UNP

ਸੱਜਣ ਤੇਰੀ ਖੈਰ ਹੋਵੇ...

ਸ਼ਾਲਾ ਜੀਵੇਂ ਤੂੰ, ਲੱਖ ਥੀਵੇ ਤੂੰ.. ਤੇਰਾ ਵੈਰ ਤੇ ਨਾਂ ਕੋਈ ਗੈਰ ਹੋਵੇ, ਜਾ ਵੇ ਸੱਜਣ ਤੇਰੀ ਖੈਰ ਹੋਵੇ..|| ਤੂੰ ਚੁੰਮਦਾ ਰਹੇਂ, ਮੂੰਹ ਖੁਸ਼ੀਆਂ ਦੇ.. ਸਾਡੇ ਗਮ ਦੀ, ਸ਼ਿਖਰ-ਦੁਪਿਹਰ ਹੋਵੇ.. .....


Go Back   UNP > Contributions > Lyrics

UNP

Register

  Views: 1295
Old 23-01-2009
sss_rc
 
Post ਸੱਜਣ ਤੇਰੀ ਖੈਰ ਹੋਵੇ...

ਸ਼ਾਲਾ ਜੀਵੇਂ ਤੂੰ,
ਲੱਖ ਥੀਵੇ ਤੂੰ..
ਤੇਰਾ ਵੈਰ ਤੇ ਨਾਂ ਕੋਈ ਗੈਰ ਹੋਵੇ,
ਜਾ ਵੇ ਸੱਜਣ ਤੇਰੀ ਖੈਰ ਹੋਵੇ..||

ਤੂੰ ਚੁੰਮਦਾ ਰਹੇਂ,
ਮੂੰਹ ਖੁਸ਼ੀਆਂ ਦੇ..
ਸਾਡੇ ਗਮ ਦੀ,
ਸ਼ਿਖਰ-ਦੁਪਿਹਰ ਹੋਵੇ..
ਜਾ ਵੇ ਸੱਜਣ ਤੇਰੀ ਖੈਰ ਹੋਵੇ..||

ਤੇਰੇ ਪੈਰੀਂ ਜੁੱਤੀਆਂ ਚੁੰਮਣ ਨੂੰ,
ਅਸੀ ਤਿਣਕਾ-ਤਿਣਕਾ ਭੁਰ ਜਾਈਏ..
ਜਾਂ ਆਪਣੀ ਅੱਗ ਵਿੱਚ ਸੜ ਜਾਈਏ,
ਜਾਂ ਜੰਝੂ ਬਣ ਕੇ ਖੁਰ ਜਾਈਏ..
ਤੈਨੂੰ ਮਿਲ ਜੇ ਮਹਿਕ ਮੁਹੱਬਤਾਂ ਦੀ,
ਸਾਡੇ ਹਿੱਸੇ ਗਮ ਦੀ ਜ਼ਹਿਰ ਹੋਵੇ..
ਜਾ ਵੇ ਸੱਜਣ ਤੇਰੀ ਖੈਰ ਹੋਵੇ..||

ਕਿਸੇ ਉੱਚੀ ਥਾਂ ਤੇ ਲੱਗੀਆਂ ਸਨ,
ਏ ਅੱਖੀਆਂ ਕਿਸੇ ਗਰੀਬ ਦੀਆਂ..
ਕੁਝ ਹੋਰ ਸਜਾਵਾਂ ਭੁਗਤ ਲਈ ਏ,
ਆਪਣੇ ਲਿਖੇ ਨਸੀਬ ਦੀਆਂ..
ਤੈਨੂੰ ਯਾਦ ਰਹੇ ਨਾਂ ਨਾਮ ਸਾਡਾ,
ਅਸੀ ਭੁੱਲੀਏ ਤਾਂ ਰੱਬ ਦਾ ਕਹਿਰ ਹੋਵੇ..
ਜਾ ਵੇ ਸੱਜਣ ਤੇਰੀ ਖੈਰ ਹੋਵੇ..||

ਤੇਰੀ ਖੁਦਾ-ਪ੍ਰਸਤੀ ਕਾਇਮ ਰਹੇ,
ਸਾਡੀ ਯਾਰ-ਪ੍ਰਸਤੀ ਬਣੀ ਰਹੇ..
ਏ ਵੀ ਤੇ ਯਾਰ ਦੁਆਵਾਂ ਨੇਂ,
ਤੇਰੀ ਵਸਦੀ ਹਸਤੀ ਬਣੀ ਰਹੇ..
ਤੇਰੇ ਕਦਮਾਂ ਵਿੱਚ ਹੋਵੇ ਸਿਰ ਸਾਡਾ,
ਸਾਡੇ ਸਿਰ-ਮੱਥੇ ਤੇਰਾ ਪੈਰ ਹੋਵੇ..
ਜਾ ਵੇ ਸੱਜਣ ਤੇਰੀ ਖੈਰ ਹੋਵੇ..||

 
Old 23-01-2009
Royal_Jatti
 
Re: ਸੱਜਣ ਤੇਰੀ ਖੈਰ ਹੋਵੇ...

bahut vadiya a

 
Old 18-02-2009
jaggi633725
 
Re: ਸੱਜਣ ਤੇਰੀ ਖੈਰ ਹੋਵੇ...

nice.

 
Old 21-05-2010
.::singh chani::.
 
Re: ਸੱਜਣ ਤੇਰੀ ਖੈਰ ਹੋਵੇ...

nice tfs..........


Reply
« ਨੀਂ ਮਿੱਟੀਏ... | ਓ ਵੇਲ੍ਹਾ ਯਾਦ ਕਰ... »

Contact Us - DMCA - Privacy - Top
UNP