ਫੇਸਬੁੱਕ ਜ਼ਰੀਏ ਇੰਝ ਹੁੰਦਾ ਤੁਹਾਡਾ ਡੇਟਾ 'ਚੋਰੀ'?

GöLdie $idhu

Prime VIP
ਫੇਸਬੁੱਕ ਜ਼ਰੀਏ ਇੰਝ ਹੁੰਦਾ ਤੁਹਾਡਾ ਡੇਟਾ 'ਚੋਰੀ'?
ਫੇਸਬੁੱਕ 'ਤੇ ਅਮਰੀਕਾ ਤੇ ਬ੍ਰਿਟੇਨ ਦੇ ਪੰਜ ਕਰੋੜ ਲੋਕਾਂ ਦਾ ਡੇਟਾ ਲੀਕ ਹੋਣ ਤੋਂ ਬਾਅਦ ਯੂਜ਼ਰਜ਼ ਵਿੱਚ ਆਪਣੀ ਨਿੱਜਤਾ ਬਾਰੇ ਡਰ ਦਾ ਮਾਹੌਲ ਹੈ। ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਟਰੰਪ ਦੀ ਚੋਣ ਮੁਹਿੰਮ ਸੰਭਾਲਣ ਵਾਲੀ ਕੰਪਨੀ ਕੈਂਬ੍ਰਿਜ ਐਨਾਲਿਟਿਕਾ 'ਤੇ ਇਨ੍ਹਾਂ ਲੋਕਾਂ ਦਾ ਡੇਟਾ ਚੋਰੀ ਕਰਨ ਦਾ ਇਲਜ਼ਾਮ ਹੈ। ਡੇਟਾ ਚੋਰੀ ਦੇ ਵਿਵਾਦ ਦੇ ਚੱਲਦਿਆਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਫੇਸਬੁੱਕ ਦੇ ਇਹ 3rd ਪਾਰਟੀ ਐਪ ਕਿਹੜੇ ਹਨ ਤੇ ਕਿਵੇਂ ਤੁਹਾਡਾ ਡੇਟਾ ਇਨ੍ਹਾਂ ਐਪ 'ਤੇ ਜਾਂਦਾ ਹੈ। ਇਸ ਤੋਂ ਇਲਾਵਾ ਅਸੀਂ ਇਹ ਵੀ ਦੱਸਾਂਗੇ ਕਿ ਕਿਵੇਂ ਇਨ੍ਹਾਂ ਐਪਸ ਤੋਂ ਆਪਣਾ ਡੇਟਾ ਸੁਰੱਖਿਅਤ ਰੱਖ ਸਕਦੇ ਹਾਂ।

ਫੇਸਬੁੱਕ 'ਤੇ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੋਈ ਐਪ ਤੁਹਾਡੇ ਕੋਲੋਂ ਇਹ ਪੁੱਛ ਰਿਹਾ ਹੈ ਕਿ ਤੁਹਾਡਾ ਚਿਹਰਾ ਕਿਸ ਹੀਰੋ ਜਾਂ ਅਦਾਕਾਰ ਵਰਗਾ ਹੈ? ਜਾਂ ਇਹ ਕਿ ਤੁਸੀਂ ਭਵਿੱਖ ਵਿੱਚ ਕੀ ਬਣੋਗੇ? ਜਾਂ ਤੁਸੀਂ ਕਿਸ ਨੇਤਾ ਵਰਗੇ ਹੋ? ਇਸ ਤਰ੍ਹਾਂ ਦੀਆਂ ਗੱਲਾਂ ਅਸਲ ਵਿੱਚ ਫੇਸਬੁੱਕ 'ਤੇ ਮੌਜੂਦ 3rd ਪਾਰਟੀ ਐਪ ਦੇ ਲਿੰਕ ਹੁੰਦੇ ਹਨ। ਜਿਵੇਂ ਹੀ ਤੁਸੀਂ ਇਨ੍ਹਾਂ ਲਿੰਕਸ 'ਤੇ ਕਲਿੱਕ ਕਰਦੇ ਹੋ ਤਾਂ ਇੱਕ ਨਵਾਂ ਵਿੰਡੋ ਖੁੱਲ੍ਹ ਜਾਂਦਾ ਹੈ।

ਇਹ ਵਿੰਡੋ ਤੁਹਾਨੂੰ ਉਸ 3rd ਪਾਰਟੀ ਐਪ 'ਤੇ ਲੈ ਜਾਂਦਾ ਹੈ। ਇਸ ਤੋਂ ਬਾਅਦ ਇਹ 3rd ਪਾਰਟੀ ਐਪ ਤੁਹਾਨੂੰ Continue with facebook ਦਾ ਵਿਕਲਪ ਦਿੰਦਾ ਹੈ।

ਜਿਵੇਂ ਹੀ ਤੁਸੀਂ Continue with facebook 'ਤੇ ਕਲਿੱਕ ਕਰਦੇ ਹੋ, ਇਹ ਐਪਸ ਤੁਹਾਡੇ ਫੇਸਬੁੱਕ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਲੈ ਲੈਂਦਾ ਹੈ। ਇਹ ਪ੍ਰਮੀਸ਼ਨ ਲੈਂਦੇ ਹੀ ਤੁਹਾਡੀ ਫੇਸਬੁੱਕ ਪ੍ਰੋਫਾਈਲ ਨਾਲ ਜੁੜੀ ਹੋਈ ਸਾਰੀ ਜਾਣਕਾਰੀ 3rd ਪਾਰਟੀ ਐਪ ਦੇ ਸਰਵਰ ਵਿੱਚ ਚਲੀ ਜਾਂਦੀ ਹੈ।

ਖਾਤੇ ਨਾਲ ਸਬੰਧਤ ਸਾਰੀਆਂ 3rd ਪਾਰਟੀ ਐਪ ਦੀ ਲਿਸਟ ਵੇਖਣ ਲਈ ਤੁਸੀਂ ਆਪਣੀ ਫੇਸਬੁੱਕ ਦੀ ਸੈਟਿੰਗ ਵਿਕਲਪ ਵਿੱਚ ਜਾਣਾ ਹੋਵੇਗਾ। ਸੈਟਿੰਗ ਵਿੱਚ ਜਾਣ ਤੋਂ ਬਾਅਦ ਤੁਹਾਨੂੰ Accounts ਦਾ ਵਿਕਲਪ ਦਿੱਸੇਗਾ।

ਅਕਾਊਂਟ ਵਿੱਚ ਜਾਣ ਤੋਂ ਬਾਅਦ ਤੁਸੀਂ Apps ਦਾ ਵਿਕਲਪ ਦੇਖੋਗੇ। ਜਿਵੇਂ ਹੀ ਤੁਸੀਂ Apps 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਉਨ੍ਹਾਂ ਐਪਸ ਦੀ ਸੂਚੀ ਆ ਜਾਵੇਗੀ ਜਿਨ੍ਹਾਂ 'ਤੇ ਤੁਹਾਡੇ ਫੇਸਬੁੱਕ ਖਾਤੇ ਨਾਲ ਸਾਈਨ ਇਨ ਕੀਤਾ ਗਿਆ ਹੈ।

ਇਸ ਸੂਚੀ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਹਰ ਐਪ ਨੂੰ Remove ਕਰਨ ਦਾ ਵਿਕਲਪ ਮਿਲਦਾ ਹੈ। ਸਾਰੇ ਗ਼ੈਰ ਜ਼ਰੂਰੀ ਐਪਸ ਨੂੰ Remove ਕਰਕੇ ਤੁਸੀਂ ਆਪਣੇ ਖਾਤੇ ਨੂੰ ਸੁਰੱਖਿਅਤ ਰੱਖ ਸਕਦੇ ਹੋ। ਨਾਲ ਭਵਿੱਖ ਵਿੱਚ ਆਪਣੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਸਲਾਹ ਦਿੰਦੇ ਹਾਂ ਕਿ ਅਜਿਹੇ ਕਿਸੇ ਵੀ ਤਰ੍ਹਾਂ ਦੇ ਐਪ 'ਤੇ ਕਲਿੱਕ ਨਾ ਕਰੋ।

ਅਵਤਾਰ ਸਿੰਘ ਕਲਸੀ
ਧੰਨਵਾਦ ਜੀ,,,
 
Top