ਮਹਾਨ ਤਿਆਗੀ,ਪਰਮ ਤਪੱਸਵੀ ਤੇ ਵਿਦਵਾਨ-ਸ਼ੇਖ ਫਰੀਦ

'MANISH'

yaara naal bahara
ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ, ਸ਼ੇਖ ਫਰੀਦ ਜੀ ਦਾ ਸਥਾਨ ਪੰਜਾਬੀ ਸਾਹਿਤ ਵਿੱਚ ਉਹ ਹੈ, ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230, ਸੰਨ 1173 ਈ. ਨੂੰ ਹੋਇਆ। ਫਰੀਦ ਜੀ ਨੂੰ ਬਚਪਨ ਵਿੱਚ ਹੀ ਵਿੱਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿੱਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ, ਕਿਉਂਕਿ ਉਨ੍ਹਾਂ ਦਿਨਾਂ ’ਚ ਮੁਲਤਾਨ, ਸੰਸਾਰਿਕ ਤੇ ਰੂਹਾਨੀ ਵਿੱਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿੱਦਿਆ ਮੁਲਤਾਨ ਵਿੱਚ ਹੀ ਸ਼ੁਰੂ ਹੋਈ। ਫਰੀਦ ਜੀ ਖਵਾਕਾ ਬਖਤਿਆਰ ਕਾਕੀ ਦੇ ਮੁਰੀਦ ਹੋਏ ਹਨ। ਬਾਬਾ ਫਰੀਦ ਜੀ ਮਹਾਨ ਤਿਆਗੀ ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ।
ਆਪ ਦਾ ਇੱਕ ਵਿਆਹ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜ਼ਬਰਾ ਨਾਲ ਹੋਇਆ, ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਕੱਪੜੇ ਪਹਿਨਾ ਕੇ ਆਪਣੇ ਅੰਗ-ਸੰਗ ਰੱਖਿਆ। ਇਸ ਤੋਂ ਛੁੱਟ ਤਿੰਨ ਹੋਰ ਇਸਤਰੀਆਂ ਫਰੀਦ ਜੀ ਦੀਆਂ ਪਹਿਲਾਂ ਸਨ। ਆਪ ਦੀਆਂ ਤਿੰਨ ਪੁੱਤਰੀਆਂ ਤੇ ਪੰਜ ਪੁੱਤਰ ਸਨ। ਸ਼ੇਖ ਫਰੀਦ ਦੀ ਦਾ ਦੇਹਾਂਤ ਸੰਮਤ 1323 ਸੰਨ, 1266 ਈ. ਨੂੰ ਪਾਕਪਟਨ ਵਿੱਚ ਹੋਇਆ। ਸ਼ੇਖ ਫਰੀਦ ਜੀ ਨੇ 93 ਸਾਲ ਉਮਰ ਭੋਗੀ। ਬਾਬਾ ਫਰੀਦ ਜੀ ਦੀ ਬੰਸਾਵਲੀ ਇਸ ਤਰ੍ਹਾਂ ਹੈ। 1. ਸ਼ੇਖ ਜਮਾਲੁਦੀਨ, 2. ਬਾਬਾ ਫਰੀਦੁਦੀਨ ਮਸਊਦ ਸ਼ਕਰਗੰਜ, 3. ਦੀਵਾਨ ਬਦਰੁਦੀਨ ਸੁਲੇਮਾਨ, 4. ਖਵਾਜ਼ਾ ਪੀਰ ਅਲਾਉਦੀਨ 5. ਖਵਾਜ਼ਾ ਦੀਵਾਨ ਪੀਰ ਮੁਇਜ਼ਦੀਨ, 6. ਖਵਾਜ਼ਾ ਦੀਵਾਨ ਪੀਰ ਫਜਲ, 7. ਖਵਾਜਾ ਮੁਨੱਵਰ ਸ਼ਾਹ, 8 ਦੀਵਾਨ ਪੀਰ ਬਹਉਦੀਨ, 9. ਦੀਵਾਨ ਸ਼ੇਖ ਅਹਿਮਦ ਸ਼ਾਹ, 10. ਦੀਵਾਨ ਪੀਰ ਅਤਾਉਲਾ, 11. ਖਵਾਜਾ ਸ਼ੇਖ ਮੁਹੰਮਦ, 12. ਸ਼ੇਖ ਬ੍ਰਹਮ (ਇਬਰਾਹੀਮ)।
ਸ਼ੇਖ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਹਨ। ਰਾਗ ਆਸਾ ਵਿੱਚ ਇੱਕ ਚਉਪਦਾ ਤੇ ਇੱਕ ਅਸ਼ਟਪਦੀ ਅਤੇ ਰਾਗ ਸੂਹੀ ਵਿੱਚ ਇੱਕ ਚਉਪਦਾ ਅਤੇ ਇੱਕ ਤਿਪਦਾ। ਸ਼ੇਖ ਫਰੀਦ ਜੀ ਦੇ 130 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 1377 ਤੋਂ 1384 ਤੱਕ ਸੁਭਾਇਮਾਨ ਹਨ। ਸ਼ੇਖ ਫਰੀਦ ਜੀ ਪਹਿਲੇ ਕਵੀ ਹਨ, ਜਿਨ੍ਹਾਂ ਨੇ ਆਪਣੇ ਖਿਆਲ ਪੰਜਾਬੀ ਕਵਿਤਾ ਵਿੱਚ ਪ੍ਰਗਟ ਕੀਤੇ। ਪੰਜਾਬ ਦੇ ਇਸ ਜੇਠੇ ਤੇ ਉ¤ਤਮ ਕਵੀ ਨੇ ਇੱਕ ਨਵੀਂ ਸ਼ੈਲੀ ਸ਼ਬਦਾਵਲੀ ਨੂੰ ਜਨਮ ਦਿੱਤਾ। ਆਪ ਦੇ ਕਲਾਮ ਵਿੱਚ ਪਹਿਲਾਂ ਫਾਰਸੀ, ਅਰਬੀ ਸ਼ਬਦਾਂ ਨੂੰ ਪੰਜਾਬੀ ਰੂਪ ਦਿੱਤਾ ਗਿਆ। ਸ਼ੇਖ ਫਰੀਦ ਜੀ ਲਹਿੰਦਾ ਪ੍ਰਦੇਸ਼ ਦੇ ਵਸਨੀਕ ਸਨ। ਇਸ ਕਰਕੇ ਇਨ੍ਹਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ। ਪਾਕਿਸਤਾਨ ਵਿੱਚ ਬਾਬਾ ਫਰੀਦ ਜੀ ਦਾ ਮਕਬਰਾ ਅੱਜ ਵੀ ਕਾਇਮ ਹੈ। ਫਰੀਦਕੋਟ ਦਾ ਨਾਂ ਸ਼ੇਖ ਫਰੀਦ ਦੇ ਨਾਂ ਨਾਲ ਸੰਬੰਧਿਤ ਹੈ। ਇਸ ਨਗਰ ਦਾ ਪਹਿਲਾ ਨਾਂ ‘ਮੋਕਲਹਰ’ ਸੀ। ਇਤਿਹਾਸਕਾਰਾਂ ਅਨੁਸਾਰ ਬਾਬਾ ਫਰੀਦ ਜੀ ਜਦੋਂ ਪਾਕਪਟਨ ਜਾ ਰਹੇ ਸਨ ਤਾਂ ਇੱਥੇ ਆ ਕੇ ਠਹਿਰੇ। ਉਸ ਵੇਲੇ ਇੱਥੋਂ ਦੇ ਰਾਜੇ ਵੱਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਰਾਜ ਦੇ ਮੁਲਾਜ਼ਮਾਂ ਵੱਲੋਂ ਬਾਬਾ ਫਰੀਦ ਜੀ ਨੂੰ ਵੀ ਵਗਾਰ ਵਿੱਚ ਲਾ ਲਿਆ ਗਿਆ ਅਤੇ ਉਹ ਕਿਲ੍ਹੇ ਦੀ ਉਸਾਰੀ ਵਿੱਚ ਗਾਰਾ ਫੜਾਉਣ ਲੱਗੇ। ਅਚਾਨਕ ਰਾਜੇ ਦੀ ਨਿਗ੍ਹਾ ਬਾਬਾ ਫਰੀਦ ਜੀ ’ਤੇ ਪਈ। ਉਨ੍ਹਾਂ ਦੇਖਿਆ ਕਿ ਜਦੋਂ ਬਾਬਾ ਫਰੀਦ ਜੀ ਗਾਰੇ ਦੇ ਟੋਕਰੇ ਚੁੱਕਦੇ ਹਨ ਤਾਂ ਟੋਕਰਾ (ਬੱਠਲ, ਤਸਲਾ) ਉਨ੍ਹਾਂ ਦੇ ਸਿਰ ਤੋਂ ਆਪਣੇ-ਆਪ ਉ¤ਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਨ੍ਹਾਂ ਦੇ ਸਿਰ ’ਤੇ ਨਹੀਂ ਆਉਂਦਾ ਸੀ। ਇਹ ਕੌਤਕ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫਕੀਰ ਹੈ।
ਇਸ ਨੇ ਬਾਬਾ ਫਰੀਦ ਜੀ ਦੇ ਚਰਨ (ਪੈਰ) ਛੂਹ ਕੇ ਮੁਆਫੀ ਮੰਗੀ। ਇਸ ਪਿੱਛੋਂ ਰਾਜੇ ਨੇ ਆਪਣਾ ਨਾਂ ਹਟਾ ਕੇ ਦਰਵੇਸ਼ ਦੇ ਨਾਂ ਤੇ ਨਗਰ ਦਾ ਨਾਂ ‘ਫਰੀਦਕੋਟ’ ਰੱਖ ਦਿੱਤਾ। ਞ ਇਸ ਸ਼ਹਿਰ ਨੂੰ ਬਾਬਾ ਫਰੀਦ ਜੀ ਦੇ ਸ਼ਹਿਰ ਫਰੀਦਕੋਟ ਵਜੋਂ ਜਾਣਿਆ ਜਾਂਦਾ ਹੈ। ਇੱਥੇ ¦ਮਾ ਸਮਾਂ ਇੱਕ ਛੋਟਾ ਜਿਹਾ ਵਣ ਦਾ ਦਰੱਖਤ ਖੜ੍ਹਾ ਰਿਹਾ, ਜਿਸ ਨਾਲ ਬਾਬਾ ਫਰੀਦ ਜੀ ਨੇ ਆਪਣੇ ਗਾਰੇ ਨਾਲ ਲਿੱਬੜੇ ਹੋਏ ਹੱਥ ਪੂੰਝੇ ਸਨ।
 
Top