UNP

Jind Rondi E- Hardeep Cheema

Song - Jind Rondi E Singer - Hardeep Cheema ਅਸੀਂ ਅੰਬਰਾਂ ਦੇ ਟੁੱਟੇ ਹੋਏ ਤਾਰੇ ਵਾਂਗਰਾਂ,ਰਹੇ ਵਿਚੋਂ ਵਿਚ ਖੁਰਦੇ ਕਿਨਾਰੇ ਵਾਂਗਰਾ.... ਅਸੀਂ ਅੰਬਰਾਂ ਦੇ ਟੁੱਟੇ ਹੋਏ ਤਾਰੇ ਵਾਂਗਰਾਂ,ਰਹੇ ਵਿਚੋਂ ਵਿਚ .....

Go Back   UNP > Contributions > Lyrics

UNP

Register

  Views: 1816
Old 01-06-2009
bony710
 
Jind Rondi E- Hardeep Cheema

Song - Jind Rondi E
Singer - Hardeep Cheema

ਅਸੀਂ ਅੰਬਰਾਂ ਦੇ ਟੁੱਟੇ ਹੋਏ ਤਾਰੇ ਵਾਂਗਰਾਂ,ਰਹੇ ਵਿਚੋਂ ਵਿਚ ਖੁਰਦੇ ਕਿਨਾਰੇ ਵਾਂਗਰਾ....

ਕੀ ਕਰੀਏ ਪਰੀਤਾਂ ਪਹਿਰਾਵੇ ਵਾਂਗ ਬਦਲ ਸੁੱਟੀਆਂ ਨੂੰ
ਜਿੰਦ ਰੋਂਦੀ ਏ ਮੁੱਹਬਤਾਂ ਟੁੱਟੀਆਂ ਨੂੰ........੨
ਹਾਏ ਨੀ ਹਾਏ ਜਿੰਦ ਰੋਂਦੀ ਏ ਮੁੱਹਬਤਾਂ ਟੁੱਟੀਆਂ ਨੂੰ......

ਕਿੰਨਾਂ ਟੁੱਟੀਆਂ ਪਰੀਤਾਂ ਨੂੰ ਗੰਢਾਉਣਾ ਏ,ਬੇਦਰਦਾ ਕੀ ਦਰਦ ਵੰਡਾਉਣਾ ਏ......

ਹੋਰ ਕਿੰਨਾ ਚਿਰ ਪਤਾ ਨੀ ਹੰਡਾਉਣਾ ਏ,ਅੰਦਰ ਪੀੜਾ ਘੁੱਟੀਆਂ ਨੂੰ.....
ਜਿੰਦ ਰੋਂਦੀ ਏ ਮੁੱਹਬਤਾਂ ਟੁੱਟੀਆਂ ਨੂੰ........੨
ਹਾਏ ਨੀ ਹਾਏ ਜਿੰਦ ਰੋਂਦੀ ਏ ਮੁੱਹਬਤਾਂ ਟੁੱਟੀਆਂ ਨੂੰ......

ਚਿਹਰੇ ਹੋਰ ਨੇ ਤੇ ਹੋਰ ਅਸਲੀਅਤਾਂ,ਤੇਰੇ ਹਾਸੇ ਗੈਰਾਂ ਦੀਆਂ ਮਲਕੀਅਤਾਂ.....

ਕੀ ਕਰੀਏ ਨੀ ਝੂੱਠੀਆਂ ਵਸੀਅਤਾਂ, ਸਾਡੇ ਨਾਲ ਲਿੱਖ ਸੁੱਟੀਆਂ ਨੂੰ....
ਜਿੰਦ ਰੋਂਦੀ ਏ ਮੁੱਹਬਤਾਂ ਟੁੱਟੀਆਂ ਨੂੰ........੨
ਹਾਏ ਨੀ ਹਾਏ ਜਿੰਦ ਰੋਂਦੀ ਏ ਮੁੱਹਬਤਾਂ ਟੁੱਟੀਆਂ ਨੂੰ......

ਚੱਲ ਛੱਡ " ਹਰਦੀਪ " ਪਛਤਾਉਣਾ ਵੇ, ਤੇਰੀ ਲੇਖੀ ਸੀ ਇਹ ਹਿਜ਼ਰ ਹੰਡਾਉਣਾ ਵੇ,

" ਚੀਮੇ ਵਾਲੇ " ਨੇ ਤਾਂ ਦਿਲ ਚ ਮੜਾਉਣਾ ਵੇ, ਸੰਦੂਰੀ ਆਸਾਂ ਲੁੱਟੀਆਂ ਨੂੰ.....
ਜਿੰਦ ਰੋਂਦੀ ਏ ਮੁੱਹਬਤਾਂ ਟੁੱਟੀਆਂ ਨੂੰ........੨
ਹਾਏ ਨੀ ਹਾਏ ਜਿੰਦ ਰੋਂਦੀ ਏ ਮੁੱਹਬਤਾਂ ਟੁੱਟੀਆਂ ਨੂੰ......

Reply
« hi | Ik Gal Changi Tan Jarur- Master Saleem »

UNP