Lyrics Gal Dil Di by Soni Pabla

Gill Saab

Yaar Malang
Soni Pabla - Gal Dil Di [Punjabi Font]

Soni Pabla - Gal Dil Di

ஜ۩۞۩ஜ▬▬▬▬▬▬▬▬▬▬▬▬▬▬▬▬▬▬▬▬▬▬ஜ۩۞۩ஜ

ਸੋਹਣਿਉ ਨਿਰਾਜ਼ਗੀ ਤੇ ਨਹੀਂ
ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
ਤੋੜ ਮੋੜ ਕੇ ਤੇ ਸੁੱਟੋਂ ਗੇ ਤਾਂ ਨਹੀਂ
ਤੁਹਾਡੇ ਗਲ ਨੂੰ ਜੇ ਗਾਨੀ ਲੈ ਦਿਆਂ
ਸੋਹਣਿਉ ਨਿਰਾਜ਼ਗੀ ਤੇ ਨਹੀਂ
ਗੱਲ ਦਿਲ ਦੀ ਜੇ ਇੱਕ ਕਹਿ ਦਿਆਂ

ਕਿਹੜੀ ਗੱਲੋਂ ਨੀਵੀ ਪਾਈ ਰੱਖਦੇ
ਤੁਸੀਂ ਸੋਹਣਿਉ ਕਿਉਂ ਨੀ ਹੱਸਦੇ
ਉਏ ਮੱਥੇ ਉੱਤੋਂ ਨਾ ਤੇਓੜੀ ਚੱਕਦੇ
ਅੱਖਾਂ ਕੱਢ ਕੇ ਡਰਾਓਂ ਗੇ ਤਾਂ ਨਹੀਂ
ਉਹ ਥੋਡੇ ਨਾਲ ਜੇ ਥੋੜਾ ਜਿਹਾ ਖੈ ਦਿਆਂ
ਸੋਹਣਿਉ ਨਿਰਾਜ਼ਗੀ ਤੇ ਨਹੀਂ
ਗੱਲ ਦਿਲ ਦੀ ਜੇ ਇੱਕ ਕਹਿ ਦਿਆਂ

ਇਹੇ ਬਿੱਲੀਆਂ ਬਲੌਰੀ ਅੱਖੀਆਂ
ਕੀਦੇ ਲਈ ਸਾਂਭ ਸਾਂਭ ਰੱਖੀਆਂ
ਰਹਿਣ ਸੁਰਮੇ ਦੇ ਨਾਲ ਡੱਕੀਆਂ
ਕਿੰਨੀ ਸੋਹਣੀ ਏਂ ਸੁਣੇ ਜੇ ਸੋਹਣੀਆਂ
ਨੀ ਲਾ ਸਿਫਤਾਂ ਦੀ ਤੈਅ ਮੈਂ ਦਿਆਂ
ਸੋਹਣਿਉ ਨਿਰਾਜ਼ਗੀ ਤੇ ਨਹੀਂ
ਗੱਲ ਦਿਲ ਦੀ ਜੇ ਇੱਕ ਕਹਿ ਦਿਆਂ

ਦੱਸੋ ਕਿਹੜੀ ਗੱਲੋਂ ਡਰਦੇ ਓਂ
ਲੰਮੇ ਲੰਮੇ ਹੋਂਕੇ ਭਰਦੇ ਓਂ
ਉਹ ਸੰਗ ਸੰਗ ਗੱਲ ਕਰਦੇ ਓਂ
ਹੱਥ ਫੜ ਲਓ “ਸੋਨੀ” ਦਾ ਸੋਹਣਿਓ
ਤੁਹਾਨੂੰ ਹੋਂਸਲੇ ਦਾ ਛੈਅ ਮੈਂ ਦਿਆਂ
ਸੋਹਣਿਉ ਨਿਰਾਜ਼ਗੀ ਤੇ ਨਹੀਂ
ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
 
Last edited:
Top