Why were they Killed?

pps309

Prime VIP
This is the independent report by People's Union of Democratic Rights, and People's Union for Civil Liberties.
ਇਸ ਰਿਪੋਰਟ ਵਿਚ ਪਹਿਲ ਪ੍ਰਥਮੇ ਦਰਜ ਹੈ।
“ਸਿੱਖਾਂ ਉਪਰ ਕੀਤੇ ਗਏ ਵਾਰ ਸੋਚ ਸਮਝ ਕੇ ਬਾਕਾਇਦਾ ਉਲੀਕੀ ਗਈ ਵਿਉਂਤ ਅਨੁਸਾਰ ਸਨ, ਜਿਸ ਦੀ ਵਰਤੋਂ ਇੰਦਰਾ ਕਾਂਗਰਸ ਦੇ ਜਾਣੇ ਉਘੇ ਸਿਆਸੀ ਬੰਦਿਆਂ ਵਲੋਂ ਮਿਲੀ ਸੇਧ ਅਧੀਨ ਹਕੂਮਤ ਦੇ ਮੁਖੀ ਕਰਮਚਾਰੀ ਕਰ ਰਹੇ ਸਨ, ਜੋ ਸੇਧ ਏਨੀ ਸਪੱਸ਼ਟ ਸੀ ਕਿ ਕੁਝ ਸਭ ਕਿਸੇ ਨੂੰ ਪਤਾ ਸੀ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ…। ਸਿੱਖਾਂ ਉਪਰ ਹੋਏ ਵਾਰ ਸਾਰੀਆਂ ਆਬਾਦੀਆਂ ਵਿਚ ਇਕ ਸਾਰ ਤੇ ਇਕੋ ਭਾਂਤ ਦੇ ਸਨ। ਇਨਾਂ ਦੀ ਇਕਸਾਰਤਾ ਇਸ ਗੱਲ ਦਾ ਪ੍ਰਤੱਖ ਸਬੂਤ ਸੀ ਕਿ ਇਹ ਸਾਰੇ ਮਜ਼ਬੂਤ ਜਥੇਬੰਦ ਧੜੇ ਦੇ ਦਿਮਾਗ ਦੀ ਕਾਢ ਸੀ…। ਏਨਾ ਹੀ ਨਹੀਂ ਬਲਕਿ ਇਸ ਵਿਉਂਤ ਅਧੀਨ ਮਾਰੇ ਜਾਣ ਵਾਲੇ ਬੰਦਿਆਂ ਦੀ ਚੋਣ ਕਰਨ ਦੇ ਪੈਟਰਨ ਦਾ ਇਕ ਸਾਰ ਹੋਣਾ ਵੀ ਪ੍ਰਤੱਖ ਦੱਸਦਾ ਸੀ ਅਤੇ ਉਹ ਸੀ ਵੀਹ ਤੋਂ ਪੰਜਾਹ ਸਾਲ ਤਕ ਦੇ ਮਨੁੱਖਾਂ ਦਾ ਕਤਲ। ਪਹਿਲੀ ਗੱਲ, ਜੋ ਇਨਾਂ ਕੀਤੀ ਉਹ 31 ਅਕਤੂਬਰ ਬਾਅਦ ਦੁਪਹਿਰ, ਜਦੋਂ ਇੰਦਰਾ ਗਾਂਧੀ ਦੇ ਮਰਨ ਦੀ ਖਬਰ ਸੁਣੀ ਗਈ, ਤੋਂ ਹੀ ਸਿੱਖਾਂ ਬਾਰੇ ਤਿੰਨ ਝੂਠੀਆਂ ਅਫਵਾਹਾਂ ਦੇ ਫੈਲਾਉਣ ਦੀ ਸੀ, ਇਸ ਲਈ ਲਾਊਡ ਸਪੀਕਰ ਵਰਤੇ ਗਏ, ਜਿਸ ਵਿਚ ਦਿੱਲੀ ਪੁਲਿਸ ਦੇ ਆਦਮੀਆਂ ਨੇ ਖੁਦ ਅੱਗੇ ਲੱਗ ਕੇ ਇਹ ਕੰਮ ਕੀਤਾ। ਅਫਵਾਹਾਂ ਇਹ ਸਨ:
(1.) ਸ੍ਰੀਮਤੀ ਇੰਦਰਾ ਦੇ ਮਰਨ ਦੀ ਸਿੱਖਾਂ ਨੇ ਖੁਸ਼ੀ ਮਨਾਈ, ਲੱਡੂ ਵੰਡੇ ਤੇ ਸ਼ਾਮੀਂ ਦੀਪਮਾਲਾ ਕੀਤੀ ਹੈ (2) ਕਤਲ ਕੀਤੇ ਹਿੰਦੂਆਂ ਦੀਆਂ ਸੈਂਕੜੇ ਲਾਸ਼ਾਂ ਦੀ ਭਰੀ ਹੋਈ ਗੱਡੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ’ਤੇ ਆਈ ਹੈ ਅਤੇ (3) ਸਿੱਖਾਂ ਨੇ ਦਿੱਲੀ ਦੇ ਵਾਟਰ ਟੈਂਕਾਂ ਵਿਚ ਜ਼ਾਹਰ ਮਿਲਾ ਕੇ ਸਾਰਾ ਪਾਣੀ ਜ਼ਹਿਰੀਲਾ ਕਰ ਦਿੱਤਾ ਹੈ। ਦਿੱਲੀ ਪੁਲਿਸ ਦੇ ਆਦਮੀ ਥਾਉਂ ਥਾਈਂ ਫਿਰ ਕੇ ਲੋਕਾਂ ਨੂੰ ਟੂਟੀਆਂ ਦਾ ਪਾਣੀ ਨਾ ਵਰਤਣ ਲਈ ਕਹਿ ਰਹੇ ਸਨ।
ਇਹ ਤਿੰਨੇ ਅਫਵਾਹਾਂ ਹਿੰਦੂ ਜਨਤਾ ਨੂੰ ਸਿੱਖਾਂ ਵਿਰੁੱਧ ਭੜਕਾਉਣ ਲਈ ਫੈਲਾਈਆਂ ਗਈਆਂ। ਮੁਸੱਲਾ ਨੌਜਵਾਨ ਹਿੰਦੂ ਕਾਂਗਰਸ ਵਰਕਰ ਟੈਂਪੂਆਂ, ਸਕੂਟਰਾਂ, ਮੋਟਰ ਸਾਈਕਲਾਂ ਅਤੇ ਟਰੱਕਾਂ ਵਿਚ ਗਲੀ ਗਲੀ, ਮੁਹੱਲਾ ਮੁਹੱਲੇ 31 ਅਕਤੂਬਰ ਦੀ ਰਾਤ ਅਤੇ ਪਹਿਲੀ ਨਵੰਬਰ ਸਵੇਰੇ ਫਿਰ ਨਿਕਲੇ ਸਨ, ਬਲਕਿ ਟਰੱਕਾਂ ਵਿਚ ਪੈਟਰੋਲ ਦੀਆਂ ਕੈਨੀਆਂ ਰੱਖੀਆਂ ਹੋਈਆਂ ਸਨ, ਜੋ ਸਿੱਖ ਮਕਾਨਾਂ, ਗੁਰਦੁਆਰਿਆਂ ਤੇ ਦੁਕਾਨਾਂ ਨੂੰ ਅੱਗਾਂ ਲਾਉਣ ਲਈ ਵੰਡਿਆ ਜਾ ਰਿਹਾ ਸੀ।
ਉਹ ਸਾਰਾ ਪਲੈਨ, ਜੋ ਪਿਛਲੇ ਜੂਨ ਵਿਚ ‘ਸਿੱਖਾਂ ਨੂੰ ਸਬਕ ਸਿਖਾਉਣ’ ਹਿੱਤ ਉਲੀਕਿਆ ਗਿਆ ਸੀ, ਵਰਤੇ ਜਾਣ ਦੀ ਸੂਚਨਾ ਜਾਣਕਾਰਾਂ ਨੂੰ ਦਿੱਤੀ ਜਾ ਰਹੀ ਸੀ। ਇਹੋ ਕਾਰਨ ਸੀ ਕਿ ਨਿਰਾ ਦਿੱਲੀ ਦੀ ਹਰ ਕਲੋਨੀ ਵਿਚ ਹੀ ਨਹੀਂ, ਸਗੋਂ ਦੇਸ਼ ਭਰ ਦੇ ਹਰ ਸ਼ਹਿਰ ਵਿਚ, ਜਿਥੇ ਥੋੜੀ ਬਹੁਤੀ ਸਿੱਖ ਵਸੋਂ ਸੀ, ਇਕੋ ਤਰੀਕੇ ਸਿਰ ਅਤੇ ਇਕੋ ਵਿਉਂਤ ਅਧੀਨ ਸਿੱਖਾਂ ਨੂੰ ਮਾਰਨ, ਉਨਾਂ ਦੇ ਘਰਾਂ ਤੇ ਦੁਕਾਨਾਂ ਅਤੇ ਕੰਮ ਦੇ ਹੋਰ ਅਦਾਰਿਆਂ, ਗੁਰਦੁਆਰਿਆਂ ਅਤੇ ਸਿੱਖ ਆਸ਼ਰਮਾਂ (ਸਕੂਲਾਂ ਆਦਿਕਾਂ) ਨੂੰ ਲੁੱਟਣ, ਅੱਗਾਂ ਲਾਉਣ ਤੇ ਫੂਕਣ ਦੀ ਲਹਿਰ ਚਲਾਈ ਗਈ।
ਕਾਂਗਰਸੀ ਲੀਡਰ ਤੇ ਵਰਕਰ ਅੱਗਾਂ ਲਾਉਣ ਵਾਲਿਆਂ, ਜੋ ਆਮ ਕਰਕੇ ਦਿੱਲੀ ਦੇ ਨੇੜੇ ਦੇ ਪਿੰਡਾਂ ਤੇ ਗੁੱਜਰ ਤੇ ਜਾਟ ਦਿੱਲੀ ਟਰਾਂਸਪੋਰਟ ਦੀਆਂ ਬੱਸਾਂ ਅਤੇ ਟਰੱਕ ਵਿਚ ਲਿਆਂਦੇ ਗਏ ਸਨ, ਦੀ ਅਗਵਾਈ ਕਰ ਰਹੇ ਅਤੇ ਉਨਾਂ ਨੂੰ ਸਿੱਖਾਂ ਦੇ ਘਰਾਂ ਤੇ ਦੁਕਾਨਾਂ ਦੀ ਨਿਸ਼ਾਨਦੇਹੀ ਦੇ ਰਹੇ ਸਨ, ਕਾਂਗਰਸ ਵਰਕਰਾਂ ਦੇ ਹੱਥਾਂ ਵਿਚ ਵੋਟਰ ਸੂਚੀਆਂ ਸਨ ਅਤੇ ਉਨਾਂ ਵਿਚ ਦਰਜ ਸਿੱਖ ਮਕਾਨਾਂ ਦੇ ਨੰਬਰਾਂ ਤੋਂ ਉਹ ਲੁੱਟੇ ਤੇ ਸਾੜੇ ਜਾਣ ਵਾਲੇ ਮਕਾਨਾਂ ਦੀ ਸੇਧ ਤੇ ਵਾਕਫੀ ਲੈ ਰਹੇ ਸਨ। ਲੁੱਟਮਾਰ ਦੇ ਲਾਲਚ ਅਧੀਨ ਦਿੱਲੀ ਦੀ ਭੰਗੀ ਸ਼੍ਰੇਣੀ ਜਿਨਾਂ ਵਿਚ ਬਹੁਤੇ ਦਿੱਲੀ ਕਾਰਪੋਰੇਸ਼ਨ ਦੇ ਮੁਲਾਜ਼ਮ ਸਨ, ਵੀ ਬਾਹਰੋਂ ਆਏ ਗੁੱਜਰਾਂ ਤੇ ਜਾਟਾਂ ਨਾਲ ਮਿਲ ਗਈ ਹੋਈ ਸੀ। ਦਿੱਲੀ ਟਰਾਂਸਪੋਰਟ ਦੀਆਂ ਬੱਸਾਂ ਹੀ ਲੁਟੇਰਿਆਂ ਨੂੰ ਇਕ ਕਾਲੋਨੀ ਤੋਂ ਦੂਜੀ ਵਿਚ ਲੈ ਜਾਣ ਲਈ ਵਰਤੀਆਂ ਜਾ ਰਹੀਆਂ ਸਨ।
ਬੰਦਿਆਂ ਨੂੰ ਚੁਣਨ ਮਾਰਨ ਦਾ ਤਰੀਕਾ ਵੀ ਦਿੱਲੀ ਦੀਆਂ ਸਾਰੀਆਂ, ਅਥਵਾ ਜਮਨਾ ਪਾਰ ਅਤੇ ਸ਼ਹਿਰ ਦੇ ਪੱਛਮ ਦੀਆਂ ਕਾਲੋਨੀਆਂ ਵਿਚ ਇਕੋ ਹੀ ਸੀ। ਕੇਵਲ ਨੌਜਵਾਨ ਸਿੱਖਾਂ ਨੂੰ ਮਾਰਿਆ ਜਾਂਦਾ ਸੀ। ਉਨਾਂ ਨੂੰ ਘਰਾਂ ਤੋਂ ਧੂਹ ਕੇ ਬਾਹਰ ਲਿਆਇਆ ਜਾਂਦਾ ਸੀ, ਪਹਿਲੋਂ ਲੋਹੇ ਦੇ ਡੰਡਿਆਂ ਨਾਲ, ਜੋ ਹਰ ਮਾਰਨ ਵਾਲੇ ਨੂੰ ਦਿੱਤੇ ਗਏ ਸਨ, ਸਿੱਖਾਂ ਦੇ ਸਿਰ ਫੋੜੇ ਤੇ ਫੇਹੇ ਜਾਂਦੇ ਸਨ, ਜੋ ਗੁਦਾ ਵਿਚ ਅੰਦਰ ਖੋਭੇ ਜਾਂਦੇ ਅਤੇ ਤੇਲ ਪਾ ਕੇ ਅੱਗ ਲਗਾ ਦਿੱਤੀ ਜਾਂਦੀ ਸੀ। ਆਮ ਤੌਰ ’ਤੇ ਇਹ ਕਾਰਵਾਈ ਸ਼ਰੇਆਮ ਸੜਕਾਂ ’ਤੇ ਕੀਤੀ ਜਾਂਦੀ ਸੀ। ਸਿੱਖ ਔਰਤਾਂ ਦੇ ਵਾਰ ਵਾਰ ਸਤ ਭੰਗ ਕਰਨ ਦੀਆਂ ਵਾਰਦਾਤਾਂ ਵੀ ਆਮ ਹੋਈਆਂ ਅਤੇ ਕਈ ਥਾਈਂ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਮਾਵਾਂ ਦੀਆਂ ਗੋਦੀਆਂ ਵਿਚੋਂ ਖੋਹ ਖੋਹ ਕੇ ਮਾਰੇ ਤੇ ਸਾੜੇ ਗਏ।
ਹਕੂਮਤ ਤੇ ਸਰਕਾਰੀ ਕਰਮਚਾਰੀਆਂ ਵੱਡੇ ਤੋਂ ਲੈ ਕੇ ਛੋਟੇ ਤਕ ਦਾ ਉਕਤ ਸਾਰੇ ਵਾਕਿਆਤ ਵੱਲ ਰੋਲ, 31 ਅਕਤੂਬਰ ਤੋਂ 4 ਨਵੰਬਰ ਤਕ, ਨਾ ਕੇਵਲ ਲਾਗਰਜ਼ੀ ਵਾਲਾ ਸੀ, ਸਗੋਂ ਉਨਾਂ ਵਲੋਂ ਦਿਖਾਈ ਜਾ ਰਹੀ ਗ਼ੈਰ ਜ਼ਿੰਮੇਵਾਰਾਨਾ ਹਰਕਤ ਤੇ ਫਰਜ਼ ਦੀ ਕੋਤਾਹੀ ਸੋਚੀ ਸਮਝੀ ਹੋਈ ਸੀ ਅਤੇ ਉਨਾਂ ਦੇ ਦਿਲੀ ਭਾਵ ਦਾ ਪ੍ਰਗਟਾਵਾ ਕਰਦੀ ਸੀ। ਇਹ ਗੱਲ ਇਸ ਤੋਂ ਹੀ ਸਪੱਸ਼ਟ ਹੋ ਜਾਂਦੀ ਹੈ ਕਿ 31 ਅਕਤੂਬਰ ਸ਼ਾਮ ਨੂੰ ਹੋਮ ਮਨਿਸਟਰ ਨਰਸਿਮਾ ਰਾਓ, ਭਾਰਤੀ ਜਨਤਾ ਪਾਰਟੀ ਲੀਡਰ ਵਾਜਪਾਈ ਦੇ ਇਸ ਵੱਲ ਧਿਆਨ ਦਿਵਾਉਣ ’ਤੇ ਕਹਿੰਦਾ ਹੈ ਕਿ ਦੋ ਘੰਟਿਆਂ ਦੇ ਅੰਦਰ ਅੰਦਰ ਠੀਕ ਹੋ ਜਾਵੇਗਾ, ਪੰ੍ਰਤੂ ਓਸੇ ਦਿਨ ਪੁਲਿਸ ਦਾ ਐਡੀਸ਼ਨਲ ਕਮਿਸ਼ਨਰ ਗੌਤਮ ਕੌਲ ਪੁੱਛੇ ਜਾਣ ’ਤੇ ਕਹਿੰਦਾ ਹੈ ਕਿ “ਇਸ ਕਿਸਮ ਦੇ ਹਾਲਾਤ ਅੰਦਰ ਸਾਡੇ ਲਈ ਕੁਝ ਕਰ ਸਕਣਾ ਸੰਭਵ ਹੀ ਨਹੀਂ।” ਹੋਰ ਲਓ, ਪਹਿਲੀ ਨਵੰਬਰ, ਜਦੋਂ ਸਾਰੇ ਦਿੱਲੀ ਸ਼ਹਿਰ ਅੰਦਰ ਸਾੜਫੂਕ ਹੋ ਰਹੀ ਸੀ, ਵਜ਼ੀਰ ਸਾਹਿਬ ਤਾਂ ਇਹ ਕਹਿ ਰਹੇ ਸਨ ਕਿ ਅਸੀਂ ਕਰਫਿਊ ਲਗਾ ਰਹੇ ਹਾਂ ਅਤੇ ਫੌਜ ਬੁਲਾ ਰਹੇ ਹਾਂ, ਪਰ ਉਸੇ ਸ਼ਾਮ ਪ੍ਰੈਜ਼ੀਡੈਂਟ ਸਾਹਿਬ ਸ਼ਹਿਰੀਆਂ ਦੇ ਇਕ ਡੈਪੂਟੇਸ਼ਨ ਨੂੰ ਦੱਸਦੇ ਹਨ ਕਿ ਸਰਕਾਰ ਸੋਚ ਰਹੀ ਹੈ ਕਿ ਫੌਜ ਬੁਲਾਈ ਜਾਏ ਜਾਂ ਨਾ।
ਸ਼ਹਿਰ ਦੇ ਮੱਧ ਵਿਚ ਕਨਾਟ ਪੈਲੇਸ ਵਿਚ ਸੀ.ਆਰ.ਪੀ.ਐਫ. ਤੇ ਪੁਲਿਸ ਦੇ ਪਹਿਰੂਆਂ ਦੇ ਸਾਹਮਣੇ ਸਿੱਖ ਦੁਕਾਨਾਂ ਸਾੜੀਆਂ ਜਾ ਰਹੀਆਂ ਸਨ ਪਰ ਨਾ ਸੀ.ਆਰ.ਪੀ. ਤੇ ਨਾ ਪੁਲਿਸ ਟਸ ਤੋਂ ਮਸ ਹੋਈ। 2 ਨਵੰਬਰ ਸਵੇਰੇ ਅੱਠ ਵਜੇ ਦੋ ਐਮ.ਪੀ., ਨਰਸਿਮਾ ਰਾਓ ਅਤੇ ਸ਼ਿਵ ਸ਼ੰਕਰ ਦੋਹਾਂ ਵਜ਼ੀਰਾਂ ਨੂੰ ਵਾਰ ਵਾਰ ਟੈਲੀਫੋਨ ਕਰ ਰਹੇ ਸਨ ਕਿ ਪੰਜਾਬ ਤੋਂ ਆ ਰਹੀਆਂ ਗੱਡੀਆਂ ਦੇ ਸਿੱਖ ਮੁਸਾਫਰਾਂ ਦੇ ਬਚਾਓ ਲਈ ਪੁਲਿਸ ਭੇਜਣ ਦਾ ਪ੍ਰਬੰਧ ਕਰੋ, ਉਨਾਂ ਦੀ ਜਾਨ ਖਤਰੇ ਵਿਚ ਹੈ। ਪੰ੍ਰਤੂ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਗੱਡੀ ਸਟੇਸ਼ਨ ’ਤੇ ਪਹੁੰਚਦੀ ਹੈ, ਸਿੱਖ ਮੁਸਾਫਰਾਂ ਨੂੰ ਧੂਹ ਧੂਹ ਕੇ ਗੱਡੀ ਵਿਚੋਂ ਬਾਹਰ ਲਿਆਇਆ ਜਾਂਦਾ ਹੈ ਅਤੇ ਪਲੇਟਫਾਰਮ ’ਤੇ ਪੈਟਰੋਲ ਪਾ ਕੇ ਜਿਉਂਦੇ ਸਾੜ ਦਿੱਤਾ ਜਾਂਦਾ ਹੈ। ਅਖਬਾਰੀ ਰਿਪੋਰਟ ਅਨੁਸਾਰ ਉਥੇ 43 ਸਿੱਖ ਇਉਂ ਮਾਰ ਦਿੱਤੇ ਜਾਂਦੇ ਹਨ। ਕਹਿੰਦੇ ਹਨ, ਸੀ.ਆਰ.ਪੀ.ਐਫ. ਪਹੁੰਚ ਗਈ ਸੀ, ਪ੍ਰੰਤੂ ਜਾਂ ਤਾਂ ਉਕਤ ਘਟਨਾ ਉਨਾਂ ਦੇ ਪਹੁੰਚਣ ਤੋਂ ਪਹਿਲੋਂ ਵਰਤ ਚੁੱਕੀ ਸੀ ਅਤੇ ਜਾਂ ਉਨਾਂ ਦੀਆਂ ਅੱਖਾਂ ਸਾਹਮਣੇ ਵਰਤੀ, ਤੇ ਉਹ ਚੁੱਪ ਚਾਪ ਵੇਖਦੇ ਰਹੇ। ਇਹ ਹਨ ਕੁਝ ਮਿਸਾਲਾਂ ਹੋਮ ਮਨਿਸਟਰੀ ਦੇ ਸਾੜਫੂਕ ਵੱਲ ਵਰਤਾਰੇ ਦੀਆਂ।
ਫੌਜ ਦਾ ਇਸ ਪਰਥਾਏ ਰੋਲ
31 ਅਕਤੂਬਰ ਸ਼ਾਮ ਤਕ ਮੇਰਠ ਤੋਂ ਇਕ ਪੂਰਾ ਬ੍ਰਿਗੇਡ, ਤਿੰਨ ਫੌਜੀ ਪਲਟਨਾਂ ਅਤੇ ਇਕ ਤੋਪਖਾਨੇ ਦੀ ਪਲਟਨ ਦਿੱਲੀ ਪਹੁੰਚ ਚੁੱਕੇ ਸਨ, ਪੰ੍ਰਤੂ ਇਨਾਂ ਨੂੰ ਕੋਈ ਆਰਡਰ ਨਹੀਂ ਦਿੱਤਾ ਗਿਆ ਕਿ ਉਹ ਕਿਉਂ ਬੁਲਾਏ ਹਨ। ਪਹਿਲੀ ਨਵੰਬਰ ਸਾਰਾ ਦਿਨ ਸਿੱਖ ਅਦਾਰੇ ਸੜਦੇ ਰਹੇ ਅਤੇ ਸਿੱਖ ਮਾਰੇ ਜਾਂਦੇ ਰਹੇ ਅਤੇ ਮੇਰਠ ਤੋਂ ਆਈ ਫੌਜ ਆਪਣੇ ਕੈਂਪ ਵਿਚ ਬੈਠੀ ਰਹੀ। ਅਖੀਰ ਸ਼ਾਮ ਦੇ ਚਾਰ ਵਜੇ ਹੁਕਮ ਮਿਲਿਆ ਕਿ ਬ੍ਰਿਗੇਡ ਦੀ ਪਲਟਨ ਨੰ. 15 ਜੋ ਸਿੱਖਾਂ ਦੀ ਸੀ, ਤੋਂ ਬਿਨਾਂ ਬਾਕੀ ਬ੍ਰਿਗੇਡ ਨੂੰ ਹਿਫਾਜ਼ਤੀ ਡਿਊਟੀ ਸੌਂਪੀ ਜਾਏ। ਪੰ੍ਰਤੂ ਫੌਜ ਨੂੰ ਪੁਲਿਸ ਆਦਿ ਵਲੋਂ ਦੱਸਿਆ ਤਕ ਨਹੀਂ ਗਿਆ ਕਿ ਉਨਾਂ ਨੇ ਦਿੱਲੀ ਦੀ ਕਿਸ ਕਾਲੋਨੀ ਵਿਚ ਜਾਣਾ ਹੈ ਅਤੇ ਉਥੇ ਕੀ ਹਾਲਾਤ ਹਨ, ਜਿਨਾਂ ਨਾਲ ਫੌਜ ਨੇ ਨਿਪਟਣਾ ਹੈ। ਉਸ ਵਕਤ ਤਕ ਕੋਈ ਸਰਬ-ਪੱਖੀ ਸੂਝ ਦੇਣ ਵਾਲਾ ਦਫਤਰ ਵੀ ਕਾਇਮ ਨਹੀਂ ਸੀ ਕੀਤਾ ਹੋਇਆ, ਜਿਸ ਤੋਂ ਫੌਜੀ ਅਫਸਰ ਕਿਸੇ ਤਰਾਂ ਦੀ ਰਹਿਨੁਮਾਈ ਲੈ ਸਕਦੇ ਜਾਂ ਕੋਈ ਪੁੱਛਗਿਛ ਕਰ ਸਕਦੇ।
ਫੌਜ ਦੇ ਰੋਲ ਬਾਰੇ ਇਕ ਫੌਜ ਮੁਖੀ ਦੇ ਸ਼ਬਦ ਸਨ “ਵਿਚਾਰਨਯੋਗ ਗੱਲ ਇਹ ਨਹੀਂ ਸੀ ਕਿ ਸਾਰੇ ਸ਼ਹਿਰ ਅੰਦਰ ਕਰਫਿਊ ਲਾਗੂ ਕਰਨ ਲਈ ਸਾਡੇ ਪਾਸ ਏਨੀ ਨਫਰੀ ਹੈ ਕਿ ਨਹੀਂ, ਗੱਲ ਤਾਂ ਐਸਾ ਕਰਨ ਪਿਛੇ ਦ੍ਰਿੜ ਇਰਾਦੇ ਅਤੇ ਸਪੱਸ਼ਟ ਹਦਾਇਤ ਮਿਲਣ ਦੀ ਹੈ” (ਕਿ ਫੌਜ ਨੇ ਕੀ ਕਰਨਾ ਹੈ) ਭਾਵੇਂ ਅਖਬਾਰਾਂ, ਆਕਾਸ਼ਬਾਣੀ ਅਤੇ ਟੀ.ਵੀ. ਰਾਹੀਂ ਕਰਫਿਊ ਲੱਗੇ ਹੋਏ ਹੋਣ ਅਤੇ ਉਲੰਘਣਾ ਕਰਨ ਵਾਲੇ ਨੂੰ ਤਤਕਾਲ ਗੋਲੀ ਮਾਰ ਦੇਣਾ ਨਸ਼ਰ ਕੀਤੇ ਜਾ ਰਹੇ ਸਨ, ਪਰ ਬਦਮਾਸ਼ ਉਵੇਂ ਹੀ ਹਰਲ ਹਰਲ ਕਰਦੇ ਮਕਾਨ ਤੇ ਦੁਕਾਨਾਂ ਲੁੱਟਦੇ, ਸਾੜਦੇ ਅਤੇ ਨੌਜਵਾਨ ਸਿੱਖਾਂ ਨੂੰ ਮਾਰਦੇ ਫਿਰਦੇ ਸਨ, ਨਾ ਕੋਈ ਉਨਾਂ ਨੂੰ ਪੁੱਛਣ ਵਾਲਾ ਸੀ ਅਤੇ ਨਾ ਪੁਲਿਸ ਵਲੋਂ ਫੌਜ ਨੂੰ ਸਪੱਸ਼ਟ ਕੀਤਾ ਜਾ ਰਿਹਾ ਸੀ ਕਿ ਸ਼ਹਿਰ ਦੇ ਕਿਹੜੇ ਹਲਕੇ ਵਿਚ ਫੌਰੀ ਕਾਰਵਾਈ ਕਰਨ ਦੀ ਲੋੜ ਸੀ। ਇਹ ਫੌਜ ’ਤੇ ਛੱਡ ਦਿੱਤਾ ਗਿਆ ਸੀ ਕਿ ਉਹ ਵੇਖਣ ਕਿ ਉਨਾਂ ਦੀ ਕਿਥੇ ਲੋੜ ਹੈ।
ਫਿਰ 31 ਅਕਤੂਬਰ ਤੋਂ 3 ਨਵੰਬਰ ਤਕ ਜੋ ਕੁਝ ਦਿੱਲੀ ਅੰਦਰ ਵਾਪਰਿਆ ਸੀ, ਉਹ ਹੋਮ ਮਨਿਸਟਰੀ (ਗ੍ਰਹਿ ਮੰਤਰਾਲੇ) ਦੇ ਪ੍ਰਬੰਧਕ ਢਾਂਚੇ ਦੇ ਗੜਬੜ ਉਤੇ ਕਾਬੂ ਪਾਉਣ ਵਿਚ ਅਸਫਲ ਰਹਿਣ ਦਾ ਸਪੱਸ਼ਟ ਸਬੂਤ ਹੋਣ ਦੇ ਬਾਵਜੂਦ ਦਿੱਲੀ ਦੇ ਲੈਫਟੀਨੈਂਟ ਗਵਰਨਰ ਗਵਾਈ ਨੂੰ ਚੁੱਪ ਚਪੀਤੇ ਛੁੱਟੀ ਭੇਜ ਦੇਣਾ ਅਤੇ ਉਸ ਦੀ ਥਾਂ ਉਸੇ ਗ੍ਰਹਿ ਮੰਤਰਾਲੇ ਦੇ ਹੋਮ ਸਕੱਤਰ ਐਮ.ਐਮ.ਕੇ. ਵਲੀ ਨੂੰ ਲੈਫਟੀਨੈਂਟ ਗਵਰਨਰ ਲਗਾ ਦੇਣਾ ਕਿਥੋਂ ਤਕ ਦਰੁਸਤ ਸੀ, ਵੀ ਸੋਚਣ ਦੀ ਗੱਲ ਹੈ।
ਇੰਦਰਾ ਕਾਂਗਰਸ ਦਾ ਰੋਲ
ਗੜਬੜ ਵਾਲੇ ਚਾਰੇ ਦਿਨ ਅਤੇ ਉਸ ਤੋਂ ਕਈ ਦਿਨ ਪਿਛੋਂ ਵੀ ਦਿੱਲੀ ਵਿਚ ਅਗਰ ਕੋਈ ਸਰਕਾਰ ਸੀ ਉਹ ਉਨਾਂ ਕਾਂਗਰਸੀ ਆਗੂਆਂ ਦੀ ਸੀ ਅਤੇ ਉਹ ਹੀ ਸਾਰੇ ਫੈਸਲੇ ਦੇ ਰਹੇ ਸਨ, ਜਿਨਾਂ ਸਾਰੀ ਗੜਬੜ ਕਰਾਉਣ ਅਤੇ ਸਿੱਖਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਾਉਣ ਵਿਚ ਸਾਰਾ ਰੋਲ ਅਦਾ ਕੀਤਾ ਸੀ। ਸਤਬੀਰ ਸਿਹੁੰ ਜੈਸਾ ਕਾਂਗਰਸੀ ਆਗੂ ਬੇਰੀ ਸਰਾਇ ਪਿੰਡ ਤੋਂ ਭਰ ਕੇ ਬਦਮਾਸ਼ਾਂ ਤੇ ਲੁਟੇਰਿਆਂ ਦੀਆਂ ਬੱਸਾਂ ਲਿਆਉਂਦਾ ਅਤੇ ਉਨਾਂ ਪਾਸੋਂ ਸਿੱਖਾਂ ਦਾ ਸ਼ਿਕਾਰ ਕਰਵਾ ਰਿਹਾ ਸੀ ਅਤੇ ਮਕਾਨਾਂ ਦੁਕਾਨਾਂ ਸੜਵਾ ਰਿਹਾ ਸੀ।
ਮੁਨੀਰਕਾ ਵਿਚ ਵਾਕਿਆ:
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਬਿਲਡਿੰਗ ਤੇ ਗੁਰਦੁਆਰੇ ਆਦਿ ਵੀ ਸੜਵਾਏ ਗਏ। ਕਿਸੇ ਪੁਲਿਸ ਅਫਸਰ ਨੂੰ ਰਿਪੋਰਟ ਕਰਨ ’ਤੇ ਉਸ ਦਾ ਜਵਾਬ ਦਿੱਤਾ ਸੀ, “ਸ਼ੇਰ ਪਿੰਜਰੇ ਸੇ ਨਿਕਾਲ ਦੀਆ, ਫਿਰ ਕਹਿਤੇ ਹੈਂ ਪਕੜ ਲਾਓ।” ਇਹ ਕੋਈ ਸਵਾਲ ਨਹੀਂ ਕਿ ਕੋਈ ਕਾਂਗਰਸੀ ਸਿੱਖ ਸੀ ਜਾਂ ਐਂਟੀ ਕਾਂਗਰਸ, ਕੇਵਲ ਮੂੰਹ ’ਤੇ ਦਾੜੀ ਅਤੇ ਸਿਰ ਉਪਰ ਪੱਗ ਉਸ ਦੀ ਮੌਤ ਦੇ ਵਾਰੰਟ ਸਨ। ਸ. ਚਰਨਜੀਤ ਸਿੰਘ ਵਰਗਾ ਕੱਟੜ ਕਾਂਗਰਸੀ ਐਮ.ਪੀ. ਅਤੇ ਸ. ਇੰਦਰਜੀਤ ਸਿੰਘ ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਨੂੰ ਵੀ ਛੋਟ ਨਹੀਂ ਦਿੱਤੀ ਗਈ ਅਤੇ ਇਨਾਂ ਇਕੱਲਿਆਂ ਦਾ ਹੀ ਕਰੋੜਾਂ ਦਾ ਮਾਲ ਲੁੱਟ ਪੁੱਟ ਕੇ ਫੈਕਟਰੀਆਂ ਤੇ ਮਕਾਨ ਫੂਕ ਦਿੱਤੇ ਗਏ। ਅਗਰ ਦੂਰਦਰਸ਼ਨ (ਟੀ.ਵੀ.) ਜੋ ਸਰਕਾਰ ਦੀ ਨਿੱਜੀ ਪ੍ਰਸਾਰ ਏਜੰਸੀ ਹੈ, ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿਚ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਦੇ ਨਾਅਰੇ ਬ੍ਰਾਡ-ਕਾਸਟ ਕਰਦਾ ਹੈ, ਅਤੇ ਅਗਰ ਪ੍ਰਾਈਮ ਮਨਿਸਟਰ ਰਾਜੀਵ ਗਾਂਧੀ ਇਹ ਕਹਿੰਦਾ ਹੈ ਕਿ “ਇਕ ਵੱਡੇ ਦਰੱਖਤ ਦੇ ਡਿੱਗਣ ਨਾਲ ਧਰਤੀ ਹਿੱਲ ਹੀ ਜਾਇਆ ਕਰਦੀ ਹੈ” ਅਤੇ ਅਗਰ ਕਾਂਗਰਸੀ ਹਾਈ-ਕਮਾਂਡ ਐਨੇ ਵੱਡੇ ਧਮਾਕੇ ਦਾ, ਜਿਸ ਵਿਚ ਰਿਪੋਰਟ ਅਨੁਸਾਰ ਪੰਜ ਹਜ਼ਾਰ ਤੋਂ ਵੱਧ ਮਨੁੱਖ ਮਾਰੇ ਗਏ ਅਤੇ ਅਰਬਾਂ ਦਾ ਮਾਲੀ ਨੁਕਸਾਨ ਹੋ ਗਿਆ ਹੈ, ਦੀ ਜੁਡੀਸ਼ਲ ਜਾਂਚ ਪੜਤਾਲ ਕਰਾਉਣ ਤੋਂ ਇਨਕਾਰ ਕਰਦੀ ਹੈ ਤਾਂ ਇਸ ਤੋਂ ਵਧੇਰੇ ਹੋਰ ਕਿਹੜੇ ਸਬੂਤ ਦੀ ਲੋੜ ਹੈ, ਕਿ ਇਹ ਸਾਰਾ ਕੁਝ ਇੰਦਰਾ ਕਾਂਗਰਸ ਦਾ ਗਿਣਿਆ ਮਿਥਿਆ ਅਤੇ ‘ਪੰਜਾਬ ਦੇ ਸਿੱਖਾਂ ਨੂੰ ਵਿਸ਼ੇਸ਼ ਸਬਕ ਸਿਖਾਉਣ ਲਈ’ ਵਰਤਿਆ ਇਕ ਹੋਰ ਘੱਲੂਘਾਰਾ ਸੀ? ਜਿਵੇਂ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਅਤੇ ਪੰਜਾਬ ਦੇ ਕਈ ਹੋਰ ਗੁਰਦੁਆਰਿਆਂ ਅੰਦਰ ਵਰਤਾਏ ਸਾਕੇ ਅਤੇ ਸਿੱਖਾਂ ਦੀ ਕੀਤੀ ਹੇਠੀ ਨਾਲ ਇੰਦਰਾ ਕਾਂਗਰਸ ਦਾ ਸ਼ਹੁ ਨਹੀਂ ਭਰਿਆ ਸੀ।
ਯੂ.ਐਨ.ਓ. ਅਧੀਨ ਜਨੇਵਾ ਵਿਚ ਲੱਗੇ ਇਕ ਹਿੰਦੁਸਤਾਨੀ ਨੇ ਇੰਦਰਾ ਦੇ ਕਤਲ ਪਿਛੋਂ ਹੋਈ ਘੱਲੂਘਾਰੇ ਦੇ ਹਵਾਲੇ ਨਾਲ ਕਿਹਾ ਸੀ ਕਿ ਭਾਰਤੀ ਸਰਕਾਰ ਦੇ ਇਸਦੇ ਵਰਤਾਏ ਜਾਣ ਦੀ ਖੁੱਲ ਦੇਣ ਦਾ ਕਾਰਨ ਸਿੱਖਾਂ ਨੂੰ ਸਬਕ ਸਿਖਾਉਣਾ ਸੀ। ਪੁਲਿਸ ਦੇ ਸੀਨੀਅਰ ਅਫਸਰਾਂ ਵਲੋਂ ਛੋਟੇ ਮੁਲਾਜ਼ਮਾਂ ਨੂੰ ਤਿੰਨ ਚਾਰ ਦਿਨ ਦੀ ਖੁੱਲੀ ਛੁੱਟੀ ਦਿੱਤੀ ਗਈ ਸੀ ਕਿ ਉਹ ਕਾਂਗਰਸ ਦੀ ਡੱਟ ਕੇ ਮਦਦ ਕਰਨ ਤਾਂ ਕਿ ਸਿੱਖਾਂ ਨੂੰ ਚੰਗੀ ਸਮਝ ਆ ਜਾਵੇ। ਮਾਰਨ ਵਾਲਿਆਂ ਵਿਚ ਲੋਕਲ ਸਿਆਸੀ ਬੰਦੇ, ਪੁਲਿਸ ਅਤੇ ਸਬੰਧਤ ਮੁਹੱਲਿਆਂ ਦੇ ਲੋਕਲ ਆਦਮੀ ਸ਼ਾਮਿਲ ਸਨ, ਜੋ ਉਨਾਂ ਮੁਹੱਲਿਆਂ ਦੇ ਪ੍ਰਧਾਨਾਂ ਦੇ ਇਸ਼ਾਰੇ ’ਤੇ ਸਭ ਕੁਝ ਕਰਦੇ ਸਨ ਅਤੇ ਇਨਾਂ ਪ੍ਰਧਾਨਾਂ ਦੀ ਅਗਵਾਈ ਲੋਕਲ ਕਾਂਗਰਸੀ ਐਮ.ਪੀ. ਸੱਜਨ ਕੁਮਾਰ ਕਰ ਰਿਹਾ ਸੀ। ਥਾਣੇਦਾਰਾਂ ਦਾ ਕੰਮ ਸੀ ਸਿੱਖਾਂ ਪਾਸੋਂ ਉਨਾਂ ਦੇ ਲਾਈਸੈਂਸ ਅਧੀਨ ਮਿਲੇ ਹਥਿਆਰ (ਬੰਦੂਕ ਪਿਸਤੌਲ ਆਦਿ) ਜਮਾ ਕਰਾਉਣ, ਤਾਂ ਕਿ ਉਹ ਹਮਲਾ ਕਰਨ ਵਾਲਿਆਂ ਦਾ ਮੁਕਾਬਲਾ ਨਾ ਕਰ ਸਕਣ। ਤੇਲ ਵੇਚਣ ਵਾਲੇ ਦੁਕਾਨਦਾਰਾਂ ਦਾ ਕੰਮ ਤੇਲ ਮੁਹੱਈਆ ਕਰਨਾ ਸੀ। ਬਦਮਾਸ਼ਾਂ ਨੂੰ ਆਗੂਆਂ ਵਲੋਂ ਉਚੀ ਆਵਾਜ਼ ਵਿਚ ਕਿਹਾ ਜਾ ਰਿਹਾ ਸੀ ਆਦਮੀ ਕਤਲ ਕਰ ਦਿਓ ਅਤੇ ਔਰਤਾਂ ਦਾ ਸਤ ਭੰਗ ਕਰੋ।
ਸੁਲਤਾਨਪੁਰੀ ਕਾਲੋਨੀ ਵਿਚ ਹੋਰ ਥਾਵਾਂ ਵਾਂਗ ਮਾਰੇ ਜਾਣ ਵਾਲੇ ਲੋਕ ਆਮ ਕਰਕੇ ਜਵਾਨ ਆਦਮੀ ਸਨ ਅਤੇ ਮਾਰਨ ਵਾਲ ਗਰੋਹਾਂ ਦੀ ਅਗਵਾਈ ਲੋਕਲ ਕਾਂਗਰਸੀ ਅਤੇ ਪੁਲਿਸ ਕਰ ਰਹੀ ਸੀ, ਜਿਨਾਂ ਪ੍ਰਤੀ ਸਾਰੀਆਂ ਹਦਾਇਤਾਂ ਕਾਂਗਰਸੀ ਐਮ.ਪੀ ਸੱਜਨ ਕੁਮਾਰ ਦਿੰਦਾ ਸੀ। ਪੁਲਿਸ ਦੇ ਥਾਣੇਦਾਰ ਭੱਟੀ ਨੇ ਸਿੱਖਾਂ ਪਾਸੋਂ ਹਥਿਆਰ ਖੋਹੇ ਜਾਣ ਤੋਂ ਇਲਾਵਾ ਆਪਣੀ ਹੱਥੀਂ ਦੋ ਸਿੱਖਾਂ ਨੂੰ ਕਤਲ ਕੀਤਾ। ਆਮ ਤੌਰ ’ਤੇ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਬਾਹਰ ਲਿਆ ਕੇ ਪਹਿਲੋਂ ਲੋਹੇ ਦੇ ਰਾਡ ਮਾਰੇ ਗਏ ਅਤੇ ਫਿਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਇਕ ਸਿੱਖ ਨੂੰ ਉਸ ਦੀ ਕਾਰ ਵਿਚ ਬੰਦ ਕਰ ਕੇ ਕਾਰ ਨੂੰ ਅੱਗ ਲਗਾ ਦਿੱਤੀ ਗਈ। 3 ਅਤੇ 4 ਨਵੰਬਰ ਨੂੰ ਕਈ ਗੱਭਰੂ ਸਿੱਖ ਇਕ ਕਮਰੇ ਵਿਚ ਬੰਦ ਕੀਤੇ ਗਏ ਅਤੇ ਇਕ ਨਾਈ ਨੂੰ ਲਿਆ ਕੇ ਉਸ ਪਾਸੋਂ ਹਰ ਸਿੱਖ ਦੇ ਕੇਸ ਤੇ ਦਾੜੀ ਮੁੰਨਵਾਏ ਗਏ ਅਤੇ ਪ੍ਰਤੀ ਸਿੱਖ 21 ਰੁਪਏ ਉਨਾਂ ਪਾਸੋਂ ਨਾਈ ਨੂੰ ਦਿਵਾਏ ਗਏ। ਇਸ ਤਰਾਂ ਨਾਈ ਨੂੰ ਪੰਜ ਸੌ ਰੁਪਏ ਵਸੂਲ ਹੋਏ।
ਇਸ ਕਾਲੋਨੀ ਦੇ ਬੇ-ਘਰ ਹੋਏ ਲੋਕਾਂ ਦੇ ਕੈਂਪ ਵਿਚ ਰਿਪੋਰਟ ਅਨੁਸਾਰ ਕੇਵਲ ਔਰਤਾਂ ਤੇ ਬੱਚੇ ਹੀ ਸਨ, ਸਾਰੇ ਜਵਾਨ ਮਾਰੇ ਜਾ ਚੁੱਕੇ ਸਨ। ਜਦੋਂ ਪੜਤਾਲੀਆ ਸੱਜਣ ਉਸ ਕੈਂਪ ਵਿਚ ਗਏ ਤਾਂ ਇਕ ਵਡੇਰੀ ਉਮਰ ਦੀ ਔਰਤ ਨੇ ਉਨਾਂ ਨੂੰ ਕਿਹਾ “ਅਬ ਸਭ ਸੇ ਅੱਛਾ ਯਿਹ ਹੋਗਾ ਕਿ ਆਪ ਹਮ ਸਭ ਕੋ ਜ਼ਹਿਰ ਦੇ ਦੇਂ। ਅਬ ਹਮ ਜੀ ਨਹੀਂ ਸਕਤੀ- ਕੈਸੇ ਜੀਈਂਗੀ।”
2 ਨਵੰਬਰ ਨੂੰ ਸੁਪਰੀਮ ਕੋਰਟ ਦੀ ਲਾਇਬ੍ਰੇਰੀ ਅੰਦਰ 35 ਵਕੀਲ ਇਕੱਠੇ ਹੋਏ। ਇਨਾਂ ਵਿਚ ਹੀ ਐਮ. ਤਾਰਕੁੰਡੇ, ਸੋਲੀ ਸ਼ੁਰਾਬ ਜੀ, ਐਫ. ਨਾਰੀਮਾਨ, ਅਨਿਲ ਦੀਵਾਨ, ਗੋਬਿੰਦ ਮਖੌਟੀ, ਕਪਿਲ ਸਿੱਬਲ ਅਤੇ ਰਾਜਨ ਦਿਵੇਦੀ ਵਰਗੇ ਹਿਊਮਨ ਰਾਈਟਸ ਦੇ ਮੈਂਬਰ ਵੀ ਸ਼ਾਮਿਲ ਸਨ ਅਤੇ ਵਰਤ ਰਹੇ ਹਾਲਾਤ ਦੀ ਜਾਂਚ ਕਰਨ ਲਈ ਅੱਠ ਕਾਰਾਂ ਵਿਚ ਬੈਠ ਸਾਰੇ ਇਕ ਕਾਫਲੇ ਦੇ ਰੂਪ ਵਿਚ ਕਈ ਆਬਾਦੀਆਂ- ਸ਼ਕਰਪੁਰ, ਪਾਂਡਵ ਨਗਰ, ਵਿਨੋਦ ਨਗਰ ਆਦਿਕ ਵਿਚ ਗਏ। ਜੋ ਕੁਝ ਇਨਾਂ ਵੇਖਿਆ ਤੇ ਸੁਣਿਆ ਇਸ ਤਰਾਂ ਸੀ “ਹਰ ਘਰ ਦੇ ਮੂਹਰਲੇ ਬਰਾਂਡੇ ਵਿਚ ਉਸ ਘਰ ਦੇ ਨੌਜਵਾਨ ਸਿੱਖ ਮਾਲਿਕ ਦੀ ਦੇਹ ਸਾੜੀ ਹੋਈ ਪਈ ਸੀ। ਘਰਾਂ ਦੀਆਂ ਔਰਤਾਂ ਵਲੋਂ ਦੱਸਿਆ ਗਿਆ ਕਿ ਪਹਿਲੋਂ ਨੌਜਵਾਨਾਂ ਦੇ ਕੇਸ ਦਾੜੀ ਮੁੰਨੇ ਜਾਂਦੇ, ਲੋਹੇ ਦਾ ਰਾਡ ਉਨਾਂ ਦੀਆਂ ਗੁਦਾ ਵਿਚ ਖੋਭੇ ਜਾਂਦੇ ਅਤੇ ਡੰਡੇ ਮਾਰੇ ਜਾਂਦੇ, ਕੁਰਲਾਉਂਦਿਆਂ ਉਪਰ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਜਾਂਦੀ। ਜਦੋਂ ਅਜਿਹਾ ਕੁਝ ਕੀਤਾ ਜਾ ਰਿਹਾ ਹੁੰਦਾ, ਬਦਮਾਸ਼ਾਂ ਦੇ ਦੂਜੇ ਸਾਥੀ ਪਾਸ ਖੜੇ ਨੱਚਦੇ ਟੱਪਦੇ ਖਿੱਲੀਆਂ ਪਾਉਂਦੇ ਅਤੇ ਕਹਿੰਦੇ - ਮੋਨਾ, ਮੋਨਾ, ਮੋਨਾ।”
ਜਦੋਂ ਵਕੀਲਾਂ ਦੀ ਇਸ ਪਾਰਟੀ ਦੇ ਕੁਝ ਬੰਦੇ ਕਈ ਜ਼ਖਮੀ ਜ਼ਨਾਨੀਆਂ ਨੂੰ ਮਲਮ ਪੱਟੀ ਕਰਾਉਣ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਲੈ ਕੇ ਗਏ ਅਤੇ ਡਾਕਟਰਾਂ ਦੇ ਪੁੱਛਣ ’ਤੇ ਜਦੋਂ ਉਨਾਂ ਨੂੰ ਦੱਸਿਆ ਗਿਆ ਕਿ ਉਹ ਜ਼ਖਮੀ ਔਰਤਾਂ ਵਿਨੋਦ ਨਗਰ ਤੋਂ ਲਿਆਂਦੀਆਂ ਗਈਆਂ ਹਨ ਤਾਂ ਡਾਕਟਰਾਂ ਨੇ ਇਹ ਕਹਿ ਉਨਾਂ ਨੂੰ ਮੋੜ ਦਿੱਤਾ ਕਿ ਇਹ ਕਾਲੋਨੀ ਸਾਡੇ ਹਲਕੇ ਵਿਚ ਨਹੀਂ ਹੈ, ਬਲਕਿ ਉਨਾਂ ਦੀਆਂ ਕਾਰਾਂ ’ਤੇ ਵੀ ਬਦਮਾਸ਼ਾਂ ਵਲੋਂ ਪੱਥਰ ਮਾਰੇ ਗਏ ਕਿ ਉਹ ਸਿੱਖਾਂ ਦੀ ਮਦਦ ਕਿਉਂ ਕਰ ਰਹੇ ਹਨ।
ਮੰਗੋਲਪੁਰੀ ਕਾਲੋਨੀ ਦੀਆਂ ਵਾਰਦਾਤਾਂ ਇਸ ਤੋਂ ਵੀ ਘਿਣਾਉਣੀਆਂ ਹਨ। ਪੁਲਿਸ ਵਲੋਂ ਕੁਝ ਸਿੱਖਾਂ ਨੂੰ ਮਹਿਫੂਜ਼ ਜਗਾ ’ਤੇ ਪਹੁੰਚਾਉਣ ਦੇ ਬਹਾਨੇ ਘਰਾਂ ਤੋਂ ਬਾਹਰ ਲਿਆਂਦਾ ਗਿਆ ਅਤੇ ਜਿਥੇ ਮਾਰਨ ਵਾਲਿਆਂ ਦਾ ਗਰੋਹ ਜੁੜਿਆ ਹੋਇਆ ਸੀ, ਉਨਾਂ ਦੇ ਹਵਾਲੇ ਕੀਤਾ ਗਿਆ। ਉਨਾਂ ਪਹਿਲੋਂ ਹਰ ਸਿੱਖ ਦੀ ਲੋਹੇ ਦੇ ਡੰਡਿਆਂ ਨਾਲ ਗਿੱਦੜ ਕੁੱਟ ਕੀਤੀ ਅਤੇ ਫੇਰ ਤੇਲ ਪਾ ਕੇ ਸਾੜ ਦਿੱਤੇ। ਪਿਛੇ ਉਨਾਂ ਦੇ ਘਰ ਲੁੱਟ ਕੇ ਤੇਲ ਛਿੜਕਿਆ ਅਤੇ ਅੱਗ ਲਾ ਕੇ ਫੂਕ ਦਿੱਤੇ। ਇਸ ਕਾਲੋਨੀ ਵਿਚੋਂ ਕੈਂਪ ਵਿਚ ਜਮਾ ਹੋਈਆਂ ਔਰਤਾਂ ਨੇ ਦੱਸਿਆ ਕਿ ਉਨਾਂ ਦੀਆਂ ਗੋਦੀਆਂ ਦੇ ਬੱਚਿਆਂ ਤੇ ਖਾਵੰਦਾਂ ਦੇ, ਉਨਾਂ ਸਾਹਮਣੇ ਪਹਿਲੋਂ ਕੇਸ ਕੱਟੇ ਗਏ, ਫਿਰ ਲੋਹੇ ਦੇ ਰਾਡਾਂ ਨਾਲ ਮਾਰ-ਮਾਰ ਕੇ ਅਧਮੋਏ ਕੀਤੇ ਗਏ ਅਤੇ ਫਿਰ ਤੇਲ ਪਾ ਕੇ ਸਾੜੇ ਗਏ। ਐਸਾ ਵਰਤਾਰਾ ਸਾਰੇ ਨੌਜਵਾਨਾਂ ਨਾਲ ਕੀਤਾ ਗਿਆ। ਇਸ ਕਾਲੋਨੀ ਦੇ ਕੈਂਪ ਵਿਚ ਆਏ ਲੋਕਾਂ ਪਾਸੋਂ ਇਹ ਰਿਪੋਰਟ ਵੀ ਮਿਲੀ ਕਿ ਸੱਜਣ ਕੁਮਾਰ ਐਮ.ਪੀ. ਵਲੋਂ ਹਰ ਮਾਰਨ ਵਾਲੇ ਆਦਮੀ ਨੂੰ ਇਕ ਸ਼ਰਾਬ ਦੀ ਬੋਤਲ ਅਤੇ ਇਕ ਸੌ ਰੁਪਏ ਦਿੱਤੇ ਗਏ।
ਤ੍ਰਿਲੋਕਪੁਰੀ ਕਾਲੋਨੀ ਬਾਰੇ ਰਿਪੋਰਟ ਵਿਚ ਦਰਜ ਹੈ:
“31 ਅਕਤੂਬਰ ਤੋਂ 2 ਨਵੰਬਰ ਤਕ ਤ੍ਰਿਲੋਕਪੁਰੀ ਵਿਚ ਵਰਤੇ ਹਾਲਾਤ ਸਿਖਰ ਦੇ ਕਸਾਈਪੁਣੇ ਦੀ ਇਕ ਅਤਿ ਭਿਆਨਕ ਤਸਵੀਰ ਸਨ। 48 ਘੰਟਿਆਂ ਦੇ ਅੰਦਰ ਅੰਦਰ 400 ਸਿੱਖਾਂ, ਵਧੇਰੇ ਕਰਕੇ ਨੌਜਵਾਨਾਂ ਨੂੰ ਲੋਕਲ ਪੁਲਿਸ ਦੀਆਂ ਅੱਖਾਂ ਓਹਲੇ ਅਤੇ ਇੰਦਰਾ ਕਾਂਗਰਸ ਦੇ ਕੌਂਸਲਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਲਿਆਂਦੇ ਬਦਮਾਸ਼ਾਂ ਦੇ ਇਕ ਬਕਾਇਦਾ ਜਥੇਬੰਦ ਗਰੋਹ ਨੇ ਜਿਉਂਦੇ ਸਾੜ ਕੇ ਸੁਆਹ ਕਰ ਦਿੱਤੇ ਸੀ।”
ਅੱਗੇ ਜਾ ਕੇ ਰਿਪੋਰਟ ਵਿਚ ਦਰਜ ਹੈ:
“ਇਹ ਸਾੜ ਫੂਕ, ਬਲਾਤਕਾਰੀ ਅਤੇ ਕਾਤਲਾਂ ਦਾ ਇਕ ਲਗਾਤਾਰ ਚੱਲ ਰਿਹਾ ਤਮਾਸ਼ਾ ਸੀ। ਚੌਦਾਂ ਤੋਂ ਪੰਜਾਹ ਸਾਲ ਦੀਆਂ ਔਰਤਾਂ ਦੀ ਬਦਮਾਸ਼ਾਂ ਵਲੋਂ ਵਾਰ ਵਾਰ ਪੱਤ ਲੁੱਟੀ ਗਈ। ਬਾਅਦ ਵਿਚ ਜੇ.ਪੀ. ਨਾਰਾਇਣ ਹਸਪਤਾਲ ਵਲੋਂ ਸਰਕਾਰੀ ਤੌਰ ’ਤੇ ਸੱਤ ਬਲਾਤਕਾਰ ਦੇ ਵਾਕਿਆਤ ਦੀ ਰਿਪੋਰਟ ਮਿਲੀ।” 2 ਨਵੰਬਰ ਸ਼ਾਮ ਦੇ 5-30 ਵਜੇ ਤ੍ਰਿਲੋਕਪੁਰੀ ਦੇ ਬਲਾਕ 32 ਵਿਚ ਮਾਰ ਕੁਟਾਈ, ਸਾੜ ਫੂਕ ਅਤੇ ਬਲਾਕ ਦੇ ਮਕਾਨਾਂ ਦੀਆਂ ਸਾਰੀਆਂ ਲਾਈਨਾਂ ਸੜ ਚੁੱਕੀਆਂ ਅਤੇ ਆਦਮੀ ਮਾਰੇ ਗਏ ਹੋਣ ਦੀ ਰਿਪੋਰਟ ਸਬੰਧਤ ਏ.ਐਸ.ਪੀ. ਨਿਖਲ ਕੁਮਾਰ ਨੂੰ ਦਿੱਤੀ ਗਈ, ਤਾਂ ਉਸ ਕਿਹਾ ਕਿ ਕੇਵਲ ਤਿੰਨ ਆਦਮੀ ਮਰੇ ਹਨ, ਅਤੇ ਜਦੋਂ ਸਾਰੀ ਤ੍ਰਿਲੋਕਪੁਰੀ ਸੜ ਰਹੀ ਸੀ ਅਤੇ ਸਿੱਖ ਮਾਰੇ ਜਾ ਰਹੇ ਸਨ ਅਤੇ ਇਸ ਦੀ ਰਿਪੋਰਟ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਦਿੱਤੀ ਗਈ ਤਾਂ ਉਸ ਨੇ ਕਿਹਾ ਰਾਜਧਾਨੀ ਦੀ ਸਥਿਤੀ ਕੰਟਰੋਲ ਵਿਚ ਸੀ।
ਉਸੇ ਦਿਨ ਬਲਾਕ 28 ਬਾਰੇ ਥਾਣੇਦਾਰ ਸੁਰਵੀਰ ਸਿਹੁੰ ਦੀ ਰਿਪੋਰਟ ਸੀ ਕਿ ਪੂਰਾ ਅਮਨ ਅਮਾਨ ਕਾਇਮ ਹੈ, ਪੰ੍ਰਤੂ ਉਸ ਸਮੇਂ ਨਜ਼ਾਮੂਦੀਨ ਵਾਲੀ ਪੁਲ ਹੇਠਲ਼ੀ ਸੜਕ ’ਤੇ ਰੋਂਦੇ ਅਤੇ ਭੱਜੇ ਜਾ ਰਹੇ 70 ਦੇ ਕਰੀਬ ਬੱਚੇ ਤੇ ਔਰਤਾਂ ਦੱਸ ਰਹੇ ਸਨ ਕਿ ਉਨਾਂ ਦੇ ਸਾਰੇ ਮਰਦ ਮਾਰੇ ਜਾ ਚੁੱਕੇ ਸਨ। 3 ਨਵੰਬਰ ਸਵੇਰੇ 7 ਵਜੇ ਤਕ ਲੋਕਲ ਕਾਂਗਰਸ ਕੌਂਸਲਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ, ਬੱਚੇ ਤੇ ਔਰਤਾਂ ਛੱਡ ਕੇ ਬਾਕੀ ਸਾਰੇ ਸਿੱਖ ਮਾਰੇ ਜਾ ਚੁੱਕੇ ਸਨ, ਜਿਸ ਵਿਚ ਪੁਲਿਸ ਨੇ ਵੱਧ ਚੜ ਕੇ ਹਿੱਸਾ ਲਿਆ ਸੀ, ਪੰ੍ਰਤੂ ਉਸੇ ਦਿਨ ਬੁਲਾਈ ਪ੍ਰੈਸ ਕਾਨਫਰੰਸ ਵਿਚ ਪੁਲਿਸ ਕਮਿਸ਼ਨਰ ਸੁਭਾਸ਼ ਟੰਡਨ ਮਰਿਆਂ ਦੀ ਗਿਣਤੀ 15-20 ਦੱਸਦਾ ਅਤੇ ਲੈਫਟੀਨੈਂਟ ਗਵਰਨਰ ਗਵਈ ‘ਸਭ ਠੀਕ’ ਦਾ ਰਾਗ ਅਲਾਪ ਰਿਹਾ ਸੀ, ਜਦੋਂਕਿ ਕੇਵਲ ਤ੍ਰਿਲੋਕਪੁਰੀ ਅੰਦਰ ਮਰਿਆਂ ਦੀ ਸਰਕਾਰੀ ਰਿਪੋਰਟ 613 ਸੀ, ਸਭ ਥਾਂ ਸੈਂਕੜਿਆਂ ਦੀ ਗਿਣਤੀ ਵਿਚ ਲਾਸ਼ਾਂ ਵਿਛੀਆਂ ਪਈਆਂ ਸਨ।
ਦਿੱਲੀ ਅੰਦਰ ਵਰਤੇ ਘੱਲੂਘਾਰੇ ਕਾਰਨ ਬੇਘਰ ਹੋਏ ਲੋਕ, ਜੋ ਆਮ ਬੱਚੇ, ਬੁੱਢੇ ਅਤੇ ਬੇਵਾ ਔਰਤਾਂ ਹੀ ਸਨ (ਜਵਾਨ ਲਗਭਗ ਸਾਰੇ ਹੀ ਮਾਰੇ ਜਾ ਚੁੱਕੇ ਸਨ), ਵਾਸਤੇ ਰੀਲੀਫ ਦਾ ਪ੍ਰਬੰਧ ਵੀ ਨਾ-ਕਾਫੀ ਸੀ। ਸਰਕਾਰ ਦੇ ਕਥਨ ਅਨੁਸਾਰ ਅਜਿਹੇ ਬੇਘਰ ਹੋਏ ਲੋਕ ਵੀਹ ਕੁ ਹਜ਼ਾਰ ਹੀ ਸਨ, ਜਦੋਂਕਿ ਅਸਲ ਵਿਚ ਇਹ ਪੰਜਾਹ ਹਜ਼ਾਰ ਤੋਂ ਘੱਟ ਨਹੀਂ ਸਨ। ਇਨਾਂ ਨੂੰ ਆਮ ਤੌਰ ’ਤੇ ਸਕੂਲਾਂ ਦੀਆਂ ਇਮਾਰਤਾਂ ਤੇ ਹੋਰ ਪਬਲਿਕ ਬਿਲਡਿੰਗਾਂ ਵਿਚ ਰੱਖਿਆ ਗਿਆ ਸੀ, ਪੰ੍ਰਤੂ ਹਾਜਤ ਰਫਾਈ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਆਮ ਤੌਰ ’ਤੇ ਬਰਾਂਡਿਆਂ ਵਿਚ ਜਾਂ ਸੜਕਾਂ ’ਤੇ ਹੀ ਟੱਟੀ ਪਿਸ਼ਾਬ ਕਰਦੇ ਸਨ, ਜਿਸ ਕਾਰਨ ਸਾਰੇ ਥਾਂ ਹੀ ਗੰਦਗੀ ਦੇ ਘਰ ਬਣੇ ਹੋਏ ਸਨ। 7 ਨਵੰਬਰ ਪ੍ਰਧਾਨ ਮੰਤਰੀ ਵਲੋਂ ਕੀਤੇ ਐਲਾਨ ਅਨੁਸਾਰ ਇਨਾਂ ਵਾਸਤੇ ਚਾਲੀ ਲੱਖ ਰੁਪਏ ਪ੍ਰਵਾਨ ਕੀਤੇ ਗਏ ਸਨ, ਪ੍ਰੰਤੂ ਹਵਾਲੇ ਵਾਲੀ ਰਿਪੋਰਟ ਅਨੁਸਾਰ ਕੈਂਪਾਂ ਵਿਚ ਜਮਾਂ ਲੋਕਾਂ ਨੂੰ ਕਿਸੇ ਨੂੰ ਕੁਝ ਨਹੀਂ ਮਿਲਿਆ। ਉਹ ਚਾਲੀ ਲੱਖ ਕਿਧਰ ਗਏ? (ਕਾਂਗਰਸ ਇਲੈਕਸ਼ਨ ਫੰਡ ਵਿਚ?) ਪ੍ਰੈਸ ਰਿਪੋਰਟ ਅਨੁਸਾਰ ਲੁੱਟ ਮਾਰ ਕਰਨ ਵਾਲਿਆਂ ਦੇ ਘਰਾਂ ਤੋਂ 2 ਕਰੋੜ ਦਾ ਲੁੱਟ ਦਾ ਮਾਲ ਬਰਾਮਦ ਹੋਇਆ ਅਤੇ 2960 ਲੁਟੇਰੇ ਫੜੇ ਗਏ ਸਨ, ਪ੍ਰੰਤੂ ਲੋਕਲ ਕਾਂਗਰਸ ਲੀਡਰ ਇਨਾਂ ਸਾਰਿਆਂ ਨੂੰ ਛੁਡਵਾ ਕੇ ਲੈ ਗਏ, ਬਹੁਤੇ ਐਵੇਂ ਹੀ ਅਤੇ ਕਈ ਜ਼ਮਾਨਤਾਂ ਦੇ ਕੇ। ਬਰਾਮਦ ਹੋਇਆ ਮਾਲ ਕਿਥੇ ਗਿਆ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ।
ਸਰਕਾਰ ਵਲੋਂ ਸਾੜ ਫੂਕ ਕੇ ਕਤਲਾਮ ਵਿਚ ਤਾਂ ਲਾਪਰਵਾਹੀ ਵਿਖਾਈ ਹੀ ਗਈ, ਪ੍ਰੰਤੂ “ਮਾਰੇ ਕੁੱਟੇ ਲੋਕਾਂ ਨੂੰ ਰੀਲੀਫ ਸਹਾਰਾ ਤੇ ਸਹਾਇਤਾ ਦੇਣ ਬਾਰੇ ਸਰਕਾਰ ਦੀ ਖਾਮੋਸ਼ੀ ਅਤੇ ਸੋਚੀ ਸਮਝੀ ਲਾਪਰਵਾਹੀ ਨੇ ਤਾਂ ਅਖੀਰ ਨੂੰ ਛੋਹ ਲਿਆ ਸੀ। ਇਹ ਹੋਰ ਵੀ ਚਿੰਤਾ ਜਨਕ ਗੱਲ ਬਣ ਜਾਂਦੀ ਹੈ ਅਤੇ ਇਸ ਵਿਚ ਉੱਕਾ ਹੀ ਸ਼ੱਕ ਨਹੀਂ, ਜਦੋਂ ਅਸੀਂ ਵੇਖਦੇ ਹਾਂ ਕਿ ਇਸ ਸਾਰੇ ਮਾਮਲੇ ਵਿਚ ਸਰਕਾਰ ਵਲੋਂ ਕੋਈ ਦਿਲਚਸਪੀ ਨਹੀਂ ਵਿਖਾਈ ਗਈ, ਜੋ ਕਿ ਆਪਣੇ ਆਪ ਵਿਚ ਪਹਿਲੇ ਤੋਂ ਹੀ ਸੋਚਿਆ, ਸਮਝਿਆ ਤੇ ਵਿਚਾਰਿਆ ਹੋਇਆ ਸਪੱਸ਼ਟ ਹੁੰਦਾ ਹੈ।” ਬਾਹਰ ਦੀਆਂ ਕਾਲੋਨੀਆਂ ਦੀ ਤਾਂ ਗੱਲ ਛੱਡੋ, ਦਿੱਲੀ ਦੇ ਮੱਧ ਵਿਚ ਕਨਾਟ ਪੈਲੇਸ ਅੰਦਰ ਪੁਲਿਸ ਅਤੇ ਸੀ.ਆਰ.ਪੀ. ਦੇ ਸਾਹਮਣੇ ਸਿੱਖ ਦੁਕਾਨਾਂ ਤੇ ਹੋਰ ਅਦਾਰੇ ਸਾੜੇ ਫੂਕੇ ਜਾ ਰਹੇ ਸਨ, ਪ੍ਰੰਤੂ ਪੁਲਿਸ ਤੇ ਸੀ.ਆਰ.ਪੀ. ਦੇ ਜਵਾਨ ਤਮਾਸ਼ਬੀਨਾਂ ਦੀ ਨਿਆਈਂ ਖੜੇ ਇਹ ਸਾਰਾ ਕੁਝ ਵੇਖ ਰਹੇ ਸਨ।
ਸਿੱਖਾਂ ਦੇ ਜਾਨੀ ਤੇ ਮਾਲੀ ਨੁਕਸਾਨ ਅਤੇ ਉਨਾਂ ਦੇ ਘਰ ਘਾਟ, ਦੁਕਾਨਾਂ ਆਦਿ ਲੁੱਟ ਕੇ ਸਾੜ ਦੇਣ ਨਾਲ ਕਾਂਗਰਸੀ ਆਗੂਆਂ ਦੀ, ਜਿਨਾਂ ਦੀ ਸਰਪ੍ਰਸਤੀ ਤੇ ਰਹਿਨੁਮਾਈ ਹੇਠ ਇਹ ਸਾਰਾ ਕੁਝ ਕੀਤਾ ਗਿਆ ਸੀ, ਦੀ ਸੰਤੁਸ਼ਟਤਾ ਨਹੀਂ ਹੋਈ। ਭਾਵੇਂ ਦਿੱਲੀ ਦੇ ਪੰਜੇ ਕਾਂਗਰਸੀ ਐਮ.ਪੀਆਂ ਦਾ ਇਸ ਸਾੜਫੂਕ ਅੰਦਰ ਰੋਲ ਕਹਿਣ ਕਥਨ ਤੋਂ ਬਾਹਰ ਸੀ, ਪਰ ਜੋ ਤਬਾਹੀ ਪੰਜਾਬੀ ਹਿੰਦੂ ਐਮ.ਪੀ. ਐਚ.ਕੇ.ਐਲ. ਭਗਤ ਦੇ ਇਲਾਕੇ ਵਿਚ ਹੋਈ, ਉਹ ਆਪਣੀ ਮਿਸਾਲ ਆਪ ਹੀ ਸੀ ਅਤੇ ਉਸ ਦੀ ਇਸ ਕੋਝੀ ਕਰਤੂਤ ਦਾ ਇਨਾਮ ਉਸ ਨੂੰ ਮੁੜ ਐਮ.ਪੀ. ਤੇ ਮੰਤਰੀ ਚੁਣ ਕੇ ਦਿੱਤਾ ਗਿਆ। ਇਨਾਂ ਨੇ ਸਿੱਖਾਂ ਦੇ ਧਰਮ ਅਸਥਾਨਾਂ (ਗੁਰਦੁਆਰਿਆਂ) ਅਤੇ ਹੋਰ ਸਿੱਖ ਪਬਲਿਕ ਅਦਾਰਿਆਂ ਨੂੰ ਵੀ ਇਸ ਤੋਂ ਛੋਟ ਨਹੀਂ ਦਿੱਤੀ। ਇਨਾਂ ਦੇ ਸਾਹਮਣੇ ਜ਼ਿਲਾ ਕਰਨਾਲ ਤੇ ਪਾਨੀਪਤ ਅੰਦਰ ਹਰਿਆਣਵੀ ਪੁਲਿਸ ਦੀ ਹਾਜ਼ਰੀ ਵਿਚ ਗੁਰਦੁਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜੇ ਜਾਣ ਦੀਆਂ ਮਿਸਾਲਾਂ ਮੌਜੂਦ ਸਨ। ਹੋ ਸਕਦਾ ਹੈ ਉਹ ਵੀ ਉਸੇ ਵਰਤਾਏ ਪਲਾਨ ਅਧੀਨ ਹੀ ਕੀਤਾ ਗਿਆ ਹੋਵੇ। ਸੋ ਇਨਾਂ ਇਸ ਘੱਲੂਘਾਰੇ ਸਮੇਂ ਪਵਿੱਤਰ ਗੁਰਦੁਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੀ ਇਸ ਘਿਨਾਉਣੀ ਕਰਤੂਤ ਤੋਂ ਲਾਂਭੇ ਨਹੀਂ ਰਹਿਣ ਦਿੱਤਾ, ਹਾਲਾਂਕਿ ਸਮੁੱਚੇ 500 ਸਾਲਾ ਇਤਿਹਾਸ ਅੰਦਰ ਬਾਵਜੂਦ ਅਨੇਕ ਜੰਗਾਂ ਯੁੱਧਾਂ ਅਤੇ ਆਪਸੀ ਵਿਰੋਧ ਹੋਣ ਦੇ, ਕਦੀ ਵੀ ਕਿਸੇ ਹਿੰਦੂ ਮੰਦਰ ਜਾਂ ਮੁਸਲਮਾਨ ਮਸਜਿਦ ਦਾ ਸਿੱਖਾਂ ਨੇ ਬੁਰਾ ਨਹੀਂ ਤੱਕਿਆ। ਇਕ ਇਕੱਲੇ ਦਿੱਲੀ ਅੰਦਰ 173 ਗੁਰਦੁਆਰੇ ਅਤੇ ਇਸ ਤੋਂ ਕਿਤੇ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਗ ਭੇਟ ਕੀਤੇ ਗਏ ਹਨ। ਇਤਿਹਾਸਕ, ਮੁੱਖ ਗੁਰਦੁਆਰੇ ਸੀਸ ਗੰਜ ਅਤੇ ਬੰਗਲਾ ਸਾਹਿਬ ਕੇਵਲ ਇਸ ਲਈ ਬਚੇ ਕਿ ਉਥੇ ਸਿੱਖ ਮੌਜੂਦ ਸਨ ਅਤੇ ਉਹ ਹਜ਼ੂਮ ਦੇ ਮੁਕਾਬਲੇ ਵੀ ਡੱਟ ਗਏ। ਗੁਰਦੁਆਰਾ ਰਕਾਬ ਗੰਜ ਦਾ ਇਨਾਂ ਕੁਝ ਨੁਕਸਾਨ ਕੀਤਾ, ਅੱਗ ਵੀ ਲਾਈ, ਪੰ੍ਰਤੂ ਸਿੰਘਾਂ ਦੀ ਹਿੰਮਤ ਤੇ ਮੁਕਾਬਲੇ ਕਾਰਨ ਇਹ ਉਥੇ ਮਨਮਾਨੀ ਨਾ ਕਰ ਸਕੇ।
ਕਿੰਨੇ ਸ਼ੋਕ ਦੀ ਗੱਲ ਹੈ ਅਤੇ ਕਿਤਨੇ ਅਹਿਸਾਨ-ਫਰਾਮੋਸ਼ ਅਤੇ ਅਕ੍ਰਿਤਘਣ ਹਨ ਇਹ ਲੋਕ, ਜਿਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ, ਜਿਨਾਂ ਨੇ ਇਨਾਂ ਲੋਕਾਂ ਦੇ ‘ਤਿਲਕ ਜੰਞੂ’ ਦੀ ਰੱਖਿਆ ਹਿਤ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਅਤੇ ਜਿਨਾਂ ਦੀ ਪਾਵਨ ਸਰੀਰਕ ਬਿਭੂਤੀ ਦੇ ਇਸ ਥਾਉਂ (ਗੁ: ਰਕਾਬ ਗੰਜ ਸਾਹਿਬ) ਅੰਤਮ ਸੰਸਕਾਰ ਹੋਣ ਦਾ ਇਤਿਹਾਸਕ ਸਬੂਤ ਤੇ ਵਿਸ਼ਵਾਸ ਹੈ, ਦੇ ਸਤਿਕਾਰ ਵਜੋਂ ਵੀ ਇਸ ਥਾਉਂ ਤੋਂ ਲਾਂਭੇ ਰਹਿਣ ਦੀ ਉਨਾਂ ਨੂੰ ਸ਼ਰਮ ਤਕ ਨਹੀਂ ਆਈ। ਇਸ ਨੂੰ ਸਮੁੱਚੀ ਕੌਮ ਦੀ ਗਿਰਾਵਟ ਦੀ ਇੰਤਹਾ ਕਹੀਏ ਜਾਂ ਕੁਝ ਹੋਰ? ਭਾਵੇਂ ਕੋਈ ਸਮਝੇ ਜਾਂ ਨਾ, ਪਰ ਵਾਹਿਗੁਰੂ ਨੂੰ ਅੱਤ ਨਹੀਂ ਭਾਉਂਦੀ ਹੁੰਦੀ, ਭਾਵੇਂ ਉਸ ਦੇ ਅੱਤ ਦਾ ਅੰਤ ਕਰਨ ਦੇ ਰਾਹ ਬਹੁਤ ਨਿਆਰੇ ਹਨ। ਗੁਰੂ ਨਾਨਕ ਦੇਵ ਜੀ ਨੇ ਐਮਨਾਬਾਦ ਅੰਦਰ ਬੇਗੁਨਾਹਾਂ ਦੇ ਹੋਏ ਕਤਲਾਮ ਨੂੰ ਵੇਖ ਕੇ ਫੁਰਮਾਇਆ ਸੀ।
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ (ਪੰਨਾ 417)
ਜ਼ੁਲਮ ਦਾ ਅੰਤ ਕਰਨ ਵਿਚ ਭਾਵੇਂ ਫੌਰੀ ਕਾਰਵਾਈ ਕਰਨ ਲਈ ਵੀ ਅਕਾਲ ਪੁਰਖ ਸਮਰੱਥ ਹੈ। ਅਤੇ ਕਈ ਵਾਰ ਐਸਾ ਕਰਨ ਵਿਚ ਢਿੱਲ ਨਹੀਂ ਲਾਉਂਦਾ, ਪਰ ਉਸ ਦਾ ਕਾਰਜ ਕਰਨੀ ਵਿਧਾਨ ਐਸਾ ਉਲੀਕਿਆ ਗਿਆ ਹੋਇਆ ਹੈ ਕਿ ਉਸ ਵਿਚ ਹਰ ਗੱਲ ਸਹਿਜ ਭਾ ਅਤੇ ਕਿਸੇ ਜੁਗਤ ਅਨੁਕੂਲ ਹੁੰਦੀ ਹੈ, ਐਵੇਂ ਧੱਕਾ ਨਹੀਂ ਹੁੰਦਾ। ਜਦੋਂ ਉਹ ਅੱਤ ਹੋਈ ਦੇਖਦਾ ਹੈ ਅਤੇ ਅੱਤ ਕਰਨ ਵਾਲੇ ਨੂੰ ਸਜ਼ਾ ਦੇਣਾ ਜ਼ਰੂਰੀ ਸਮਝਦਾ ਹੈ ਤਾਂ ਉਸ ਅੰਦਰੋਂ ਉਸ ਦੇ ਮਨੁੱਖਪੁਣੇ ਦਾ ਅੰਤ ਕਰਦਾ ਅਥਵਾ ਉਸ ਦੀ ਚੰਗਿਆਈ ਉਤੇ ਕਾਲਖ ਫੇਰ ਦੇਂਦਾ ਹੈ ਅਤੇ ਉਸ ਨੂੰ ਬੁਰਾਈਆਂ ਦੇ ਰਾਹ ਪਾ ਦਿੰਦਾ ਹੈ, ਤਾਂ ਕਿ ਅਕਾਲੀ ਵਿਧਾਨ ਅਨੁਸਾਰ ਉਸ ਦੀਆਂ ਬੁਰਾਈਆਂ ਹੀ ਉਸ ਦਾ ਅੰਤ ਲੈ ਆਉਣ ਅਤੇ ਹਰ ਕੋਈ ਰੱਬ ਦੇ ਅਜਿਹੇ ਨਿਆਉਂ ਤੋਂ ਸੰਤੁਸ਼ਟ ਹੋਵੇ ਅਤੇ ਉਸ ਨੂੰ ਵਿਸ਼ਵਾਸ ਹੋ ਜਾਵੇ ਕਿ ਅੱਤ ਕਰਨ ਵਾਲੇ ਨੇ ਆਪਣੇ ਕੀਤੇ ਦਾ ਫਲ ਪਾਇਆ ਹੈ। ਇਸ ਦੀਆਂ ਅਨੇਕਾਂ ਮਿਸਾਲਾਂ ਇਤਿਹਾਸ ਅੰਦਰ ਮਿਲਦੀਆਂ ਹਨ, ਪਰ ਜ਼ਾਲਮ ਨੂੰ ਉਸ ਦੇ ਕੀਤੇ ਜ਼ੁਲਮ ਦਾ ਫੌਰੀ ਫਲ ਨਾ ਮਿਲਦਾ ਵੇਖ ਅਸੀਂ ਕਈ ਵਾਰ ਡੋਲ ਜਾਂਦੇ ਹਾਂ। ਸਾਨੂੰ ਨਿਸ਼ਚਾ ਰੱਖਣਾ ਚਾਹੀਦਾ ਹੈ ਕਿ ਉਸ ਦੇ ਘਰ ਅਨਿਆਂ ਨਹੀਂ, ਨਿਆਉਂ ਹੈ, ਜੋ ਜ਼ਰੂਰ ਵਰਤੇਗਾ ਅਤੇ ਅੱਤ ਕਰਨ ਵਾਲੇ ਆਪਣੇ ਕੀਤੇ ਦਾ ਫਲ ਜ਼ਰੂਰ ਭੋਗਣਗੇ। ਕਦੋਂ ਅਤੇ ਕਿਵੇਂ, ਇਹ ਵਿਧਾਨ ਨਿਰਮਾਤਾ ਹੀ ਜਾਣਦਾ ਹੈ।
ਨਰੈਣ ਸਿੰਘ
 
veer g us vele de halat hi ejehe ban gaye san ki patta patta sikhan da vairi ho gaya c...................n rab bhagat,titlarn ehna varge hor netavan nu bakhsega nahi sab narkan nu jange....................
 
Top