Lyrics Eda Dil - Inderjit NIkku

bony710

_-`Music = Life`-_
ਗੱਲ ਕਹਿਣੋਂ ਵੀ ਡਰਦੀ ਸੀ, ਅੱਜ ਝੂਠ ਉਲਾਂਭੇ ਦੇ ਚੱਲੀ,
ਸਦਕੇ ਨੀ ਤੇਰੇ ਜ਼ਿਹਰੇ ਦੇ, ਦੁਨੀਆਂ ਵਿਚ ਕਰਕੇ ਖੇ ਚੱਲੀ....


ਅਸੀਂ ਤੇਰੇ ਵਰਗੇ ਹੋ ਜਾਈਏ,
ਤੇਰੇ ਵਰਗੇ ਹੋ ਜਾਈਏ, ਤੂੰ ਜਗਾ ਟਿਕਾਣਾ ਨਾਂ ਦੱਸ ਦੇ,
ਏਡਾ ਦਿਲ ਕਿਥੋਂ ਲੈ ਆਈ, ਸਾਨੂੰ ਵੀ ਅੜੀਏ ਥਾਂ ਦੱਸ ਦੇ........੨

ਤੂੰ ਅੱਧ ਵਿਚਕਾਰੇ ਛੱਡ ਚੱਲੀ, ਹਾਲੇ ਤੇ ਵਾਟਾਂ ਲੰਮੀਆਂ ਸੀ,
ਕਿਉਂ ਦੁਸ਼ਮਣ ਬਣ ਗਈ ਫੁੱਲਾਂ ਦੀ, ਹਾਲੇ ਤਾਂ ਕਲੀਆਂ ਜੰਮੀਆਂ ਸੀ,
ਤੇਰਾ ਕਿਦੇ ਬਾਗੀ ਚਿੱਤ ਲੱਗੀਆ,
ਕਿਦੇ ਬਾਗੀ ਚਿੱਤ ਲੱਗੀਆ, ਤੇਰੀ ਕਿਹਦੀ ਹਾਂ ਵਿਚ ਹਾਂ ਦੱਸ ਦੇ,
ਏਡਾ ਦਿਲ ਕਿਥੋਂ ਲੈ ਆਈ, ਸਾਨੂੰ ਵੀ ਅੜੀਏ ਥਾਂ ਦੱਸ ਦੇ........੨

ਕੋਈ ਗੱਲ ਹੋਵੇ ਤਾਂ ਮੰਨ ਲਈਏ, ਇਹ ਤੇਰੀ ਕੋਈ ਮਜ਼ਬੂਰੀ ਏ,
ਜਿੱਥੇ ਤੱਕ ਸਾਨੂੰ ਚੇਤੇ ਏ, ਤੇਰੀ ਹਰ ਗੱਲ ਕੀਤੀ ਪੂਰੀ ਏ
ਤੈਨੂੰ ਹਾਸੇ ਵਿਚ ਕੁੱਝ ਬੋਲ ਗਏ,
ਹਾਸੇ ਵਿਚ ਕੁੱਝ ਬੋਲ ਗਏ, ਜਾਂ ਧੁੱਪ ਨੂੰ ਕਹਿਤਾ ਛਾਂ ਦੱਸ ਦੇ,
ਏਡਾ ਦਿਲ ਕਿਥੋਂ ਲੈ ਆਈ, ਸਾਨੂੰ ਵੀ ਅੜੀਏ ਥਾਂ ਦੱਸ ਦੇ........੨
 
Top