Lyrics Sawal Rangiye Badliye - Lakhwinder Wadali

bony710

_-`Music = Life`-_
ਛੇਤੀ ਆਉਣ ਦਾ ਵਾਅਦਾ ਕਰਕੇ, ਕਿਉਂ ਭੁਲਿਓਂ ਢੋਲ ਤਰੀਕਾਂ...........੨
ਕੁੱਝ ਤਾਅਨੇ ਮੈਨੂੰ ਸਖੀਆਂ ਦਿੱਤੇ, ਕੁੱਝ ਮਾਰੇ ਬੋਲ ਸ਼ਰੀਕਾਂ...

ਸਾਂਵਲ ਰੰਗੀਏ ਬਦਲੀਏ ਆਜਾ..
ਸਾਂਵਲ ਰੰਗੀਏ ਬਦਲੀਏ ਆਜਾ, ਤੁੰ ਸੱਜਣਾਂ ਦੇ ਸ਼ਹਿਰਾਂ ਨੂੰ,
ਨਾ ਚਮਕੀ ਨਾ ਗਰਜ਼ੀਂ ਬਹੁਤਾ....
ਨਾ ਚਮਕੀ ਨਾ ਗਰਜ਼ੀਂ ਬਹੁਤਾ, ਖਬਰ ਨਾ ਹੋ ਜਾਏ ਗੈਰਾਂ ਨੂੰ,
ਸਾਂਵਲ ਰੰਗੀਏ ਬਦਲੀਏ ਆਜਾ ਹੋ........

ਬੈਠੇ ਰਾਵਾਂ ਵਿਚ ਸ਼ਿਕਾਰੀ, ਨਾ ਛੇੜੀਂ ਇਸ਼ਕ ਦਾ ਰਾਗ ਕੋਈ,
ਛੇੜੀਂ ਇਸ਼ਕ ਦਾ ਰਾਗ ਕੋਈ....
ਨਾ ਵਜਾਈਂ ਬੀਨ ਜੋਗਣੇ, ਸੁੱਤਾ ਜਾਗੂ ਨਾਗ ਕੋਈ
ਸੁੱਤਾ ਜਾਗੂ ਨਾਗ ਕੋਈ.........
ਛਣਕ ਪਵੇ ਨਾ ਝਾਂਜਰ ਤੇਰੀ,
ਛਣਕ ਪਵੇ ਨਾ ਝਾਂਜਰ ਤੇਰੀ, ਰੱਖੀਂ ਸੰਭਲ ਕੇ ਪੈਰਾਂ ਨੂੰ,
ਸਾਂਵਲ ਰੰਗੀਏ ਬਦਲੀਏ ਆਜਾ, ਤੁੰ ਸੱਜਣਾਂ ਦੇ ਸ਼ਹਿਰਾਂ ਨੂੰ,
ਸਾਂਵਲ ਰੰਗੀਏ ਬਦਲੀਏ ਆਜਾ ਹੋ........

ਦੁਨੀਆਂ ਵਿਚ ਜੋ ਅਮਰ ਹੋ ਜਾਵੇ, ਪਾਈਏ ਐਸੀ ਪਰੀਤ ਕੋਈ
ਪਾਈਏ ਐਸੀ ਪਰੀਤ ਕੋਈ....
ਮਰ ਕੇ ਵੀ ਭੁੱਲੇ ਨਾ ਜਿਹੜਾ, ਗਾਈਏ ਐਸਾ ਗੀਤ ਕੋਈ....
ਗਾਈਏ ਐਸਾ ਗੀਤ ਕੋਈ....
ਦੇ ਜ਼ੁਲਫਾਂ ਦੀਆਂ ਠੰਡੀਆਂ ਛਾਵਾਂ..........
ਦੇ ਜ਼ੁਲਫਾਂ ਦੀਆਂ ਠੰਡੀਆਂ ਛਾਵਾਂ, ਕਰ ਦੇ ਦੂਰ ਦੁਪਹਿਰਾਂ ਨੂੰ,
ਸਾਂਵਲ ਰੰਗੀਏ ਬਦਲੀਏ ਆਜਾ, ਤੁੰ ਸੱਜਣਾਂ ਦੇ ਸ਼ਹਿਰਾਂ ਨੂੰ,
ਸਾਂਵਲ ਰੰਗੀਏ ਬਦਲੀਏ ਆਜਾ ਹੋ........

ਪਲ ਦੋ ਪਲ ਦੀ ਜਿੰਦਗੀ ਅੜੀਏ, ਉਡੀਕਾਂ ਤੇਰੇ ਆਉਣ ਦੀਆਂ,
ਉਡੀਕਾਂ ਤੇਰੇ ਆਉਣ ਦੀਆਂ......
ਤੱਪਦੇ ਮਾਰੂਥਲ ਦੇ ਉੱਤੇ, ਲਾ ਦੇ ਝੜੀਆਂ ਸਾਉਣ ਦੀਆਂ
ਲਾ ਦੇ ਝੜੀਆਂ ਸਾਉਣ ਦੀਆਂ......
ਜੰਗਲ ਬੇਲੇ ਲੰਘ ਕੇ ਆਜਾ,
ਜੰਗਲ ਬੇਲੇ ਲੰਘ ਕੇ ਆਜਾ, ਆ ਚੀਰ ਝਨਾਂ ਦੀਆਂ ਲਹਿਰਾਂ ਨੂੰ,
ਨਾ ਚਮਕੀ ਨਾ ਗਰਜ਼ੀਂ ਬਹੁਤਾ....
ਨਾ ਚਮਕੀ ਨਾ ਗਰਜ਼ੀਂ ਬਹੁਤਾ, ਖਬਰ ਨਾ ਹੋ ਜਾਏ ਗੈਰਾਂ ਨੂੰ,
ਸਾਂਵਲ ਰੰਗੀਏ ਬਦਲੀਏ ਆਜਾ ........
ਸਾਂਵਲ ਰੰਗੀਏ ਬਦਲੀਏ ਆਜਾ, ਤੁੰ ਸੱਜਣਾਂ ਦੇ ਸ਼ਹਿਰਾਂ ਨੂੰ,
ਸਾਂਵਲ ਰੰਗੀਏ ਬਦਲੀਏ ਆਜਾ ਹੋ........
 
Top