Lyrics Sada Rabb Janda- Gurbax Shounki

bony710

_-`Music = Life`-_
Song - Sada Rabb Janda
Singer - Gurbax Shounki

ਸੋਨੇ ਦੀ ਇੱਟ ਮਾਹੀਆ, ਰੱਬ ਤੈਨੂੰ ਕਲਮ ਦਿੱਤੀ,
ਏਡੇ ਜ਼ੁਲਮ ਨਾ ਲਿੱਖ ਮਾਹੀਆ...........

ਤੈਨੂੰ ਖਬਰ ਨਾ ਕੋਈ, ਜਿਹੜੀ ਸਾਡੇ ਨਾਲ ਹੋਈ......
ਜਿਵੇਂ ਉਜੜੇ ਆਂ ਅਸੀਂ ਉਵੇਂ ਉੱਜੜੇ ਨਾ ਕੋਈ...
ਕਿੱਦਾਂ ਕਰੀਦਾ ਗੁਜ਼ਾਰਾ.......੨
ਕਿੱਦਾਂ ਕਰੀਦਾ ਗੁਜ਼ਾਰਾ, ਸਾਡਾ ਰੱਬ ਜਾਣਦੈ...
ਸਾਨੂੰ ਕਿੰਨਾਂ ਤੂੰ ਪਿਆਰਾ, ਸਾਡਾ ਰੱਬ ਜਾਣਦੈ...੨
ਸਾਡਾ ਰੱਬ ਜਾਣਦੈ........੨

ਇਹਨਾਂ ਨਵੀਂਆਂ ਦੇ ਨਸ਼ੀਆਂ ਚ ਚੂਰ ਹੋ ਗਿਐਂ,
ਕਿਹੜੀ ਗੱਲ ਪਿੱਛੇ ਸਾਨੂੰ ਛੱਡ ਦੂਰ ਹੋ ਗਿਐਂ.....
ਨਵੀਂਆਂ ਦੇ ਨਸ਼ੀਆਂ ਚ ਚੂਰ ਹੋ ਗਿਐਂ,
ਕਿਹੜੀ ਗੱਲ ਪਿੱਛੇ ਸਾਨੂੰ ਛੱਡ ਦੂਰ ਹੋ ਗਿਐਂ.....
ਮਜ਼ਬੂਰੀ ਸੀ ਜਾਂ ਲਾਰਾ......੨
ਮਜ਼ਬੂਰੀ ਸੀ ਜਾਂ ਲਾਰਾ,ਸਾਡਾ ਰੱਬ ਜਾਣਦੈ...
ਸਾਨੂੰ ਕਿੰਨਾਂ ਤੂੰ ਪਿਆਰਾ, ਸਾਡਾ ਰੱਬ ਜਾਣਦੈ...੨
ਸਾਡਾ ਰੱਬ ਜਾਣਦੈ........੨

ਜਦੋਂ ਜੁੜੇ ਸੀ ਤਾਂ ਢਾਡੀਆਂ ਵਸੀਲੀਆਂ ਦੇ ਵਾਂਗ,
ਜਦੋਂ ਖਿੰਡਣ ਤੇ ਆਏ, ਖਿੰਡੇ ਤੀਲੀਆਂ ਦੇ ਵਾਂਗ.....
ਜੁੜੇ ਸੀ ਤਾਂ ਢਾਡੀਆਂ ਵਸੀਲੀਆਂ ਦੇ ਵਾਂਗ,
ਜਦੋਂ ਖਿੰਡਣ ਤੇ ਆਏ, ਖਿੰਡੇ ਤੀਲੀਆਂ ਦੇ ਵਾਂਗ.....
ਕੀ ਕੀ ਕਹਿੰਦਾ ਜੱਗ ਸਾਰਾ.....੨
ਕਹਿੰਦਾ ਜੱਗ ਸਾਰਾ, ਸਾਡਾ ਰੱਬ ਜਾਣਦੈ...
ਸਾਨੂੰ ਕਿੰਨਾਂ ਤੂੰ ਪਿਆਰਾ, ਸਾਡਾ ਰੱਬ ਜਾਣਦੈ...੨
੨ਸਾਡਾ ਰੱਬ ਜਾਣਦੈ........੨

ਸਾਡੇ ਪਿਆਰ ਦੀ "ਸੰਜੀਵ" ਕਿੰਨੀ ਸੱਚ ਸੀ ਕਹਾਣੀ,
ਇਹ ਅੱਜ ਨਹੀ ਤਾਂ ਕੱਲ ਜਦੋਂ ਖੁੱਲ ਹੀ ਏ ਜਾਣੀ....
ਪਿਆਰ ਦੀ "ਸੰਜੀਵ" ਕਿੰਨੀ ਸੱਚ ਸੀ ਕਹਾਣੀ,
ਇਹ ਅੱਜ ਨਹੀ ਤਾਂ ਕੱਲ ਜਦੋਂ ਖੁੱਲ ਹੀ ਏ ਜਾਣੀ....
"ਰੰਮੀ" ਹੋਉ ਕੀ ਨਜ਼ਾਰਾ.....੨
ਹਾਏ ਹੋਉ ਕੀ ਨਜ਼ਾਰਾ,ਸਾਡਾ ਰੱਬ ਜਾਣਦੈ...

Top