Lyrics Sucha Surma - Punjabi Font Version

Saini Sa'aB

K00l$@!n!
ਗਿਆਰਾਂ ਖੂਨ ਕੀਤੇ ਸੁੱਚਾ ਫਾਹੇ ਲੱਗ ਗਿਆ
ਬੰਨ ਤੀ ਤਰੀਕ ਸਾਰੇ ਢੋਲ ਵੱਜ ਗਿਆ
ਫਾਂਸੀ ਦੇਣ ਲੱਗੇ ਸੁੱਚਾ ਹੈ ਪੁਕਾਰਦਾ
ਆਖਰੀ ਸੁਨੇਹਾ ਲੋਕੋ ਜਾਂਦੀ ਵਾਰ ਦਾ

ਆਜੇ ਕੋਈ ਦਰਾਂ ਮੂਹਰੇ ਝੋਲੀ ਅੱਡ ਕੇ ਮੋੜੀਏ ਨਾ ਖੈਰੀ ਨੂੰ
ਅੱਖਾਂ ਮੂਹਰੇ ਦਿਹੰਦਾ ਰਹਿੰਦਾਂ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ -2

ਪਹਿਲਾ ਖੂਨ ਕੀਤਾ ਘੁੱਕਰ ਹੰਕਾਰੀ ਦਾ
ਦੂਜਾ ਭਾਗ ਤੀਜਾ ਭਾਬੋ ਬੀਰੋ ਨਾਰੀ ਦਾ
ਗਊਆਂ ਛਡਵਾਈਆਂ ਬੁਚੜਾਂ ਨੂੰ ਮਾਰ ਕੇ
ਪੰਜੇ ਪਾਪੀ ਰਖਤੇ ਵਿਚਾਲੋਂ ਪਾੜ ਕੇ

ਅਹਮਦ ਪਠਾਨ ਸਿਰ ਤੋਂ ਮਸਲਿਆ ਵੱਡੇ ਨਾਗ ਜਹਿਰੀ ਨੂੰ
ਅੱਖਾਂ ਮੂਹਰੇ ਦਿਹੰਦਾ ਰਹਿੰਦਾਂ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ -2

ਰਾਜ ਕੌਰ ਨੂੰ ਸੀ ਦੁਨੀਆ ਤੋਂ ਤੋਰਿਆ
ਫੇਰ ਵੱਡੇ ਵੈਲੀ ਗੱਜਣ ਨੂੰ ਰੋੜਿਆ
ਟੱਕਰਿਆ ਨਹੀਂ ਮਹਾਂ ਸਿੰਘ ਨੂੰ ਸਿਹੁੰ ਨੂੰ ਬਹੁਤ ਭਾਲਿਆ
ਵਧੀ ਸੀ ਬਈ ਓਹਦੀ ਰੱਬ ਨੇ ਬਚਾ ਲਿਆ

ਚਾਰੇ ਪਾਸੇ ਹੋਣੀ ਮੇਨੂੰ ਘੇਰਾ ਘੱਤ ਕੇ ਚੱਕ ਲਿਆਈ ਦੇਹਰੀ ਨੂੰ
ਅੱਖਾਂ ਮੂਹਰੇ ਦਿਹੰਦਾ ਰਹਿੰਦਾਂ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ -2

ਆਪ ਕੋਲੋਂ ਛੋਟੇ ਤੇ ਜੁਲਮ ਢਾਹੀਏ ਨਾਂ
ਕਦੇ ਵੀ ਕਿਸੇ ਦੀ ਅਣਖ ਤਕਾਈਏ ਨਾਂ
ਭਾਵੇਂ ਕੋਈ ਕਿਨਿੰਆਂ ਨੂੰ ਦੇਵੇ ਮਾਰ ਜੀ
ਗੋਰਮਿੰਟ ਫਾਹੇ ਲਾਉਂਦੀ ਇੱਕੋ ਵਾਰ ਜੀ

ਅੱਜ ਕਿਸੇ ਕੱਲ ਤੁਰਨਾ ਹਰੇਕ ਨੇ ਰੱਬ ਦੀ ਕਚਿਹਰੀ ਨੂੰ
ਅੱਖਾਂ ਮੂਹਰੇ ਦਿਹੰਦਾ ਰਹਿੰਦਾਂ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ -2

ਹੁਣ ਸੀਸ ਸਭ ਦੇ ਝੁਕਾਵਾਂ ਚਰਨੀਂ
ਜਾਂਦੀ ਵਾਰੀ ਫਤਹਿ ਮਨਜੂਰ ਕਰਣੀ
ਵਕ਼ਤ ਅਖ਼ੀਰੀ ਸੂਰਮੇ ਦਾ ਆਇਆ ਹੈ
ਜਾਲਮਾਂ ਨੇ ਗਲ ਵਿਚ ਫਾਹਾ ਪਾਇਆ ਹੈ

ਚਲਿਆ ਨਿਭਾ ਕੇ ਲਿਖਿਆ ਖੁਦਾ ਨੇ ਜੋ ਕਰਮਾਂ ਦੀ ਢੇਰੀ ਨੂੰ
ਅੱਖਾਂ ਮੂਹਰੇ ਦਿਹੰਦਾ ਰਹਿੰਦਾਂ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ -2

ਖਿੱਚ ਦਿੱਤਾ ਫੱਟਾ ਤਣੀ ਗਈ ਤਣ ਬਈ
ਨਿੱਕਲ ਗਈ ਜਾਨ ਜੁੜ ਗਏ ਨੇ ਦੰਦ ਬਈ
ਮਾਰਦਾ ਨਰੈਣਾ ਧਾਹਾਂ ਮਾਰ ਸੁਚਿਆ
ਬੋਲਦਾ ਨਈ ਵੀਰਾ ਕਿਹੜੀ ਗੱਲੋਂ ਰੁਸਿੱਆ

ਜਿਊਣ ਵਾਲਾ ਅਲਬੇਲਾ ਵਾਹਕੇ ਕਲਮਾਂ ਲਿਖ ਗਇਆ ਹੈ ਸ਼ਾਇਰੀ ਨੂੰ
ਅੱਖਾਂ ਮੂਹਰੇ ਦਿਹੰਦਾ ਰਹਿੰਦਾਂ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ -2
 
Last edited by a moderator:
Top