UNP

Nazar Badal Gayi- Gursewak Soni

Song - Nazar Badal Gayi Singer - Gursewak Soni ਕਿਉਂ ਨਜ਼ਰ ਬਦਲ ਗਈ ਯਾਰਾ ਵੇ, ਤੇਰ ਨੈਣ ਤਾਂ ਓਹੀਓ ਲੱਗਦੇ ਨੇ.. ਕਦੇ ਲੁੱਟਦੇ ਸੀ ਜੋ ਚੈਨ ਸਾਡਾ, ਹੁਣ ਹੋਰ ਕਿਸੇ .....


Go Back   UNP > Contributions > Lyrics

UNP

Register

  Views: 1025
Old 01-06-2009
bony710
 
Nazar Badal Gayi- Gursewak Soni


Song - Nazar Badal Gayi
Singer - Gursewak Soni

ਕਿਉਂ ਨਜ਼ਰ ਬਦਲ ਗਈ ਯਾਰਾ ਵੇ, ਤੇਰ ਨੈਣ ਤਾਂ ਓਹੀਓ ਲੱਗਦੇ ਨੇ..
ਕਦੇ ਲੁੱਟਦੇ ਸੀ ਜੋ ਚੈਨ ਸਾਡਾ, ਹੁਣ ਹੋਰ ਕਿਸੇ ਨੂੰ ਠੱਗਦੇ ਨੇ....
ਕਿਉਂ ਨਜ਼ਰ ਬਦਲ ਗਈ ਯਾਰਾ ਵੇ..............

ਪਹਿਲਾਂ ਇਸ਼ਕ ਨੂੰ ਆਖ ਇਬਾਦਤ ਤੂੰ, ਸਾਨੂੰ ਨਾਲ ਖੁੱਦਾ ਦੇ ਜੋੜ ਦਿੱਤਾ,
ਫੇਰ ਸ਼ੀਸ਼ੇ ਵਰਗਾ ਦਿਲ ਸੱਜਣਾ, ਇਕ ਠੋਕਰ ਨਾਲ ਹੀ ਤੋੜ ਦਿੱਤਾ...
ਕਦੇ ਨੈਣ ਜੋ ਸਾਨੂੰ ਤੱਕਦੇ ਸੀ, ਹੁਣ ਹੋਰ ਕਿਸੇ ਨੂੰ ਲੱਭਦੇ ਨੇ......
ਕਿਉਂ ਨਜ਼ਰ ਬਦਲ ਗਈ ਯਾਰਾ ਵੇ, ਤੇਰ ਨੈਣ ਤਾਂ ਓਹੀਓ ਲੱਗਦੇ ਨੇ......
ਕਿਉਂ ਨਜ਼ਰ ਬਦਲ ਗਈ ਯਾਰਾ ਵੇ..........

ਤੂੰ ਖੁਸ਼ ਦਿਸੇਂ, ਆਬਾਦ ਦਿਸੇਂ , ਤੈਨੂੰ ਵੇਖ -ਵੇਖ ਕੇ ਜੀਅ ਲਾਂਗੇ....
ਇਹ ਪੀੜ ਪਰਾਗੇ ਇਸ਼ਕੇ ਦੀ, ਅਸੀਂ ਨਾ ਚਾਹੁੰਦੇ ਵੀ ਪੀ ਲਾਂਗੇ...
ਤੇਰੇ ਝੂੱਠੇ ਕੌਲ ਕਰਾਰ ਯਾਰਾ, ਹੁਣ ਸੰਗ ਹੰਝੂਆਂ ਦੇ ਵੱਗਦੇ ਨੇ.....
ਕਿਉਂ ਨਜ਼ਰ ਬਦਲ ਗਈ ਯਾਰਾ ਵੇ, ਤੇਰ ਨੈਣ ਤਾਂ ਓਹੀਓ ਲੱਗਦੇ ਨੇ......
ਕਿਉਂ ਨਜ਼ਰ ਬਦਲ ਗਈ ਯਾਰਾ ਵੇ..........

ਮੇਰੇ ਨੈਣਾਂ ਦੇ ਵਿਚ ਰੜਕ ਸਦਾ, ਤੇਰੇ ਹੀ ਰੂਪ ਦੀ ਪੈਂਦੀ ਏ..
ਤੈਨੂੰ ਭੁੱਲਣਾ ਚਾਹਿਆ ਲੱਖ ਵਾਰੀ, ਜਿੰਦ ਤੇਰਾ ਹੀ ਨਾ ਲੈਂਦੀ ਏ.....
ਸੁੱਕ ਫੁੱਲਾਂ ਵਰਗੇ ਬੋਲ ਤੇਰੇ, ਹੁਣ ਕੰਡੀਆਂ ਵਰਗੇ ਲੱਗਦੇ ਨੇ....
ਕਿਉਂ ਨਜ਼ਰ ਬਦਲ ਗਈ ਯਾਰਾ ਵੇ, ਤੇਰ ਨੈਣ ਤਾਂ ਓਹੀਓ ਲੱਗਦੇ ਨੇ......
ਕਿਉਂ ਨਜ਼ਰ ਬਦਲ ਗਈ ਯਾਰਾ ਵੇ..........

 
Old 26-07-2010
qaswed
 
Re: Nazar Badal Gayi- Gursewak Soni

eh wi hidden


Reply
« I got the picture by bohimea......... | ManMohaN WariS-Hichkiyan »

Similar Threads for : Nazar Badal Gayi- Gursewak Soni
Nazar laggi Punjab nu
"aadatein Badal Jatin Hain"
Badal Dedicates 250 Mw Unit At Lehara Mohabbat

UNP