Lyrics Dil Torr Jaan Waliya - Sabar Koti

bony710

_-`Music = Life`-_
ਤੱਪਦੀਆਂ ਧੁੱਪਾਂ ਅਤੇ ਛਾਵਾਂ ਕੋਲੋਂ ਪੁੱਛ,
ਜਿੱਥੇ ਮੈਂ ਰੁਲੀ ਓਹਨਾਂ ਰਾਵਾਂ ਕੋਲੋਂ ਪੁੱਛ......
ਤੱਪਦੀਆਂ ਧੁੱਪਾਂ ਅਤੇ ਛਾਵਾਂ ਕੋਲੋਂ ਪੁੱਛ,
ਜਿੱਥੇ ਮੈਂ ਰੁਲੀ ਓਹਨਾਂ ਰਾਵਾਂ ਕੋਲੋਂ ਪੁੱਛ......
ਆਪਣੀ ਬਣਾ ਕੇ ਮੁੱਖ ਮੋੜ ਜਾਣਾ ਵਾਲਿਆ,
ਕਿੰਨਾ ਲੱਗਦਾ ਏ ਦੁੱਖ ਦਿਲ ਤੋੜ ਜਾਣ ਵਾਲਿਆ......੨

ਮਿੱਟੀ ਵਿਚ ਰੋਲ ਗਿਓਂ ਖੁਸ਼ੀਆਂ ਤੇ ਚਾਵਾਂ ਨੂੰ..........੨
ਸਾਹਾਂ ਤੋਂ ਪਿਆਰੀਆ ਵੇ ਪੁੱਛ ਓਹਨਾਂ ਸਾਹਾਂ ਨੂੰ,
ਹੰਝੂਆਂ ਨਾਲ ਨਾਤਾ ਸਾਡਾ ਜੋੜ ਜਾਣ ਵਾਲਿਆ
ਕਿੰਨਾ ਲੱਗਦਾ ਏ ਦੁੱਖ ਦਿਲ ਤੋੜ ਜਾਣ ਵਾਲਿਆ.........੨

ਦਿੱਤੇ ਸੀ ਗੁਲਾਬ ਤੈਨੂੰ ਕੰਡੇ ਤੂੰ ਚੁਭੋਏ ਵੇ......੨
ਤੇਰੇ ਦਿੱਤੇ ਦੁੱਖ ਮੈਥੋਂ ਜਾਂਦੇ ਨਾ ਲਕੋਏ ਵੇ,
ਕਿਨਾਰੀਆਂ ਦੇ ਵਾਂਗ ਸਾਨੂੰ ਖੋਰ ਜਾਣ ਵਾਲਿਆ,
ਕਿੰਨਾ ਲੱਗਦਾ ਏ ਦੁੱਖ ਦਿਲ ਤੋੜ ਜਾਣ ਵਾਲਿਆ.........੨

ਵਾਅਦੇ ਤੇਰੇ ਹੋ ਗਏ ਨੇ ਰੇਤ ਦੀ ਦੀਵਾਰ ਵੇ.........੨
"ਨਿਜ਼ਾਮਪੂਰੀ ਕਾਲੇ" ਦੱਸ ਕੱਢੀ ਕਿਹੜੀ ਖਾਰ ਵੇ,
ਆਪਣੀਆਂ ਕੋਲੋਂ ਤੂੰ ਵਿਛੋੜ ਜਾਣ ਵਾਲਿਆ,
ਕਿੰਨਾ ਲੱਗਦਾ ਏ ਦੁੱਖ ਦਿਲ ਤੋੜ ਜਾਣ ਵਾਲਿਆ.........੨
 
Top