UNP

c0llegE d@yzz

ਜੋ ਦਿਨ ਕਾਲਜ ਵਿੱਚ ਗੁਜ਼ਾਰੇ, ਮੁੜ ਕੇ ਲੱਭਣੇ ਨਹੀਂ ਦੁਬਾਰੇ.. ਸੋਹਣੇ ਯਾਰ ਅੱਖਾਂ ਦੇ ਤਾਰੇ, ਮਨੋਂ ਭੁਲਾਉਣੇਂ ਔਖੇ ਨੇਂ.. ਏ ਦਿਨ ਸੋਹਣੇ ਪਿਆਰੇ-ਪਿਆਰੇ, ਮੋੜ ਲਿਆਉਣੇਂ ਔਖੇ ਨੇਂ..|| ਚੜਦੀ ਉਮਰ ਦੀਆਂ .....


Go Back   UNP > Contributions > Lyrics

UNP

Register

  Views: 1083
Old 31-10-2008
sss_rc
 
Post c0llegE d@yzz

ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੁੜ ਕੇ ਲੱਭਣੇ ਨਹੀਂ ਦੁਬਾਰੇ..
ਸੋਹਣੇ ਯਾਰ ਅੱਖਾਂ ਦੇ ਤਾਰੇ,
ਮਨੋਂ ਭੁਲਾਉਣੇਂ ਔਖੇ ਨੇਂ..
ਏ ਦਿਨ ਸੋਹਣੇ ਪਿਆਰੇ-ਪਿਆਰੇ,
ਮੋੜ ਲਿਆਉਣੇਂ ਔਖੇ ਨੇਂ..||

ਚੜਦੀ ਉਮਰ ਦੀਆਂ ਏ ਬਾਤਾਂ,
ਹੁੰਦੀਆਂ ਜ਼ਿੰਦਗੀ ਲਈ ਸੌਗਾਤਾਂ..
ਨਾਂ ਏ ਦਿਨ ਲੱਭਣੇ ਨਾਂ ਰਾਤਾਂ,
ਮਨ ਸਮਝਾਉਣੇਂ ਔਖੇ ਨੇਂ..
ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੋੜ ਲਿਆਉਣੇਂ ਔਖੇ ਨੇਂ..||

ਏ ਜੋ ਕਾਲਜ ਦੀਆਂ ਦੀਵਾਰਾਂ,
ਅੰਦਰ ਮਹਿਕਦੀਆਂ ਗੁਲਜ਼ਾਰਾਂ..
ਯਾਰੋ ਬਿਨ੍ਹਾਂ ਸੋਹਣਿਆਂ ਯਾਰਾਂ,
ਵਕਤ ਲੰਘਾਉਣੇਂ ਔਖੇ ਨੇਂ..
ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੋੜ ਲਿਆਉਣੇਂ ਔਖੇ ਨੇਂ..||

ਹੁਣ ਜਦ ਲੱਗੀਆਂ ਪੈਣ ਜੁਦਾਈਆਂ,
ਘੜੀਆਂ ਸੱਜਣਾਂ ਨਾਲ ਬਿਤਾਈਆਂ..
ਮੈਥੋਂ ਜਾਣੀਆਂ ਨਹੀਂ ਭੁਲਾਈਆਂ,
ਫ਼ਿਰ ਦਿਲ ਲਾਉਣੇਂ ਔਖੇ ਨੇਂ..
ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੋੜ ਲਿਆਉਣੇਂ ਔਖੇ ਨੇਂ..||

ਆ ਗਲ ਮਿਲੀਏ,
ਮੌਜ ਮਨਾਈਏ..
ਅੱਜ ਤਾਂ ਨੱਚੀਏ,
ਭੰਗੜੇ ਪਾਈਏ..
ਹੱਸ ਕੇ ਯਾਰ ਵਿਦਾ ਹੋ ਜਾਈਏ,
ਏ ਦਿਨ ਆਉਣੇਂ ਔਖੇ ਨੇਂ..
ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੋੜ ਲਿਆਉਣੇਂ ਔਖੇ ਨੇਂ..||
ਏ ਦਿਨ ਸੋਹਣੇ ਪਿਆਰੇ-ਪਿਆਰੇ,
ਮੋੜ ਲਿਆਉਣੇਂ ਔਖੇ ਨੇਂ..||

...Dedicate to all C!V!L ENGINEERz...
&
05-09 Batch of GNE LDH.

 
Old 31-10-2008
amanwadhwa
 
Re: c0llegE d@yzz

nice.............

 
Old 06-12-2008
mann0172
 
Re: c0llegE d@yzz

nice one

 
Old 12-12-2008
charanjaitu
 
Re: c0llegE d@yzz

nice /....

 
Old 15-12-2008
Palang Tod
 
Re: c0llegE d@yzz

nice...........

 
Old 18-02-2009
jaggi633725
 
Re: c0llegE d@yzz

nice.


Reply
« Hindustan Hamaara Hai | Zindabad Aashiqi - Sippy Gill »

UNP