ਯਾਰੋ ਰੰਨਾਂ ਚੰਚਲ ਹਾਰੀਆਂ...

jphundal

jp hundal
ਯਾਰੋ ਰੰਨਾਂ ਚੰਚਲ ਹਾਰੀਆਂ
ਕੀ ਰੰਨਾਂ ਦਾ ਇਤਬਾਰ
ਇਹ ਦਿਨੇ ਡਰਨ ਪਰਛਾਂਵਿਓਂ
ਰਾਤੀਂ ਨਦੀਆਂ ਕਰਦੀਆਂ ਪਾਰ
ਪਹਿਲਾਂ ਹਸ ਹਸ ਲਾਓਂਦੀਆਂ ਯਾਰੀਆਂ
ਫਿਰ ਰੋ ਰੋ ਕਰਨ ਖਵਾਰ
ਇਹ ਅੰਦਰ ਵਾੜ ਮਰਵਾਓਂਦੀਆਂ
ਹੱਥੀਂ ਆਪੇ ਆਪਣੇ ਯਾਰ
ਕਹਿੰਦੇ ਭੱਠ ਰੰਨਾਂ ਦੀ ਦੋਸਤੀ
ਜਿਹੜੀ ਟੁੱਟਦੀ ਅੱਧ ਵਿਚਕਾਰ
ਓਹ ਅੱਜ ਤੱਕ ਮੂਹੋਂ ਬੋਲਦਾ
ਇਕ ਜੰਡ ਜੰਡੋਰਾ ਬਾਰ
ਜਿਥੇ ਸਾਹਿਬਾਂ ਭਾਈਆਂ ਵੱਲਦੀ
ਗਈ ਹੋ ਸੀ ਭੁੱਲ ਪਿਆਰ
ਓਥੇ ਡੱਕਰੇ ਕਰਕੇ ਚੰਦੜਾਂ
ਜੱਟ ਮਿਰਜ਼ਾ ਦਿੱਤਾ ਮਾਰ
365 ਚਲਿੱਤਰ ਨਾਰ ਦੇ
ਰੰਨ ਹੈ ਤਿੱਖੀ ਤਲਵਾਰ
ਧਰਤੀ ਨੂੰ ਇਹ ਕੰਬਣ ਲਾਓਂਦੀਆਂ
ਜਿੱਥੇ ਜੁੜ ਕੇ ਬਹਿ ਜਾਣ ਚਾਰ..
 
Top