ਨਿਰਪੱਖਤਾ ਦੇ ਨਾਂ ਤੇ ਵੋਟਾਂ ਲੈਂਦੇ,

ਨਿਰਪੱਖਤਾ ਦੇ ਨਾਂ ਤੇ ਵੋਟਾਂ ਲੈਂਦੇ,
ਕੂਕਰ ਖੁਦ ਨੂੰ ਜਨਾਂ ਦਾ ਕਹਿੰਦੇ..
ਸ਼ਾਸ਼ਣ ਮਿਲੇ ਤੇ ਰੋਲਣ ਜਿਸਨੂੰ,
ਇਲੈਕਸ਼ਨ ਵੇਲੇ ਰੱਬ ਮੰਨ ਲੈਂਦੇ..
ਕਹਿੰਦੇ "ਸਾਡਾ ਹਾਥ ਹਰ-ਇੱਕ ਕੇ ਸਾਥ",
ਅਹਿਸਾਨ ਜਤਾਈ ਜਾਂਦੇ ਨੇਂ..
ਭੋਲ੍ਹੀ-ਅਨਪੜ੍ਹ ਜਨਤਾ ਨੂੰ,
ਏ ਭਰਮਾਈ ਜਾਂਦੇ ਨੇਂ..||

ਸਾਡੇ ਧਰਮ ਦੇ ਲੀਡਰ ਐਸੇ,
ਵੰਡਦੇ ਨਸ਼ੇ-ਦਾਰੂਆਂ,ਪੈਸੇ..
ਇੱਕ ਕੁਰਸੀ ਪਾਉਂਣ ਦੀ ਖਾਤਿਰ,
ਕਰਦੇ ਕੰਮ ਨੇਂ ਕੈਸੇ-ਕੈਸੇ..
ਲਾਉਂਦੇ "ਰਾਜ ਨਹੀਂ ਸੇਵਾ" ਵਾਲਾ ਨਾਅਰਾ,
ਬਣ ਕੇ ਬੇਸ਼ਰਮਾਂ ਦੇ ਜੈਸੇ..
ਕਰ ਕੇ ਧੱਕਾ,ਚੁਸਤ-ਚਲਾਕੀ,
"ਸੱਤੀ" ਵੋਟ ਪਵਾਈ ਜਾਂਦੇ ਨੇਂ..
ਭੋਲ੍ਹੀ-ਅਨਪੜ੍ਹ ਜਨਤਾ ਨੂੰ,
ਏ ਭਰਮਾਈ ਜਾਂਦੇ ਨੇਂ..
 
Top