ਰੋਣਾ ਵੀ ਸਿਹਤ ਲਈ ਚੰਗਾ

ਰੋਣਾ ਵੀ ਸਿਹਤ ਲਈ ਚੰਗਾ
ਹੰਝੂਆਂ ਦਾ ਭਾਵਨਾਵਾਂ ਨਾਲ ਸਿੱਧਾ ਸਬੰਧ ਹੈਜੇ ਕੋਈ ਦੁਖੀ ਹੈ ਤਾਂ ਇਹ ਕੁਦਰਤੀ ਹੈ ਕਿ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਹੀ ਆਉਂਦੇ ਹਨਕਈ ਵਾਰ ਤਾਂ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਬਹੁਤ ਜ਼ਿਆਦਾ ਖੁਸ਼ ਵੀ ਹੋਣ ਤਾਂ ਵੀ ਅੱਖਾਂ 'ਚੋਂ ਹੰਝੂ ਨਿਕਲਣ ਲੱਗਦੇ ਹਨਕਿਹਾ ਜਾਂਦਾ ਹੈ ਕਿ ਹੰਝੂ ਬਹੁਤ ਅਨਮੋਲ ਹੁੰਦੇ ਹਨਇਨ੍ਹਾਂ ਨੂੰ ਬਿਨਾਂ ਕਾਰਨ ਨਹੀਂ ਵਹਾਉਣਾ ਚਾਹੀਦਾ ਪਰ ਅਜਿਹਾ ਨਹੀਂ ਹੈਮਾਹਿਰਾਂ ਦਾ ਮੰਨਣਾ ਹੈ ਕਿ ਹੰਝੂ ਨਿਕਲਣਾ ਵੀ ਸਿਹਤ ਲਈ ਲਾਭਕਾਰੀ ਹੈਇਹ ਇਕ ਕੁਦਰਤੀ ਪ੍ਰਕਿਰਿਆ ਹੈ ਤੇ ਇਸ ਨੂੰ ਜ਼ਬਰਦਸਤੀ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ
ਹੰਝੂਆਂ ਨੂੰ ਜ਼ਬਰਦਸਤੀ ਰੋਕਣ ਨਾਲ ਦਿਲ ਅਤੇ ਦਿਮਾਗ 'ਤੇ ਬੋਝ ਪੈਂਦਾ ਹੈ ਅਤੇ ਇਹ ਸਰੀਰ 'ਚ ਅਲਸਰ ਤੇ ਕੋਲਾਈਟਿਸ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈਜੇ ਕਿਸੇ ਔਰਤ ਦੀਆਂ ਅੱਖਾਂ 'ਚ ਸੋਗ ਜਾਂ ਸੰਕਟ ਦੀ ਘੜੀ 'ਚ ਹੰਝੂ ਨਾ ਆਉਣ ਤਾਂ ਇਹ ਵੀ ਇਕ ਰੋਗ ਹੈਹੰਝੂਆਂ ਨਾਲ ਕਈ ਵਿਅਰਥ ਚੀਜ਼ਾਂ ਬਾਹਰ ਨਿਕਲ ਜਾਂਦੀਆਂ ਹਨਜੇ 5 ਲੀਟਰ ਪਾਣੀ '3 ਚਮਚ ਹੰਝੂ ਮਿਲਾ ਦਿੱਤੇ ਜਾਣ ਤਾਂ ਸਾਰਾ ਪਾਣੀ ਖਾਰਾ ਹੋ ਜਾਂਦਾ ਹੈਪ੍ਰਸਿੱਧ ਵਿਗਿਆਨੀ ਦੀਆਂ ਕੋਸ਼ਿਸ਼ਾਂ ਨਾਲ ਇਹ ਸਾਬਤ ਹੋ ਚੁੱਕਿਆ ਹੈ ਕਿ ਹੰਝੂਆਂ ' ਕੀਟਾਣੂਆਂ ਨੂੰ ਮਾਰਨ ਵਾਲੇ ਤੱਤ ਹੁੰਦੇ ਹਨਇਸ ਤਰ੍ਹਾਂ ਹੰਝੂ ਨਾ ਸਿਰਫ ਅੱਖਾਂ ਨੂੰ ਸਾਫ਼ ਕਰਦੇ ਹਨ ਬਲਕਿ ਉਨ੍ਹਾਂ ਨੂੰ ਕੀਟਾਣੂਆਂ ਤੋਂ ਵੀ ਸੁਰੱਖਿਆ ਦਿੰਦੇ ਹਨਮਨੋਵਿਗਿਆਨੀਆਂ ਮੁਤਾਬਕ ਸਾਡੇ ਅੰਦਰ ਇਕ ਭਾਵਨਾਤਮਕ ਸਰਕਟ ਹੁੰਦਾ ਹੈ ਜੋ ਭਾਵਨਾਵਾਂ ਨੂੰ ਇਕੱਠਾ ਕਰਦਾ ਹੈਇਕ ਸਮਾਂ ਆਉਂਦਾ ਹੈ ਜਦੋਂ ਇਹ ਸਰਕਟ ਭਾਵਨਾਵਾਂ ਨੂੰ ਸੰਭਾਲ ਨਹੀਂ ਪਾਉਂਦਾ ਤੇ ਉਨ੍ਹਾਂ ਨੂੰ ਕੱਢਣਾ ਜ਼ਰੂਰੀ ਹੋ ਜਾਂਦਾ ਹੈਇਸ ਹਾਲਾਤ 'ਚ ਰੋਣ ਜਾਂ ਚਿਲਾਉਣ ਨਾਲ ਸਮੱਸਿਆਵਾਂ ਨਾਲ ਜੁੜਿਆ ਭਾਵਨਾਤਮਕ ਤਣਾਅ ਹਲਕਾ ਹੋ ਜਾਂਦਾ ਹੈਦੇਖਿਆ ਜਾਂਦਾ ਹੈ ਕਿ ਔਰਤਾਂ ਪੁਰਸ਼ਾਂ ਮੁਕਾਬਲੇ ਘੱਟ ਤਣਾਅ 'ਚ ਰਹਿੰਦੀਆਂ ਹਨਇਸ ਦਾ ਕਾਰਨ ਇਹ ਹੈ ਕਿ ਉਹ ਭਾਵਨਾਵਾਂ ਨੂੰ ਦਬਾਉਂਦੀਆਂ ਨਹੀਂ ਬਲਕਿ ਹੰਝੂਆਂ ਰਾਹੀਂ ਮਨ ਦੇ ਭਾਰ ਨੂੰ ਹਲਕਾ ਕਰ ਲੈਂਦੀਆਂ ਹਨਇਸ ਤਰ੍ਹਾਂ ਹੰਝੂ ਕੁਦਰਤ ਵਲੋਂ ਦਿੱਤੇ ਸੁਰੱਖਿਆ ਵਾਲਵ ਦੀ ਤਰ੍ਹਾਂ ਕੰਮ ਕਰਦੇ ਹਨ
 

veerpunjab

New member
ਅਕਾਲਜੋਤ ਕੌਰ ਜੀ ਸਤਿ ਸ੍ਰੀ ਅਕਾਲ, ਆਪ ਜੀ ਵਲੋਂ ਛਾਪਿਆ ਹੋਇਆ ਲੇਖ ਅਸਲ ਵਿੱਚ ਵੀਰਪੰਜਾਬ ਡਾਟ ਕਾਮ ਤੇ ਛਪਿਆ ਹੋਇਆ ਹੈ। ਆਪਣੇ ਮਿੱਤਰਾਂ ਵਿੱਚ ਸੂਚਨਾ ਸਾੰਝੀ ਕਰਨ ਲੱਗਿਆਂ ਕ੍ਰਿਪਾ ਕਰਕੇ ਅਸਲ ਵੈਬ ਲਿੰਕ ਬਾਰੇ ਜਰੂਰ ਦੱਸਿਆ ਕਰੋ ਜੀ। (ਲਿੰਕ ???? ???? ?? ???? ਨਿਰਦੇਸ਼ਕ ਵੀਰਪੰਜਾਬ ਡਾਟ ਕਾਮ
 
Top