UNP

Tera Ik Dukh- Micky Singh

Song - Tera Ik Dukh Singer - Micky Singh ਮੁੱਕਦੀ ਨਾ ਰਾਤ ਵਾਂਗੂ, ਸੁਰੂ ਕੀਤੀ ਬਾਤ ਵਾਂਗੂ.....੨ ਮਰ ਕੇ ਵੀ ਰਹਿਣੀ ਸਾਨੂੰ....ਹਾਏ....... ਮਰ ਕੇ ਵੀ ਰਹਿਣੀ ਸਾਨੂੰ, ਤੇਰੀ ਹੀ ਉਡੀਕ .....


Go Back   UNP > Contributions > Lyrics

UNP

Register

  Views: 954
Old 01-06-2009
bony710
 
Tera Ik Dukh- Micky Singh

Song - Tera Ik Dukh
Singer - Micky Singh

ਮੁੱਕਦੀ ਨਾ ਰਾਤ ਵਾਂਗੂ, ਸੁਰੂ ਕੀਤੀ ਬਾਤ ਵਾਂਗੂ.....੨
ਮਰ ਕੇ ਵੀ ਰਹਿਣੀ ਸਾਨੂੰ....ਹਾਏ.......
ਮਰ ਕੇ ਵੀ ਰਹਿਣੀ ਸਾਨੂੰ, ਤੇਰੀ ਹੀ ਉਡੀਕ ਏ...
ਤੇਰਾ ਇਕ ਦੁੱਖ ਚੰਨਾ, ਬਾਕੀ ਸਭ ਠੀਕ ਏ....
ਤੇਰਾ ਇਕ ਦੁੱਖ ਚੰਨਾ.....ਓ....

ਸੁੱਕੇ ਰਹਿ ਗਏ ਸਾਉਣ ਵਾਂਗੂ, ਰੁੱਖੀ ਵਗੇ ਪੌਣ ਵਾਂਗੂ,
ਰੱਬ ਜਿਹਨੂੰ ਮੰਨਿਆ ਸੀ, ਬਣੀ ਬੈਠੇ ਕੌਣ ਵਾਂਗੂ....
ਸੁੱਕੇ ਰਹਿ ਗਏ ਸਾਉਣ ਵਾਂਗੂ, ਰੁੱਖੀ ਵਗੇ ਪੌਣ ਵਾਂਗੂ,
ਰੱਬ ਜਿਹਨੂੰ ਮੰਨਿਆ ਸੀ, ਬਣੀ ਬੈਠੇ ਕੌਣ ਵਾਂਗੂ....
ਖੂਸ਼ੀ ਥਾਵੇਂ ਗਮਾਂ ਵਾਲੀ.... ਹਾਏ.....
ਖੂਸ਼ੀ ਥਾਵੇਂ ਗਮਾਂ ਵਾਲੀ, ਖਿੱਚੀ ਗਈ ਲੀਕ ਏ...
ਤੇਰਾ ਇਕ ਦੁੱਖ ਚੰਨਾ, ਬਾਕੀ ਸਭ ਠੀਕ ਏ....
ਤੇਰਾ ਇਕ ਦੁੱਖ ਚੰਨਾ.....ਓ....

ਛਾਵਾਂ ਜਿਹੀ ਧੁੱਪ ਵਾਂਗੂ, ਰੌਣਕਾਂ ਦੀ ਚੁੱਪ ਵਾਂਗੂ,
ਚਾਨਣਾਂ ਦੇ ਹੁੰਦੀਆਂ ਵੀ, ਬੈਠੇ ਨੇਰੇ ਘੁੱਪ ਵਾਂਗੂ.....
ਛਾਵਾਂ ਜਿਹੀ ਧੁੱਪ ਵਾਂਗੂ, ਰੌਣਕਾਂ ਦੀ ਚੁੱਪ ਵਾਂਗੂ,
ਚਾਨਣਾਂ ਦੇ ਹੁੰਦੀਆਂ ਵੀ, ਬੈਠੇ ਨੇਰੇ ਘੁੱਪ ਵਾਂਗੂ.....
ਚਾਅਵਾਂ ਵਾਲੀ ਗੱਲ ਸਾਡੀ.. ਹਾਏ....
ਤੇਰਾ ਇਕ ਦੁੱਖ ਚੰਨਾ, ਬਾਕੀ ਸਭ ਠੀਕ ਏ....
ਤੇਰਾ ਇਕ ਦੁੱਖ ਚੰਨਾ.....ਓ....


"ਗੁਰਮਿੰਦਰਾ" ਜੇ ਪਿਆਰ ਵਾਂਗੂੰ, ਪੱਕੇ ਇਕਰਾਰ ਵਾਂਗੂ,
"ਕੈਂਡੋਵਾਲ" ਆ ਜਾਵੇਂ ਜੇ, ਆਈ ਏ ਬਹਾਰ ਵਾਂਗੂ...
"ਗੁਰਮਿੰਦਰਾ" ਜੇ ਪਿਆਰ ਵਾਂਗੂੰ, ਪੱਕੇ ਇਕਰਾਰ ਵਾਂਗੂ,
"ਕੈਂਡੋਵਾਲ" ਆ ਜਾਵੇਂ ਜੇ, ਆਈ ਏ ਬਹਾਰ ਵਾਂਗੂ...
ਸਾਡੀ ਹਰ ਈਦ ਚੰਨਾਂ... ਹਾਏ....
ਸਾਡੀ ਹਰ ਈਦ ਚੰਨਾਂ, ਬਸ ਤੇਰੇ ਤੀਕ ਏ....
ਤੇਰਾ ਇਕ ਦੁੱਖ ਚੰਨਾ, ਬਾਕੀ ਸਭ ਠੀਕ ਏ....
ਤੇਰਾ ਇਕ ਦੁੱਖ ਚੰਨਾ.....ਓ....


Reply
« Allah Khair Kare- Nachatar Gill | Rabba ohdi Khair- Raj Ranjodh »

Similar Threads for : Tera Ik Dukh- Micky Singh
.·´`·.·´¯`·.› Maharaja Ranjit Singh ‹.·´¯`·.·´`·.
Sardar Hari Singh Nalua
The punjabis
The Tarkhan History
+++ Official Version Of All The Events Dat Took Place In Black Year Of Sikh History "

Contact Us - DMCA - Privacy - Top
UNP