swine flu

ਸਵਾਈਨ ਫਲੂ ਕੀ ਹੈ ?
ਇਹ ਇਕ ਸਾਹ ਲੈਣ ਵਾਲੇ ਸਿਸਟਮ ਦੀ ਬਿਮਾਰੀ ਹੈ। ਜੋ ਕਿ ਆਮਤੌਰ ਤੇ ਸੂਰ ਵਿੱਚ ਇੰਨਫਲੂਐਨਜਾ ਟਾਈਪ ਏ ਵਾਇਰਸ ਕਿਟਾਣੂਾਂ ਤੋਂ ਹੁੰਦੀ ਹੈ।ਇੰਨਸਾਨਾਂ ਵਿੱਚ ਇਹ ਬਿਮਾਰੀ ਘੱਟ ਹੁੰਦੀ ਹੈ ਅਤੇ ਉਹਨਾਂ ਵਿੱਚ ਇਕ ਦੂਜੇ ਤੋਂ ਇਹ ਬਿਮਾਰੀ ਬਹੁਤ ਘੱਟ ਦੇਖਣ ਵਿੱਚ ਆਈ ਹੈ।

ਕੀ ਇਹ ਬਿਮਾਰੀ ਅਮਰੀਕਾ ਅੰਦਰ ਇਨਸਾਨਾਂ ਵਿੱਚ ਹੋਈ ਹੈ ?
ਮਾਰਚ ਅਤੇ ਅਪਰੈਲ 2009 ਦੇ ਮਹੀਨਿਆਂ ਵਿੱਚ ਇੰਨਫਲੂਐਨਜਾ ਟਾਈਪ ਏ ਵਾਇਰਸ ( ਐਚ 1 ਐਨ1) ਦੇ ਮਰੀਜ ਪਹਿਲਾਂ ਦਖਣੀ ਕੈਲੀਫੋਰਨੀਆਂ ਅਤੇ ਸੈਨਐਨਟੋਨੀਉ ਟੈਕਸਾਸ ਵਿੱਚ ਪਾਏ ਗਏ। ਹੁਣ ਹੋਰਨਾਂ ਸੂਬਿਆਂ ਦੇ ਅੰਦਰ ਵੀ ਕੇਸ ਮਿਲੇ ਹਨ।ਹੁਣ ਦੁਨੀਆ ਦੇ ਅਨੇਕਾਂ ਮੁਲਕਾਂ ਵਿੱਚ ਇਹ ਕਿਟਾਣੂ ਪਾਏ ਗਏ ਹਨ।

ਕੀ ਇਹ ਇਕ ਤੋਂ ਦੂਸਰੇ ਇਨਸਾਨ ਨੂੰ ਹੋ ਸਕਦੀ ਹੈ ?
ਅਮਰੀਕਾ ਦੇ ਬਿਮਾਰੀਆਂ ਦੀ ਸੰਸਥਾ ਸੀ ਡੀ ਸੀ ਮੁਤਾਬਕ ਇਹ ਇਨਸਾਨ ਤੋਂ ਇਨਸਾਨ ਨੂੰ ਹੋ ਰਹੀ ਹੈ (ਕਨਟੇਜੀਅਸ ) ।ਪਰ ਹਾਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਤਨੇ ਸੌਖੇ ਤਰੀਕੇ ਨਾਲ ਫੈਲ ਰਹੀ ਹੈ।

ਇਸ ਬਿਮਾਰੀ ਦੇ ਕੀ ਲਛੱਣ ਹਨ ?
ਇਹ ਆਮ ਫਲੂ ਦੀ ਤਰ੍ਹਾਂ ਹੀ ਹੁੰਦੇ ਹਨ ਜਿਹਨਾਂ ਵਿੱਚ ਬੁਖਾਰ, ਖਾਂਸੀ , ਗਲਾ ਪੱਕ ਜਾਣਾ, ਸਰੀਰ ਵਿੱਚ ਦਰਦਾਂ, ਸਿਰ ਦਰਦ , ਥਕਾਵੱਟ ਅਤੇ ਕਾਂਬਾ ਲਗਣਾ ਆਦਿ ਹਨ। ਕਈ ਇਨਸਾਨਾਂ ਵਿੱਚ ਟੱਟੀਆਂ ਲਗ ਜਾਣੀਆ ਅਤੇ ਉਲਟੀਆਂ ਵੀ ਦੇਖੀਆਂ ਗਈਆਂ ਹਨ।ਇਸ ਬਿਮਾਰੀ ਨਾਲ ਹੋਰ ਬਿਮਾਰੀ ਵਾਲੇ ਮਰੀਜਾਂ ਵਿੱਚ ਹੋਰ ਵੀ ਨੁਕਸਾਨ ਹੋ ਜਾਂਦਾ ਹੈ।

ਇਹ ਕਿਸ ਤਰਾਂ ਫੈਲਦਾ ਹੈ ?
ਜਿਸਤਰਾਂ ਆਮ ਫਲੂ ਫੈਲਦਾ ਹੈ ਸਵਾਈਨ ਫਲੂ ਦੀ ਇੰਨਫਲੂਐਂਜਾ ਵਾਇਰਸ ਵੀ ਉਸੇਤਰਾਂ ਫੈਲਦੀ ਹੈ। ਮਰੀਜ ਦੇ ਛਿਕਾਂ ਮਾਰਨ,ਖਾਂਸੀ ਨਾਲ ਇਹ ਇਕ ਵਿਅਕਤੀ ਤੋਂ ਦੂਸਰੇ ਨੂੰ ਹੋ ਸਕਦੀ ਹੈ ਲੋਕ ਆਪਣੇ ਹਥਾਂ ਨੂੰ ਅਗਰ ਮੂੰਹ ਅਤੇ ਨਕ ਸਾਫ ਕਰਨ ਲਈ ਵਰਤਦੇ ਹਨ ਤਾਂ ਉਹਨਾਂ ਦੇ ਹੱਥਾ ਤੋਂ ਵੀ ਇਹ ਦੂਸਰੇ ਨੂੰ ਹੋ ਸਕਦੀ ਹੈ।

ਇਕ ਮਰੀਜ ਦੂਸਰੇ ਨੂੰ ਇਹ ਕਿਸ ਤਰਾਂ ਦੇ ਸਕਦਾ ਹੈ ?
ਇਕ ਮਰੀਜ ਬਿਮਾਰਦੇ ਲਛਣ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਤੋਂ ਲੈ ਕੇ ਸੱਤਵੇਂ ਦਿਨ ਤਕ ਹੋਰਨਾਂ ਨੂੰ ਇਹ ਬਿਮਾਰੀ ਦੇ ਸਕਦਾ ਹੈ।ਸੋ ਕਈ ਵਾਰੀ ਮਰੀਜ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਸ ਨੂੰ ਇਹ ਬਿਮਾਰੀ ਹੈ।ਬੱਚੇ ਖਾਸ ਕਰਕੇ ਕਾਫੀ ਦੇਰ ਤਕ ਇਹ ਬਿਮਾਰੀ ਦੂਸਰਿਆਂ ਨੂੰ ਦੇ ਸਕਦਾ ਹਨ।

ਤੁਸੀਂ ਆਪਣੇ ਬਚਾਉ ਲਈ ਕੀ ਕਰ ਸਕਦੇ ਹੋ ?
ਸੱਭ ਤੋਂ ਵੱਧ ਲਾਭਦਾਇਕ ਹੈ, ਚੰਗੀ ਤਰਾਂ ਆਪਣੇ ਹੱਥ ਧੋਣੇ। ਸਿਹਤਮੰਦ ਸਰੀਰ ਰਖਣਾ। ਚੰਗੀ ਨੀਂਦ ਅਤੇ ਐਕਟਿਵ ਜਾਂ ਚੌਕਨੇ ਰਹਿਣਾ, ਆਪਣਾ ਸਟਰੈਸ ਘਟਾਉਣਾ,ਜਿਆਦਾ ਤਰਲ ਪਦਾਰਥ ਅਤੇ ਸਿਹਤਮੰਦ ਭੋਜਨ ਖਾਣਾ।ਉਹਨਾਂ ਰੋਗੀਆਂ ਜਿਹਨਾਂ ਨੂੰ ਹੋ ਸਕਦਾ ਇਹ ਬਿਮਾਰੀ ਹੋਵੇ ਉਹਨਾਂ ਤੋਂ ਦੂਰ ਰਹਿਣਾ ਅਤੇ ਉਹਨਾਂ ਚੀਜਾਂ ਨੂੰ ਹੱਥ ਨਾ ਲਾਉਣਾ ਜਿਹਨਾਂ ਤੇ ਜਰਾਸੀਮ ਹੋ ਸਕਦੇ ਹਨ।




ਉਹ ਕਿਹੜੀਆਂ ਚੀਜਾਂ ਹਨ ਜਿਹਨਾਂ ਤੋਂ ਇਹ ਹੋਰਨਾਂ ਨੂੰ ਹੋ ਸਕਦੀ ਹੈ ?
ਇਹ ਜਰਾਸੀਮ ਹਵਾ ਵਿੱਚ ਮਰੀਜ ਦੀਆਂ ਛਿਕਾਂ , ਨਜਲੇ ਅਤੇ ਖਾਂਸੀ ਨਾਲ ਫੈਲ ਜਾਂਦੇ ਹਨ। ਅਗਰ ਤੰਦਰੁਸਤ ਵਿਅਕਤੀ ਇਹਨਾਂ ਹਵਾ ਵਿਚਲੇ ਕਿਟਾਣੂਆਂ ਨੂੰ ਜੋ ਮੇਜ , ਕੁਰਸੀ ਜਾਂ ਮਰੀਜ ਦੇ ਮੁੰਹ, ਨੱਕ ਸਾਫ ( ਬੱਚਿਆ) ਅਤੇ ਉਸ ਬਾਅਦ ਹੱਥ ਚੰਗੀ ਤਰਾਂ ਧੋਣ ਤੋਂ ਪਹਿਲਾਂ ਆਪਣੇ ਮੂੰਹ ਨੂੰ ਲਾ ਲੈਂਦਾ ਹੈ।

ਇਹ ਕਿਟਾਣੂ ਕਿਤਨਾ ਚਿਰ ਸਰੀਰ ਤੋਂ ਬਾਹਰ ਜੀਵਤ ਰਹਿੰਦੇ ਹਨ ?
ਆਮਤੌਰ ਤੇ ਇਹ ਕਿਟਾਣੂ ਮੇਜਾਂ ਕੁਰਸੀਆਂ ਅਤੇ ਦਰਵਾਜਿਆਂ ਦੇ ਹੈਂਡਲਾਂ ਵਗੈਰਾ ਤੇ 2 ਘੰਟੇ ਤੋਂ ਜਿਆਦਾ ਜੀਵਤ ਰਹਿ ਸਕਦੇ ਹਨ।ਸੋ ਅਗਰ ਆਪਣੇ ਹੱਥ ਬਾਰ ਬਾਰ ਧੋਂਦੇ ਰਹੋ ਇਹ ਕਾਫੀ ਫਾਇਦੇਮੰਦ ਸਿਧ ਹੁੰਦੇ ਹਨ।

ਤੁਸੀਂ ਆਪਣਾ ਬਚਾਉ ਕਿਸਤਰਾਂ ਕਰ ਸਕਦੇ ਹੋ ?
1 ਜਦੋਂ ਛਿਕ ਜਾ ਖਾਂਸੀ ਆਵੇ ਤਾਂ ਆਪਣੇ ਮੂੰਹ ਤੇ ਰੁਮਾਲ ਜਾਂ ਟਿਸ਼ੂ ਪੇਪਰ ਰਖੋ।ਉਸ ਬਾਅਦ ਉਸਨੂੰ ਕੂੜੇ ਦੀ ਟੋਕਰੀ ਵਿੱਚ ਸੁਟੋ।
2 ਸਾਬਣ ਅਤੇ ਸਾਫ ਪਾਣੀ ਨਾਲ ਹੱਧ ਧੋਵੋ। ਆਮ ਕਰਕੇ ਅਲਕੋਹਲ ਵਾਲੇ ਕਈ ਕਲੀਨਰ ਸਲੂਸ਼ਨ ਲਾਭਦਇਕ ਹੁੰਦੇ ਹਨ।ਹੱਥ ਘਟੋ ਘੱਟ 15 ਤੋਂ 20 ਸਕਿੰਟ ਸਮਾਂ ਲਾ ਕੇ ਧੋਵੋ।ਅਗਰ ਜੈਲ ਲਾ ਰਹੇ ਹੋਵੋ ਤਾਂ ਹੱਥ ਖੁਸ਼ਕ ਹੋਣ ਤਕ ਮਲਦੇ ਰਹੋ।
3 ਆਪਣੀਆਂ ਅੱਖਾਂ, ਨੱਕ, ਮੂੰਹ ਤੇ ਹੱਥ ਨਾ ਲਾਵੋ।
4 ਬਿਮਾਰ ਲੋਕਾਂ ਤੋਂ ਪਰੇ ਰਹੋ।
5 ਅਗਰ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂ ਸੀਡੀਸੀ ਮੁਤਾਬਕ ਆਪਣੇ ਘਰ ਰਹੋ ਅਤੇ ਸਕੂਲ ਅਤੇ ਕੰਮ ਤੇ ਨਾ ਜਾਵੋ ਤਾਂ ਕਿ ਹੋਰਨਾਂ ਲੋਕਾਂ ਨੂੰ ਇਹ ਬਿਮਾਰੀ ਨਾ ਦੇ ਦੇਵੋਂ।

ਅਗਰ ਤੁਸੀਂ ਬਿਮਾਰ ਹੋ ਜਾਦੇ ਹੋ ਤਾਂ ਡਾਕਟਰ ਦੀ ਸਲਾਹ ਲਵੋ ਅਤੇ ਐਮਰਜੈਂਸੀ ਮੈਡੀਕਲ ਸਲਾਹ ਲਵੋ।

ਬੱਚਿਆਂ ਵਿੱਚ ਹੋਣ ਵਾਲੇ ਖਤਰਨਾਕ ਲੱਛਣ ਜਿਹਨਾਂ ਕਾਰਨ ਐਮਰਜੈਂਸੀ ਮਦਦ ਚਾਹੀਦੀ ਹੁੰਦੀ ਹੈ:
1 ਤੇਜ ਸਾਹ ਜਾਂ ਸਾਹ ਲੈਣ ਵਿੱਚ ਤਕਲੀਫ
2 ਚਮੜੀ ਨੀਲੀ ਹੋ ਜਾਣੀ
3 ਜਿਆਦਾ ਤਰਲ ਪਦਾਰਥ ਨਾ ਪੀਣਾਂ
4 ਸੁਤੇ ਨਾਂ ਉਠਣਾ
5 ਬਹੁਤ ਚਿੜਚਿੜਾ ਹੋਣਾ
6 ਫਲੂ ਵਰਗੇ ਲੱਛਣ ਠੀਕ ਹੋਣ ਬਾਅਦ ਬੁਖਾਰ ਅਤੇ ਖਾਂਸੀ ਫਿਰ ਹੋ ਜਾਣੀ
7 ਬੁਖਾਰ ਅਤੇ ਚਮੜੀ ਦਾ ਰੋਗ

ਵੱਢਿਆਂ ਲੋਕਾਂ ਵਿੱਚ ਐਮਰਜੈਂਸੀ ਇਲਾਜ ਦੀ ਕਦੋਂ ਜਰੂਰਤ ਹੁੰਦੀ ਹੈ:
1 ਸਾਹ ਚੜਨਾਂ ਜਾਂ ਸਾਹ ਲੈਣ ਵਿੱਚ ਤਕਲੀਫ
2 ਛਾਤੀ ਜਾਂ ਪੇਟ ਦਰਦ
3 ਇਕਦਮ ਚਕਰ ਆਉਣ ਲਗ ਜਾਣੇ
4 ਦਿਮਾਗ ਸਹੀ ਕੰਮ ਨਾ ਕਰੇ
5 ਅਗਰ ਉਲਟੀਆਂ ਬੰਦ ਨਾ ਹੋਣ



ਇਹ ਬਿਮਾਰੀ ਕਿਤਨੀ ਖਤਰਨਾਕ ਹੈ?
ਇਹ ਬਿਲਕੁਲ ਮਾਮੂਲੀ ਰੋਗ ਤੋਂ ਲੈ ਕੇ ਜਾਨਲੇਵਾ ਵੀ ਹੋ ਸਕਦਾ ਹੈ।ਜਿਵੇਂ ਦੇਖਣ ਵਿੱਚ ਆਇਆ ਹੈ ਕਿ ਕਈ ਮੁਲਕਾਂ ਵਿੱਚ ਇਹ ਖਤਰਨਾਕ ਬਿਮਾਰੀ ਬੱਣ ਗਈ ਹੈ ਅਤੇ ਇਸਨਾਲ ਬਹੁਤ ਮੌਤਾਂ ਹੋਈਆਂ ਹਨ ਜਦ ਕਿ ਅਮਰੀਕਾ ਅਤੇ ਹੋਰਨਾ ਮੁਲਕਾਂ ਵਿੱਚ ਜਿਆਦਾ ਤੌਰ ਤੇ ਇਹ ਲਛਣ ਹਾਲੇ ਤਕ ਗੰਭੀਰ ਬਿਮਾਰੀ ਨਹੀਂ ਬਣੀ ਸੀ। ਸੰਨ 2005-2009 ਤਕ ਅਮਰੀਕਾ ਵਿੱਚ ਇਸ ਬਿਮਾਰੀ ਦੇ 12 ਕੇਸ ਮਿਲੇ ਸਨ ਅਤੇ ਕੋਈ ਮੌਤ ਨਹੀਂ ਸੀ ਹੋਈ।ਨਿਯੂਜਰਸੀ ਵਿੱਚ ਸੰਨ 1976 ਵਿੱਚ 200 ਮਰੀਜ ਇਸਦਾ ਸ਼ਿਕਾਰ ਹੋਏ ਸਨ ਅਤੇ ਕਈ ਗੰਭੀਰ ਰੂਪ ਵਿੱਚ ਰਹੇ ਅਤੇ ਇਕ ਦੀ ਮੌਤ ਹੋਈ ਸੀ। ਇਸੇ ਤਰਾਂ 1988 ਵਿੱਚ ਇਕ ਗੱਰਭਵਤੀ ਔਰਤ ਇਸ ਨਾਲ 8 ਦਿਨਾਂ ਬਾਅਦ ਮਰ ਗਈ ਸੀ।
ਅਮਰੀਕਾ ਵਿੱਚ ਇਸ ਸਾਲ ਇਹ ਕਿਹਾ ਜਾ ਰਿਹਾ ਹੈ ਕਿ ਹਜਾਰਾਂ ਹੀ ਮੌਤਾਂ ਹੋਣ ਦਾ ਡਰ ਹੈ। ਬੜੀ ਕੋਸ਼ਿਸ਼ ਹੈ ਕਿ ਇਸ ਬਾਰੇ ਟੀਕਾ ਸਮੇਂ ਸਿਰ ਬਣ ਜਾਵੇਗਾ। ਇਸ ਟੀਕੇ ਨੂੰ ਦੋ ਵਾਰੀ 4 ਹਫਤੇ ਦੇ ਫਰਕ ਤੇ ਲਤਉਣ ਦਾ ਸੁਝਾਵ ਹੈ।

ਕੀ ਤੁਹਾਨੂੰ ਸਵਾਈਨ ਫਲੂ ਸੂਰ ਦਾ ਮੀਟ ਖਾਣ ਨਾਲ ਹੋ ਸਕਦਾ ਹੈ?
ਨਹੀਂ ਇਹ ਖਾਣੇ ਨਾਲ ਨਹੀਂ ਫੈਲਦੀ।ਚੰਗੀ ਤਰਾਂ ਨਾਲ ਬਣਾਇਆ ਹੋਇਆ ਅਤੇ ਸਾਫ ਹੱਥਾਂ ਨਾਲ ਵਰਤਿਆ ਸੂਰ ਦਾ ਮਾਸ ਨੁਕਸਾਨ ਦੇਹ ਨਹੀਂ ਹੁੰਦਾ।

ਇਸ ਬਿਮਾਰੀ ਲਈ ਦਵਾਈਆਂ :
ਹੁਣ ਤਕ ਜਿਹੜੇ ਜਰਾਸੀਮ ਪਾਏ ਗਏ ਹਨ ਉਹ ਫਲੂ ਦੇ ਇਲਾਜ ਵਾਲੀਆਂ ਚਾਰ ਦਵਾਈਆਂ ਵਿੱਚੋਂ ਅਮੈਂਟੀਡੀਨ ਅਤੇ ਰਿਮੈਂਟੀਡੀਨ ਨਾਲ ਨਹੀਂ ਮਰਦੇ ਜਾਂ ਕਹਿ ਲਵੋ ਇਹ ਕਿਟਾਣੂ ਰਸਿਸਟੈਂਟ ਹਨ।ਇਹ ਅਮਰੀਕਾ ਅਤੇ ਮੈਕਸੀਕੋ ਵਿੱਚ ਦੇਖਣ ਨੂੰ ਮਿਲਿਆ ਹੈ।
ਹੁਣ ਤਕ ਇਹਨਾਂ ਇਨਫਲੂਐਂਜਾ ਕਿਟਾਣੂ ਤੇ ਔਸੈਲਟਾਮੀਵੀਰ ਅਤੇ ਜਨੈਮੀਵੀਰ ਦਵਾਈਆਂ ਅਸਰ ਕਰ ਰਹੀਆਂ ਹਨ।ਇਹਨਾਂ ਨੂੰ ਟੈਮੀਫਲੂ ਅਤੇ ਰੀਲੈਨਜਾ ਦੇ ਬਰੈਂਡ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਟੈਮੀਫਲੂ ਇਕ ਸਾਲ ਤੋਂ ਲੈ ਕੇ ਵੱਡਿਆਂ ਮਰੀਜਾਂ ਦੇ ਇਲਾਜ ਅਤੇ ਪ੍ਰਹੇਜ ਲਈ ਵਰਤੀ ਜਾਂਦੀ ਹੈ।

ਰੀਲੈਨਜਾ 7 ਸਾਲ ਤੋਂ ਵੱਡਿਆਂ ਲੋਕਾਂ ਦੇ ਵਿਚ ਇੰਨਫਲੂਐਨਜਾ ਏ ਅਤੇ ਬੀ ਦੋਹਨਾਂ ਵਾਇਰਸਾਂ ਦੀ ਇਨਫੈਕਸ਼ਨ ਦੇ ਇਲਾਜ ਲਈ ਵਰਤੀ ਜਾਂਦੀ ਹੈ । ਅਤੇ 5 ਸਾਲ ਤੋਂ ਵੱਢਿਆਂ ਮਰੀਜਾਂ ਦੇ ਲਈ ਇਹਨਾਂ ਵਾਇਰਿਸਾਂ ਦੇ ਪ੍ਰਹੇਜ ਵਾਸਤੇ ਵਰਤੀ ਜਾਂਦੀ ਹੈ।
 
Top