__Modi Temple

Singh-a-lion

Prime VIP
ਰਾਜਕੋਟ— ਰਾਜਕੋਟ 'ਚ ਬਣੇ ਆਪਣੇ ਮੰਦਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਸ ਨਾਰਾਜ਼ਗੀ ਤੋਂ ਬਾਅਦ ਗੁਜਰਾਤ ਸਰਕਾਰ ਦੇ ਅਧਿਕਾਰੀਆਂ ਨੇ ਮੰਦਰ ਨੂੰ ਤੋੜ ਦਿੱਤਾ ਹੈ। 300 ਲੋਕਾਂ ਦੇ ਇਕ ਸਮੂਹ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਇਸ ਗਰੁੱਪ 'ਚ ਸ਼ਾਮਲ ਸਾਰੇ ਲੋਕ ਮੋਦੀ ਦੇ ਪ੍ਰਸ਼ੰਸਕ ਹਨ। ਇਨ੍ਹਾਂ ਨੇ 7 ਲੱਖ ਰੁਪਏ ਖਰਚ ਕੇ ਅਹਿਮਦਾਬਾਦ ਤੋਂ 200 ਕਿਲੋਮੀਟਰ ਦੂਰ ਇਕ ਪਿੰਡ 'ਚ ਮੰਦਰ ਦਾ ਨਿਰਮਾਣ ਕਰਵਾਇਆ ਸੀ। ਮੰਦਰ ਨੂੰ ਐਤਵਾਰ ਨੂੰ ਜਨਤਕ ਤੌਰ 'ਤੇ ਓਪਨ ਕਰਨ ਦੀ ਤਿਆਰੀ ਸੀ। 2 ਲੱਖ ਰੁਪਏ ਮੋਦੀ ਦੀ ਮੂਰਤੀ 'ਤੇ ਖਰਚ ਕੀਤੇ ਗਏ ਸਨ। ਪ੍ਰਧਾਨ ਮੰਤਰੀ ਦੀ ਨਾਰਾਜ਼ਗੀ ਤੋਂ ਬਾਅਦ ਮੂਰਤੀ ਨੂੰ ਢੱਕ ਦਿੱਤਾ ਗਿਆ ਸੀ। ਇਸ ਪ੍ਰਾਜੈਕਟ ਦੇ ਓਰਗਨਾਇਜ਼ਰ ਰਮੇਸ਼ ਉਦਹਾਦ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਮੰਦਰ ਦਾ ਨਿਰਮਾਣ ਮੋਦੀ ਜੀ ਦੇ ਪਿਆਰ ਅਤੇ ਵਿਸ਼ਵਾਸ ਦੇ ਕਾਰਨ ਕੀਤਾ ਸੀ। ਪੀ.ਐਮ. ਦੀ ਨਾਰਾਜ਼ਗੀ ਤੋਂ ਬਾਅਦ ਅਸੀਂ ਇਸ ਮੰਦਰ 'ਚ ਭਾਰਤ ਮਾਤਾ ਦੀ ਮੂਰਤੀ ਲਗਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਮੰਦਰ ਦੇ ਲਈ ਜ਼ਮੀਨ ਇਕ ਟ੍ਰਸਟ ਨੇ ਪੰਜ ਸਾਲ ਪਹਿਲਾਂ ਦਿੱਤੀ ਸੀ। ਪਿਛਲੇ ਸਾਲ ਆਂਧਰਾ ਪ੍ਰਦੇਸ਼ 'ਚ ਕਾਂਗਰਸ ਨੇਤਾਵਾਂ ਨੇ ਸੋਨੀਆ ਗਾਂਧੀ ਦੇ ਲਈ ਇਕ ਮੰਦਰ ਬਣਾਇਆ ਸੀ। ਇਸੇ ਘਟਨਾਕ੍ਰਮ 'ਚ ਸਮਾਜਵਾਦੀ ਪਾਰਟੀ ਨੇਤਾ ਆਜ਼ਮ ਖਾਨ ਨੇ ਵੀ ਮੁਲਾਇਮ ਸਿੰਘ ਦੇ ਮੰਦਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਮੁਲਾਇਮ ਸਿੰਘ ਸਮਾਜਵਾਦੀ ਪਾਰਟੀ ਦੇ ਚੀਫ ਹਨ।

Jagbani online

??? ????? ??? 7 ??? ??? ???? ???? ?? ???? (???? ???????)
 
Top