ਅਕਾਲੀਆਂ ਵੇਲੇ ਨੀਲੀ ਬੰਨ੍ਹਾਂ, ਕਾਂਗਰਸ ਵੇਲੇ ਚਿ&#267

ਅਕਾਲੀਆਂ ਵੇਲੇ ਨੀਲੀ ਬੰਨ੍ਹਾਂ, ਕਾਂਗਰਸ ਵੇਲੇ ਚਿੱਟੀ।
ਜਦੋਂ ਇਲੈਕਸ਼ਨ ਨੇੜੇ ਆਵੇ, ਪੁੱਟ ਪੁੱਟ ਸੁੱਟਾਂ ਮਿੱਟੀ।
ਵ੍ਹਿਸਕੀ ਮੇਰੀ ਸਾਥਣ ਬਣ ਜਾਏ, ਨਾਲ ਮੁਰਗ਼ਾ ਅਚਾਰ।


ਆਪੇ ਹੀ ਮੈਂ ਤਾਲੇ ਤੁੜਾਵਾਂ, ਆਪ ਪੁਆਵਾਂ ਡਾਕੇ।
ਸਿਰ ਕਢਦੇ ਗਭਰੂ ਆਪ ਫੜਾਵਾਂ, ਚੜ੍ਹਾਵਾਂ ਰੋਜ਼ ਕੁਟਾਪੇ।
ਅੱਧੋ ਅੱਧੀ ਸੁੱਚੀ ਵੰਡ, ਬਸ ਮੈਂ ਤੇ ਥਾਣੇਦਾਰ।


ਗੰਗਾ, ਜਮੁਨਾ ਤੇ ਸਰਸਵਤੀ, ਪ੍ਰਾਗ ਕਰਾਂ ਇਸ਼ਨਾਨ।
ਐਪਰ ਕਈ ਵਾਰ ਮੈਂ ਵੇਚਿਆ, ਅੱਲ੍ਹਾ ਅਤੇ ਭਗਵਾਨ।
ਧਰਮ ਪੁਸਤਕਾਂ ਨੂੰ ਮੱਥਾ ਟੇਕਾਂ, ਖਾਵਾਂ ਕਸਮਾਂ ਬੇਸ਼ੁਮਾਰ।

ਰੋਜ਼ਾਨਾ ਹੀ ਸ਼ਾਮ ਸਵੇਰੇ, ਨੇਮ ਨਾਲ ਮੈਂ ਪੜ੍ਹਦਾ ਗੀਤਾ।
ਘਰ ਦਾ ਚਿਰਾਗ਼ ਆਮ ਹੀ, ਰੋਜ਼ ਉਧਾਲੇ ਨਵੀਂ ਸੀਤਾ।
ਪੰਗਾ ਪਏ ਤੇ-ਬਹੁ ਮੱਤ ਫੈੇਸਲਾ,ਸੀਤਾ ਤੋਰਾਂ ਰਾਵਣ ਨਾਲ।


ਕਦੀ ਕਦੀ ਮੇਰੀ ਕੰਨੀਂ ਪੈਂਦਾ, ਮੈਨੂੰ ਲੋਕ ਕਹਿਣ ਦਲਾਲ।
ਆਮ ਲੋਕ ਤਾਂ ਪੁਲਸ ਤੋਂ ਡਰਦੇ, ਮੇਰਾ ਉਨ੍ਹਾਂ ਨਾਲ ਪਿਆਰ।
ਆਪਣੀ ਹਵੇਲੀ ਦੇਸੀ ਕੱਢ ਕੇ, ਮੈਂ ਆਮ ਲਾਵਾਂ ਦਰਬਾਰ।


ਕੋਈ ਮਰੇ ਤੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।
ਜਾਂ ਅੰਨ੍ਹਾਂ ਕੁੱਟੇ ਅੰਨ੍ਹੀਂ ਨੂੰ, ਘਸੁੰਨ ਪਿਆ ਵੱਜੇ ਥੱਮ੍ਹੀ ਨੂੰ।
ਹੁਣ ਤਾਂ ਸਿਗਰਟ ਫੰਡ ਖੁਲ੍ਹ ਗਿਆ, ਤੁਰਿਆ ਨਵਾਂ ਧਰਮ ਪ੍ਰਚਾਰ।
 
Top