Lyrics BullehShah_Ghulam Farid(Kaafi)_featNusratF.A.K.

ਰਾਂਝਾ ਚਾਕ ਨਾ ਆਖੋ ਕੁੜੀਓਂ, ਨੀ ਇਹਨੂੰ ਚਾਕ ਕਹਿੰਦੀ ਸ਼ਰਮਾਵਾਂ
ਮੈਂ ਜਿਹੀਆਂ ਲੱਖ ਹੀਰਾਂ ਇਸਨੂੰ ਤੇ ਮੈਂ ਕਿਸ ਗਿਣਤੀ ਵਿੱਚ ਆਵਾਂ

ਤੱਖਤ ਹਜਾਰੇ ਦਾ ਇਹ ਮਾਲਕ ਤੇ ਮੈਂ ਹੀਰ ਸਿਆਲ ਸਦਾਵਾਂ
ਬੁੱਲੇ ਸ਼ਾਹ ਰੱਬ ਕੂਕ.. ਸੁਣੇ ਤਾ ਮੈਂ ਚਾਕ ਦੀ ਚਾਕ ਹੋ ਜਾਵਾਂ

ਮਫਲਤ ਨਾ ਕਰ ਯਾਰ ਫਰੀਦ ਤੂੰ, ਛੱਡ ਜੰਗਲੀ ਰਹਿਣ ਬਸੇਰਾ
ਪੰਛੀ ਮੁੜ ਘਰਾਂ ਨੂੰ ਆ ਗਏ, ਤੇ ਕਿਉਂ ਚਿੱਤ ਨਹੀ ਕਰਦਾ ਤੇਰਾ
ਪੰਛੀ ਮੁੜ ਘਰਾਂ ਨੂੰ ਆ ਗਏ, ਤੇ ਕਿਉਂ ਚਿੱਤ ਨਹੀ ਕਰਦਾ ਤੇਰਾ
ਪੱਲ-ਪੱਲ ਇਸ਼ਕ ਮਾਰਿੰਦਾ ਹੱਲੇ , ਤੇ ਮੈਂ ਤੇਰੀ, ਤੂੰ ਮੇਰਾ
ਯਾਰ ਫਰੀਦ ਕਰਾਂ ਜਿੰਦ ਕੁਰਬਾਨੀ, ਜੇ ਯਾਰ ਪਵੇ ਇੱਕ ਫੇਰਾ

ਮੱਕੇ ਗਿਆਂ ਗੱਲ ਮੁੱਕਦੀ ਨਾਹੀਂ, ਪਾਵੇ ੧੦੦-੧੦੦ ਜੁੰਮੇ ਪੜ ਆਈਏ
ਗੰਗਾ ਗਿਆਂ ਗੱਲ ਮੁੱਕਦੀ ਨਾਹੀਂ, ਪਾਵੇ ੧੦੦-੧੦੦ ਗੋਤੇ ਖਾਈਏ
ਗਇਆਂ ਗਿਆਂ ਗੱਲ ਮੁੱਕਦੀ ਨਾਹੀਂ, ਪਾਵੇ ੧੦੦-੧੦੦ ਪੰਡ ਪੜਾ
ਈਏ
ਬੁੱਲੇ ਸ਼ਾਹ ਗੱਲ ਤਾਹੀਂ ਓ ਮੁੱਕਦੀ, ਜਦੋਂ
ਮੈਂ ਨੂੰ ਦਿਲੋਂ ਗਵਾਈਏ
ਬੁੱਲੇ ਸ਼ਾਹ ਗੱਲ ਤਾਹੀਂ ਓ ਮੁੱਕਦੀ, ਜਦੋਂ
ਮੈਂ ਨੂੰ ਦਿਲੋਂ ਗਵਾਈਏ

ਪੜ-ਪੜ ਆਲਮ ਫਾਜਲ ਹੋਇਆਂ, ਕਦੇ ਅਪਣੇ ਆਪ ਨੂੰ ਪੜਿਆ ਹੀ ਨਹੀਂ
ਜਾ-ਜਾ ਵੜਦਾ ਮੰਦਰ-ਮਸੀਤਾਂ ਕਦੇ ਅਪਣੇ ਅੰਦਰ ਤੂੰ ਵੜਿਆ ਹੀ ਨਹੀਂ
ਐਵੇ ਰੋਜ ਸ਼ਤਾਨ ਨਾਲ ਲੜਦਾਂ, ਕਦੇ ਨਫਸ ਅਪਣੇ ਨਾਲ ਲੜਿਆ ਹੀ ਨਹੀਂ
ਬੁੱਲੇ ਸ਼ਾਹ ਅਸਮਾਨੀ ਉੱਡਦੀਆਂ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ
ਬੁੱਲੇ ਸ਼ਾਹ ਅਸਮਾਨੀ ਉੱਡਦੀਆਂ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ

ਰਾਂਝਾ ਚਾਕ ਨਾ ਆਖੋ ਕੁੜੀਓਂ, ਨੀ ਇਹਨੂੰ ਚਾਕ ਕਹਿੰਦੀ ਸ਼ਰਮਾਵਾਂ
ਮੈਂ ਜਿਹੀਆਂ ਲੱਖ ਹੀਰਾਂ ਇਸਨੂੰ ਤੇ ਮੈਂ ਕਿਸ ਗਿਣਤੀ ਵਿੱਚ ਆਵਾਂ
ਤੱਖਤ ਹਜਾਰੇ ਦਾ ਇਹ ਮਾਲਕ ਤੇ ਮੈਂ ਹੀਰ ਸਿਆਲ ਸਦਾਵਾਂ
ਬੁੱਲੇ ਸ਼ਾਹ ਰੱਬ ਕੂਕ.. ਸੁਣੇ ਤਾ ਮੈਂ ਚਾਕ ਦੀ ਚਾਕ ਹੋ ਜਾਵਾਂ

ਇਸ਼ਕ ਦਾ ਚਰਖਾ, ਦੁੱਖਾਂ ਦੀਆਂ ਪੂਣੀਆਂ, ਜਿਉਂ-ਜਿਉਂ ਕੱਤੀ ਜਾਵਾਂ ਹੋਣ ਪਈਆਂ ਦੂਣੀਆਂ
ਰਾਂਝਾ ਜੋਗੀ ਬਣ
ਆਇਆ, ਇਹਨੇ ਅਨੋਖਾ ਭੇਸ ਬਟਾਇਆ, ਆਦੋਂ ਅਹਿਮਦ ਨਾਮ ਕਰਾਇਆ।

Top