Lyrics Hath jod ditte - Ranjit Rana

bony710

_-`Music = Life`-_
ਕੋਈ ਗਲ ਵੀ ਨਾ ਕਹੀ, ਭੋਰਾ ਕੋਲ ਵੀ ਨਾ ਬਹੀ........੨
ਰੋਕੇ ਤਾਂ ਜ਼ਰੂਰ ਸਿਗੇ, ਪੈਰ ਬਹੁਤੀ ਕਾਹਲੀ ਨੇ,
ਦੂਰੋਂ ਹੱਥ ਜੋੜ ਦਿੱਤੇ ਛੱਡ ਜਾਣ ਵਾਲੀ ਨੇ............੨

ਪਿੰਡ ਦੇ ਸਕੂਲ ਦੀ ਪੜਾਈ ਨਹੀ ਓਹ ਭੁੱਲਦੀ,
ਪਿਆਰ ਵਿਚ ਬਦਲੀ ਲੜਾਈ ਨਹੀ ਓਹ ਭੁੱਲਦੀ,
ਪਿੰਡ ਦੇ ਸਕੂਲ ਦੀ ਪੜਾਈ ਨਹੀ ਓਹ ਭੁੱਲਦੀ,
ਪਿਆਰ ਵਿਚ ਬਦਲੀ ਲੜਾਈ ਨਹੀ ਓਹ ਭੁੱਲਦੀ,
ਬਾਰਾਂ ਸਾਲ ਲਾ ਦਿੱਤੇ ਓਸ ਬਾਰਾਂ ਤਾਲੀ ਨੇ,
ਦੂਰੋਂ ਹੱਥ ਜੋੜ ਦਿੱਤੇ ਛੱਡ ਜਾਣ ਵਾਲੀ ਨੇ............੨

ਨੰਗੇ ਪੈਰੀਂ ਤੇਰਾ ਓਹ ਜਾਣਾ ਦਰਗਾਹ ਤੇ,
ਟਾਹਲੀਆਂ ਦੇ ਵਿਚੀਂ ਵਿਚ ਜਾਂਦੇ ਕੱਚੇ ਰਾਹ ਤੇ
ਨੰਗੇ ਪੈਰੀਂ ਤੇਰਾ ਓਹ ਜਾਣਾ ਦਰਗਾਹ ਤੇ,
ਟਾਹਲੀਆਂ ਦੇ ਵਿਚੀਂ ਵਿਚ ਜਾਂਦੇ ਕੱਚੇ ਰਾਹ ਤੇ
ਪਹਿਲੀ ਵਾਰੀ ਡੰਗੀਆਂ ਸੀ, ਬੁੱਕਲਾਂ ਚ ਪਾਲੀ ਨੇ,
ਦੂਰੋਂ ਹੱਥ ਜੋੜ ਦਿੱਤੇ ਛੱਡ ਜਾਣ ਵਾਲੀ ਨੇ............੨

ਦੱਸੀਆ ਨਾ ਪੁੱਛੀਆ ਨਾ "ਸਾਬੀ" ਇਸ "ਪੁਰੀ" ਨੂੰ,
ਫੇਰ ਕਿਵੇਂ ਰੋਕਦਾ, ਮੈਂ ਸਾਹਾਂ ਜਿਹੀ ਕੁੜੀ ਨੂੰ
ਹਾਂ ਦੱਸੀਆ ਨਾ ਪੁੱਛੀਆ ਨਾ "ਸਾਬੀ" ਇਸ "ਪੁਰੀ" ਨੂੰ,
ਨੇਰ ਜਿਹਾ ਪਾ ਦਿੱਤਾ, ਰੰਗਲੀ ਦਿਵਾਲੀ ਨੇ,
ਦੂਰੋਂ ਹੱਥ ਜੋੜ ਦਿੱਤੇ ਛੱਡ ਜਾਣ ਵਾਲੀ ਨੇ............੨
ਛੱਡ ਜਾਣ ਵਾਲੀ ਨੇ.........
 
Top