Lyrics Gujjiyaan Sattan - Aman Riar

bony710

_-`Music = Life`-_
ਇਸ਼ਕ ਦੀ ਬਾਤ ਨਾ ਕਰੀਓ, ਇਹ ਅੱਥਰੂ ਰੋਕੀਆਂ ਰੁੱਕਣੇ ਨਹੀਂ,
ਇਹ ਜਿੰਦਗੀ ਮੁੱਕ ਜਾਣੀ "ਜੋਗੀ", ਪਰ ਇਸ਼ਕ ਦੇ ਦੁੱਖੜੇ ਮੁੱਕਣੇ ਨਹੀਂ.
ਪਰ ਇਸ਼ਕ ਦੇ ਦੁੱਖੜੇ ਮੁੱਕਣੇ ਨਹੀਂ.........

ਅਸੀਂ ਹੋਰ ਕਿਸੇ ਨੂੰ ਦਿਲ ਦੇ ਵਿਚ ਵਸਾਉਣਾ ਕੀ.....੨
ਓਹ ਅੱਜ ਵੀ ਧੜਕਣ, ਬਣ ਕੇ ਦਿਲ ਵਿਚ ਧੜਕ ਰਹੀ...
ਅਸੀਂ ਹੋਰ ਕਿਸੇ ਨੂੰ ਦਿਲ ਦੇ ਵਿਚ ਵਸਾਉਣਾ ਕੀ.....
ਓਹ ਅੱਜ ਵੀ ਧੜਕਣ, ਬਣ ਕੇ ਦਿਲ ਵਿਚ ਧੜਕ ਰਹੀ...
ਮੈਂ ਕਿਵੇਂ ਭੁੱਲਾਵਾਂ ਆਪਣੀ ਓਸ ਮਹਿਬੂਬਾ ਨੂੰ,
ਜੋ ਗੁੱਝੀਆਂ ਸੱਟਾਂ ਬਣ ਕੇ ਹੁਣ ਤੱਕ ਰੜਕ ਰਹੀ........੨

ਕੰਧਾਂ ਨਾਲ ਗੱਲਾਂ ਕਰਦੀਆਂ ਦੀ, ਹਰ ਰਾਤ ਗੁਜ਼ਰਦੀ ਏ,
ਫੇਰ ਵੀ ਲੱਗਦੈ ਓਹ ਕਿੱਧਰੇ, ਸਾਡੇ ਕੋਲ ਹੀ ਫਿਰਦੀ ਏ..
ਕੰਧਾਂ ਨਾਲ ਗੱਲਾਂ ਕਰਦੀਆਂ ਦੀ, ਹਰ ਰਾਤ ਗੁਜ਼ਰਦੀ ਏ,
ਫੇਰ ਵੀ ਲੱਗਦੈ ਓਹ ਕਿੱਧਰੇ, ਸਾਡੇ ਕੋਲ ਹੀ ਫਿਰਦੀ ਏ..
ਅਸੀਂ ਤਾਰੀਆਂ ਦੇ ਨਾਲ, ਬਾਤਾਂ ਪਾ ਪਾ ਹਾਰ ਗਏ........੨
ਓਹ ਚੰਨ ਬਣ ਕੇ ਹੁਣ, ਗੈਰਾਂ ਦੇ ਘਰ ਚਮਕ ਰਹੀ,
ਮੈਂ ਕਿਵੇਂ ਭੁੱਲਾਵਾਂ ਆਪਣੀ ਓਸ ਮਹਿਬੂਬਾ ਨੂੰ,
ਜੋ ਗੁੱਝੀਆਂ ਸੱਟਾਂ ਬਣ ਕੇ ਹੁਣ ਤੱਕ ਰੜਕ ਰਹੀ........੨

ਓਹਦੇ ਨਾਲ ਗੁਜਾਰੇ ਇਸ਼ਕੇ ਦੇ ਅਸੀਂ ਪਲ ਭੁਲਾਏ ਨਹੀਂ,
ਕੀ ਕਰੀਏ ਓਹਦੇ ਵਾਂਗ ਅਸੀਂ, ਦੋ ਦਿਲ ਲਗਾਏ ਨਹੀਂ..
ਓਹਦੇ ਨਾਲ ਗੁਜਾਰੇ ਇਸ਼ਕੇ ਦੇ ਅਸੀਂ ਪਲ ਭੁਲਾਏ ਨਹੀਂ,
ਕੀ ਕਰੀਏ ਓਹਦੇ ਵਾਂਗ ਅਸੀਂ, ਦੋ ਦਿਲ ਲਗਾਏ ਨਹੀਂ
ਮੁਸ਼ਕਿਲ ਹੋ ਗਈ, ਜਿਉਂਦੇ ਜੀ ਹੁਣ ਸੁਣਨੀ ਸਾਡੇ ਤੋਂ.....੨
ਝਾਂਜਰ ਸਾਡੀ ਹੋਰਾਂ ਦੇ ਵਿਹੜੇ ਛਣਕ ਰਹੀ...
ਮੈਂ ਕਿਵੇਂ ਭੁੱਲਾਵਾਂ ਆਪਣੀ ਓਸ ਮਹਿਬੂਬਾ ਨੂੰ,
ਜੋ ਗੁੱਝੀਆਂ ਸੱਟਾਂ ਬਣ ਕੇ ਹੁਣ ਤੱਕ ਰੜਕ ਰਹੀ........੨

ਅਸੀਂ ਛੋਟੀ ਉਮਰੇ ਲਾ ਲਿਆ, ਦਿਲ ਨੂੰ ਰੋਗ ਜਿਹਾ,
ਹੁਣ ਇਸ਼ਕ ਚੋਂ ਯਾਦਾਂ ਵਾਰ, ਕੈਦ "ਜੋਗੀ" ਭੋਗ ਰਿਹਾ..
ਅਸੀਂ ਛੋਟੀ ਉਮਰੇ ਲਾ ਲਿਆ, ਦਿਲ ਨੂੰ ਰੋਗ ਜਿਹਾ,
ਹੁਣ ਇਸ਼ਕ ਚੋਂ ਯਾਦਾਂ ਵਾਰ, ਕੈਦ "ਜੋਗੀ" ਭੋਗ ਰਿਹਾ..
ਮੈਨੂੰ ਛੱਡ ਗਏ " ਜੰਡੂਸਿੰਗੇ" ਪਲ ਪਲ ਮਰਨੇ ਨੂੰ........੨
ਮੇਰੇ ਗੀਤਾਂ ਦੇ ਵਿਚ, ਰੂਹ ਹੈ ਜੇਹਦੀ ਤੜਫ ਰਹੀ,
ਮੈਂ ਕਿਵੇਂ ਭੁੱਲਾਵਾਂ ਆਪਣੀ ਓਸ ਮਹਿਬੂਬਾ ਨੂੰ,
ਜੋ ਗੁੱਝੀਆਂ ਸੱਟਾਂ ਬਣ ਕੇ ਹੁਣ ਤੱਕ ਰੜਕ ਰਹੀ........੨
 
Top