ਕਰਣ ਲਈ
ਉਹਨਾ ਕੋਲ ਦੋਸਤ ਹਨ।
ਇਹ ਸਭ ਸੁਣਕੇ ਪਿਤਾ ਖਾਮੋਸ਼ ਹੋ ਗਿਆ।
ਪੁਤਰ ਨੇ ਪਿਤਾ ਨੂੰ ਕਿਹਾ ਕਿ ਸ਼ੁਕਰ ਹੈ
ਤੁਹਾਡਾ ਤੁਸੀ ਮੈਨੂੰ ਦੇਖਇਆ
ਕਿ ਅਸੀ ਕਿੰਨੇ ਗਰੀਬ ਹਾ।............ ...
ਗੁਰੂ ਜੀ ਫਰਮਾਦੇ ਹਨ ਕਿ ਅਮੀਰ ਗਰੀਬ ਦੁਨੀਆ ਦੇ
ਬਣਾਏ ਹਨ
ਪਰ ਉਸ ਮਾਲਕ ਲਈ ਦੋਵੇ ਬਰਾਬਰ ਹਨ,
ਨਿਰਧਨੁ ਸਰਧਨੁ ਦੋਨਉ ਭਾਈ ॥ The poor man
and the
rich man are both brothers.
ਗੁਰੂ ਜੀ ਫਰਮਾਦੇ ਹਨ ਕਿ ਅਸਲ ਗਰੀਬ ਉਹ ਹੈ...
ਕਹਿ ਕਬੀਰ ਨਿਰਧਨੁ ਹੈ ਸੋਈ ॥ Says Kabeer,
he alone is
poor,
ਜਾ ਕੇ ਹਿਰਦੈ ਨਾਮੁ ਨ ਹੋਈ ॥ who does not
have the
Naam, the Name of the Lord, in his
heart..
 
Top