Lyrics ਵੇਖ ਲੈ ਫਿਰ ਤੁਰ ਕੇ...

ਜੱਗ ਚ ਜਵਾਨੀ ਬੋਲੋ,ਅੱਖ ਮਸਤਾਨੀ ਬੋਲੇ ,ਬੋਲਦਾ ਵਖਤ ਕਦੇ ਕੀਤੀ ਮਨਮਾਨੀ ਬੋਲੇ,
ਕੀ ਕੀ ਯਾਰ ਝਮੇਲਾ,ਕੀ ਕੀ ਯਾਰ ਝਮੇਲਾ,ਵੇਖ ਲੈ ਫਿਰ ਤੁਰ ਕੇ ਇਹ ਜ਼ਿੰਦਗੀ ਦਾ ਮੇਲਾ
ਵੇਖ ਲੈ ਫਿਰ ਤੁਰ ਕੇ...a

ਭੰਗੜੇ ਦੀ ਤਾਲ ਗੂੰਜੇ,ਗਿੱਧੇ ਦਾ ਧਮਾਲ ਗੂੰਜੇ,ਬੋਲੀਆਂ ਦੇ ਵਿੱਚ ਕਿਤੇ ਰੇਸ਼ਮੀ ਰੁਮਾਲ ਗੂੰਜੇ,
ਰੂਪ ਦਾ ਗਰੂਰ ਬੋਲੇ,ਦਾਰੂ ਦਾ ਸਰੂਰ ਬੋਲੇ,ਚਾਰ ਪੈੱਗ ਬੋਲੇ ਜਦੋ ਪੈਸੇ ਦਾ ਫਤੂਰ ਬੋਲੇ,
ਕੀ ਪੈਸਾ ਕੀ ਧੇਲਾ,ਕੀ ਪੈਸਾ ਕੀ ਧੇਲਾ..... ਵੇਖ ਲੈ ਫਿਰ ਤੁਰ ਕੇ ਇਹ ਜ਼ਿੰਦਗੀ ਦਾ ਮੇਲਾ...
ਵੇਖ ਲੈ ਫਿਰ ਤੁਰ ਕੇ ਇਹ ਜ਼ਿੰਦਗੀ ਦਾ ਮੇਲਾ, ਵੇਖ ਲੈ ਫਿਰ ਤੁਰ ਕੇ....

ਅੱਲੜਾਂ ਨੇ ਹਾਸਿਆਂ ਚ,ਯਾਰਾਂ ਨੇ ਦਿਲਾਸਿਆਂ ਚ,ਕੁਝ ਨੀ ਲੁਕੋਇਆ ਹੁੰਦਾ ਫੱਕਰਾਂ ਨੇ ਕਾਸਿਆਂ ਚ,
ਵੀਣੀ ਵਾਲੀ ਵੰਗ ਬੋਲੇ,ਜ਼ੁਲਫਾਂ ਦਾ ਡੰਗ ਬੋਲੇ,ਸੂਰਤ ਦੇ ਨਾਲੋਂ ਵੱਧ ਦਿਲ ਦੀ ਪਸੰਦ ਬੋਲੇ,
ਮਿਲਜੇ ਸੱਜਣ ਸੁਹੇਲਾ,ਮਿਲਜੇ ਸੱਜਣ ਸੁਹੇਲਾ ਵੇਖ ਲੈ ਫਿਰ ਤੁਰ ਕੇ ਇਹ ਜ਼ਿੰਦਗੀ ਦਾ ਮੇਲਾ...
ਵੇਖ ਲੈ ਫਿਰ ਤੁਰ ਕੇ ਇਹ ਜ਼ਿੰਦਗੀ ਦਾ ਮੇਲਾ, ਵੇਖ ਲੈ ਫਿਰ ਤੁਰ ਕੇ....

ਯਾਰਾਂ ਮਸਤਾਨਿਆਂ ਤੇ,ਆਪਣੇ ਬੇਗਾਨਿਆਂ ਤੇ,ਹਰ ਪਲ ਰੱਖ ਬਸ ਨਜ਼ਰਾਂ ਨਿਸ਼ਾਨਿਆਂ ਤੇ
ਘਟਾਂ ਘਣਘੋਰ ਬੋਲੇ ਇਸ਼ਕੇ ਦੀ ਲੋਰ ਬੋਲੇ,ਕੱਦੋ ਵਾਲੇ ਜੀਤ ਜਦੋਂ ਤਕੜੇ ਦਾ ਜ਼ੋਰ ਬੋਲੇ,
ਕੌਣ ਗੁਰੂ ਤੇ ਚੇਲਾ,ਕੌਣ ਗੁਰੂ ਤੇ ਚੇਲਾ ਵੇਖ ਲੈ ਫਿਰ ਤੁਰ ਕੇ ਇਹ ਜ਼ਿੰਦਗੀ ਦਾ ਮੇਲਾ...
ਵੇਖ ਲੈ ਫਿਰ ਤੁਰ ਕੇ ਇਹ ਜ਼ਿੰਦਗੀ ਦਾ ਮੇਲਾ, ਵੇਖ ਲੈ ਫਿਰ ਤੁਰ ਕੇ...
 
Top