Lyrics Ammi - Janab Satinder Sartaj

bony710

_-`Music = Life`-_
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ, ਦੁੱਖ ਸਾਡੇ ਲੇਖਾਂ ਦੇ ਜ਼ਰਦੀ ਅੰਮੀ,
ਵਿਹੜੇ ਵਿਚ ਬੈਠੀ ਦਾ ਜੀਅ ਜਿਹਾ ਡੋਲੇ, ਸਾਨੂੰ ਨਾ ਕੁੱਝ ਹੋ ਜੇ ਡਰਦੀ ਅੰਮੀ......

ਓ ਦੁਨੀਆਂ ਦੇ ਸੁੱਖ, ਸਬਰ, ਸਾਂਤੀ ਤਾਂ ਏ ਹੋ, ਕਿਉਂਕੀ ਸਭਨਾਂ ਕੋਲ ਅਮੁੱਲੀ ਮਾਂ ਏ,
ਤਾਪ ਚੜੇ ਸਿਰ ਪੱਟੀਆਂ ਧਰਦੀ ਅੰਮੀ, ਦੁੱਖ ਸਾਡੇ ਲੇਖਾਂ ਦੇ ਜ਼ਰਦੀ ਅੰਮੀ,
ਵਿਹੜੇ ਵਿਚ ਬੈਠੀ ਦਾ ਜੀਅ ਜਿਹਾ ਡੋਲੇ, ਸਾਨੂੰ ਨਾ ਕੁੱਝ ਹੋ ਜੇ ਡਰਦੀ ਅੰਮੀ.......

ਹੋ ਕਾਮਯਾਬੀਆਂ ਪਾਵਣ ਮੇਰੇ ਜਾਏ ਹੋ.. ਸਾਡੇ ਲਈ ਓਹ ਕਿਸ ਕਿਸ ਦਰ ਤੇ ਜਾਏ,
ਨੰਗੇ ਪੈਰੀਂ ਚੌਂਕੀਆਂ ਭਰਦੀ ਅੰਮੀ,ਸਾਨੂੰ ਨਾ ਕੁੱਝ ਹੋ ਜੇ ਡਰਦੀ ਅੰਮੀ.......
ਵਿਹੜੇ ਵਿਚ ਬੈਠੀ ਦਾ ਜੀਅ ਜਿਹਾ ਡੋਲੇ, ਦੁੱਖ ਸਾਡੇ ਲੇਖਾਂ ਦੇ ਜ਼ਰਦੀ ਅੰਮੀ .......

ਉਸ ਦੀਆਂ ਰੀਝਾਂ ਵੇਖ ਹੋਵੇ ਹੈਰਾਨੀ, ਸਭ ਤੋਂ ਉੱਚੀ ਸੁੱਚੀ ਏ ਕੁਰਬਾਨੀ
ਉਸ ਦੀਆਂ ਰੀਝਾਂ ਵੇਖ ਹੋਵੇ ਹੈਰਾਨੀ ਹੋ , ਸਭ ਤੋਂ ਉੱਚੀ ਸੁੱਚੀ ਏ ਕੁਰਬਾਨੀ
ਕਦੇ ਨਾ ਥੱਕਦੀ ਕਦੇ ਨਾ ਹਰਦੀ ਅੰਮੀ, ਦੁੱਖ ਸਾਡੇ ਲੇਖਾਂ ਦੇ ਜ਼ਰਦੀ ਅੰਮੀ
ਵਿਹੜੇ ਵਿਚ ਬੈਠੀ ਦਾ ਜੀਅ ਜਿਹਾ ਡੋਲੇ, ਸਾਨੂੰ ਨਾ ਕੁੱਝ ਹੋ ਜੇ ਡਰਦੀ ਅੰਮੀ.......

ਧੁੱਪਾਂ ਵਿਚ ਚੁੰਨੀ ਨਾਲ ਕਰਦੀ ਛਾਵਾਂ ਹੋ, ਪੋਹ ਮਾਘ ਵੀ ਜ਼ਰਨ ਕਰੜੀਆਂ ਮਾਵਾਂ,
ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ, ਦੁੱਖ ਸਾਡੇ ਲੇਖਾਂ ਦੇ ਜ਼ਰਦੀ ਅੰਮੀ,
ਵਿਹੜੇ ਵਿਚ ਬੈਠੀ ਦਾ ਜੀਅ ਜਿਹਾ ਡੋਲੇ, ਸਾਨੂੰ ਨਾ ਕੁੱਝ ਹੋ ਜੇ ਡਰਦੀ ਅੰਮੀ.......

ਜਿੰਨਾਂ ਦੇ ਮਾਵਾਂ ਦਾ ਮੁੱਲ ਨਹੀਂ ਪਾਈਆ ਹੋ, ਮੰਦਭਾਗੀਆਂ ਢਾਡਾ ਪਾਪ ਕਮਾਈਆ,
ਅੰਦਰੋਂ ਅੰਦਰੀਂ ਜਾਂਦੀ ਖਰਦੀ ਅੰਮੀ, ਸਾਨੂੰ ਨਾ ਕੁੱਝ ਹੋ ਜੇ ਡਰਦੀ ਅੰਮੀ.......
ਵਿਹੜੇ ਵਿਚ ਬੈਠੀ ਦਾ ਜੀਅ ਜਿਹਾ ਡੋਲੇ,ਦੁੱਖ ਸਾਡੇ ਲੇਖਾਂ ਦੇ ਜ਼ਰਦੀ ਅੰਮੀ,

ਰੱਬ ਨਾ ਕਰੇ ਕੇ ਐਸੀ ਬਿਪਤਾ ਆਵੇ ਹੋ, ਢਿਡੋਂ ਜੰਮੀਆਂ ਪਹਿਲਾਂ ਈ ਨਾ ਤੁਰ ਜਾਏ,
ਇਹ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ, ਦੁੱਖ ਸਾਡੇ ਲੇਖਾਂ ਦੇ ਜ਼ਰਦੀ ਅੰਮੀ,
ਵਿਹੜੇ ਵਿਚ ਬੈਠੀ ਦਾ ਜੀਅ ਜਿਹਾ ਡੋਲੇ, ਸਾਨੂੰ ਨਾ ਕੁੱਝ ਹੋ ਜੇ ਡਰਦੀ ਅੰਮੀ.......

ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ ਹੋ.. ਪਰ ਮਾਵਾਂ ਦੇ ਬਾਝੋਂ ਘਰੀਂ ਹਨੇਰੇ,
ਰੌਣਕ ਹੈ "ਸਰਤਾਜ਼" ਦੇ ਘਰ ਦੀ ਅੰਮੀ,ਸਾਨੂੰ ਨਾ ਕੁੱਝ ਹੋ ਜੇ ਡਰਦੀ ਅੰਮੀ.......
ਵਿਹੜੇ ਵਿਚ ਬੈਠੀ ਦਾ ਜੀਅ ਜਿਹਾ ਡੋਲੇ,ਦੁੱਖ ਸਾਡੇ ਲੇਖਾਂ ਦੇ ਜ਼ਰਦੀ ਅੰਮੀ,
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ, ਦੁੱਖ ਸਾਡੇ ਲੇਖਾਂ ਦੇ ਜ਼ਰਦੀ ਅੰਮੀ........................
 
Top