__SGPC Presents Sikh Gurus in Negative Shades - 16 March

*Sippu*

*FrOzEn TeARs*
ਮੱਧਮ ਹੈ ਚਮਕ
ਹੁਣ ਸੁਨਹਿਰੀ ਗੁੰਬਦਾਂ ਦੀ ਲਿਸ਼ਕ ਅੱਗੇ,
ਸਿਧਾਂਤਕ ਸਿੱਖੀ ਦੇ ਸੂਰਜ ਦੀ....
ਬੱਧਾ ਮੀਰੀ ਦੇ ਹੁਕਮ ਦਾ
ਨੀਵਾਂ ਹੋ ਝੂਲ ਰਿਹੈ
ਹੁਣ ਝੰਡਾ ਪੀਰੀ ਦਾ...
ਜਜ਼ਬ ਹੋ ਗਿਐ ਖਾਕ 'ਚ ਕਿਧਰੇ
ਚਿੱਟੇ ਸੰਗਮਰਮਰਾਂ ਹੇਠ
ਸ਼ਹੀਦ ਦੇ ਮੂੰਹੋਂ
ਆਖਰੀ ਵਾਰ ਨਿਕਲਿਆ
"ਬੋਲੇ ਸੋ ਨਿਹਾਲ " ਦਾ ਨਾਅਰਾ...!!!!
ਹੈਰਾਨ ਹੈ ਲਾਲੋ
ਰਾਖੀ ਗੋਲਕ ਦੀ ਬੈਠੇ
ਭਾਗੋਆਂ ਨੂੰ ਤੱਕ...
ਤੱਤੀ ਤਵੀ ਦੇ ਗੀਤ ਵੀ ਚੁੱਪ ਨੇ
ਮੁੜ ਤੱਕ ਮਹੰਤਾਂ ਨੂੰ
ਅਧਰਮੀ ਨਾਚ ਕਰਦਿਆਂ
ਖਾਲਸ ਇਮਾਮਬਾੜੇ ਵਿੱਚ.......!!!!
ਖੋਭੀ ਹੈ ਅਕਿ੍ਤਘਣਤਾ ਦੀ ਕਟਾਰ
ਗੁਰੂ ਦੀ ਵੱਖੀ
ਔਰੰਗਜ਼ੇਬ ਦੀ ਟੋਪੀ ਪਹਿਨ ਆਏ
ਪੰਜ ਪਿਆਰਿਆਂ ਦੇ ਗੱਦੀ ਨਸ਼ੀਨਾਂ ਨੇ.....!!!
ਜ਼ੰਗ ਖਾਧੀ ਕਿਰਪਾਨ ਬੰਦ ਹੈ ਮਿਆਨ ਅੰਦਰ
ਕੜਾ ਤੇ ਬਸ ਹੱਥਕੜੀ ਹੈ
'ਤੇ ਫੁੰਕਾਰ ਰਿਹੈ
ਤਖਤ ਅਕਾਲ ਦੇ ਮੁਨਾਰਿਆਂ ਤੇ
ਅਬਦਾਲੀ ਦਾ ਮਕਾਰ ਚਿਹਰਾ.....!!!!!!!
'ਤੇ ਹੇ ਗੁਰੂ , ਤੇਰੇ ਅਸਲੀ ਸਿੰਘ ?
ਓਹ ਤਾਂ ਲੱਗਦੈ ਦਹਾਕਿਆਂ ਤੋਂ ਗਏ ਨੇ
ਆਬੇ-ਹਿਯਾਤ ਪੀਣ
ਸੁੱਕੀ ਸਰਸਾ 'ਚੋਂ..........!!!!!!!!!!!!!




Bera he betha :(
 
Top