UNP

ਮੈਂ ਬੋਲੀ ਪੰਜਾਬੀ ਲੋਕੋ...

ਮੈਂ ਬੋਲੀ ਪੰਜਾਬੀ ਲੋਕੋ, ਆਪਣਾ ਦੁੱਖ ਸੁਣਾਉਂਣ ਲੱਗੀ.. ਰੁੱਸੇ ਹੋਏ ਪੁੱਤਰਾਂ ਨੂੰ, ਮੈਂ ਅੱਜ ਹਾਂ ਫ਼ੇਰ ਮਨਾਉਂਣ ਲੱਗੀ.. ਸ਼ਹਿਦ ਸਮਝ ਕੇ ਅੱਕ ਨੇ ਚੁੰਮਦੇ, ਏ ਗੱਲ ਕਮਲੇ ਜਾਨਣ ਨਾਂ.. ਮਾਵਾਂ .....


Go Back   UNP > Contributions > Lyrics

UNP

Register

  Views: 2145
Old 31-10-2008
sss_rc
 
Post ਮੈਂ ਬੋਲੀ ਪੰਜਾਬੀ ਲੋਕੋ...

ਮੈਂ ਬੋਲੀ ਪੰਜਾਬੀ ਲੋਕੋ,
ਆਪਣਾ ਦੁੱਖ ਸੁਣਾਉਂਣ ਲੱਗੀ..
ਰੁੱਸੇ ਹੋਏ ਪੁੱਤਰਾਂ ਨੂੰ,
ਮੈਂ ਅੱਜ ਹਾਂ ਫ਼ੇਰ ਮਨਾਉਂਣ ਲੱਗੀ..
ਸ਼ਹਿਦ ਸਮਝ ਕੇ ਅੱਕ ਨੇ ਚੁੰਮਦੇ,
ਏ ਗੱਲ ਕਮਲੇ ਜਾਨਣ ਨਾਂ..
ਮਾਵਾਂ ਲਈ ਤਾਂ ਜਿਗਰ ਦੇ ਟੁਕੜੇ,
ਭਾਵੇਂ ਪੁੱਤ ਪਛਾਨਣ ਨਾਂ..
ਮੈਂ ਬੋਲੀ ਪੰਜਾਬੀ ਲੋਕੋ..||

ਏ ਭੁੱਲ ਗਏ ਨੇਂ,
ਕੀਤੀ ਮੇਰੇ ਤੇ ਰਹਿਮਤ ਗੁਰੂਆਂ-ਪੀਰਾਂ ਨੇਂ,
ਰੂਪ ਮੇਰੇ ਨੂੰ ਹੋਰ ਸ਼ਿੰਗਾਰਿਆ,
ਬੁੱਲ੍ਹੇ ਜਿਹੇ ਫ਼ਕੀਰਾਂ ਨੇਂ..
ਸੂਫ਼ੀ-ਸੰਤਾਂ,ਜੋਗੀਆਂ-ਭਗਤਾਂ,
ਮੇਰਾ ਮਾਣ ਵਧਾਇਆ ਏ..
ਮੇਰੇ ਅੱਜ ਦਿਆਂ ਪੁੱਤਰਾਂ,
ਵਿਰਸਾ ਮਿੱਟੀ ਵਿੱਚ ਮਿਲਾਇਆ ਏ..
ਮੈਂ ਬੋਲੀ ਪੰਜਾਬੀ ਲੋਕੋ..||

ਕੱਲੀ ਬਹਿ ਕੇ ਸੋਚਦੀ ਸੋਚਾਂ,
ਰੱਬ ਨੇਂ ਕੀ ਤਕਦੀਰ ਲਿਖੀ..
ਓਹ ਵੀ ਮੇਰੇ ਪੁੱਤਰ ਸੀ,
ਜਿੰਨਾਂ ਲੂਣਾਂ,ਸੱਸੀ,ਹੀਰ ਲਿਖੀ..
ਨੂਰਪੁਰੀ ਨੂੰ ਚੇਤੇ ਕਰਕੇ,
ਅੱਖੀਂਓ ਵਗਦੇ ਨੀਰ ਬੜੇ..
ਅੱਜ ਦੇ ਇੰਨ੍ਹਾਂ ਅਖੌਤੀ-ਗਾਇਕਾਂ,
ਜਿਸਮ ਤੇ ਲਾਏ ਚੀਰ ਬੜੇ..
ਮੈਂ ਬੋਲੀ ਪੰਜਾਬੀ ਲੋਕੋ..||

ਭੁੱਲੇ ਨਹੀਂ ਮੈਨੂੰ ਮੋਹਣ ਤੇ ਸ਼ੌਂਕੀ,
ਵੀਰ ਸਿੰਘ ਵੀ ਯਾਦ ਮੈਨੂੰ..
ਮੇਰੇ ਅੱਜ ਦੇ ਹੀ ਕੁਝ ਪੁੱਤਰਾਂ,
ਰੱਖਿਆ ਹੋਇਆ ਅਬਾਦ ਮੈਨੂੰ..
ਗੈਰਾਂ ਪਿੱਛੇ ਲੱਗ ਕੇ ਬਹੁਤੇ,
ਮੈਨੂੰ ਸਦਾ ਉਜਾੜਿਆ ਏ..
ਮਾਂ ਮੰਨਣ ਤੇ ਹੋ ਇੰਨਕਾਰੀ,
ਪੈਰਾਂ ਹੇਠ ਲਤਾੜਿਆ ਏ..
ਮੈਂ ਬੋਲੀ ਪੰਜਾਬੀ ਲੋਕੋ..||

ਲੱਖ ਚੰਗੀਆਂ ਮਤਰਈਆਂ ਮਾਵਾਂ,
ਆਪਣੀ ਮਾਂ ਨੂੰ ਭੁੱਲੋ ਨਾਂ..
ਮਾਂ ਵੱਲੀਂ ਕੰਧ ਕਰਣ ਵਾਲਿਓ,
ਖੁਸ਼ੀਆਂ ਦੇ ਵਿੱਚ ਫ਼ੁੱਲੋ ਨਾਂ..
ਡਾਲਰ-ਪੌਂਡ ਇੱਕਠੇ ਕਰਦੇ,
ਦਿਲ ਚੋਂ ਅਮਨ ਗਵਾ ਲਓਂਗੇ..
ਮਾਂ-ਬੋਲੀ ਨੂੰ ਭੁੱਲ ਕੇ ਲੋਕੋ,
ਖੁਦ ਪਹਿਚਾਣ ਗਵਾ ਲਓਂਗੇ..
ਮੈਂ ਬੋਲੀ ਪੰਜਾਬੀ ਲੋਕੋ..||
ਮੈਂ ਬੋਲੀ ਪੰਜਾਬੀ ਲੋਕੋ..||

 
Old 31-10-2008
amanwadhwa
 
Re: ਮੈਂ ਬੋਲੀ ਪੰਜਾਬੀ ਲੋਕੋ...

nice.............

 
Old 23-11-2008
saini2004
 
Re: ਮੈਂ ਬੋਲੀ ਪੰਜਾਬੀ ਲੋਕੋ...

very nice.......bahut hi vadiya......bahut sohna likhya........

 
Old 24-11-2008
desi_grl_is_bac
 
Re: ਮੈਂ ਬੋਲੀ ਪੰਜਾਬੀ ਲੋਕੋ...

cnt read punjabi sry

 
Old 24-11-2008
Palang Tod
 
Re: ਮੈਂ ਬੋਲੀ ਪੰਜਾਬੀ ਲੋਕੋ...

nice dear............

 
Old 24-11-2008
reshmi_mutiyar
 
Re: ਮੈਂ ਬੋਲੀ ਪੰਜਾਬੀ ਲੋਕੋ...

ਮਾਵਾਂ ਲਈ ਤਾਂ ਜਿਗਰ ਦੇ ਟੁਕੜੇ,
ਭਾਵੇਂ ਪੁੱਤ ਪਛਾਨਣ ਨਾਂ.. -------------so true--thnks 4 this beautiful kavita------ my nani gee read it to me---------




MAAVAN LAYEE JIGAR DE TUKDE,
BHAAVEN PUTT PASHANAN NAA

 
Old 25-11-2008
harrykool
 
Re: ਮੈਂ ਬੋਲੀ ਪੰਜਾਬੀ ਲੋਕੋ...

o 22 g bery kaim kavita......................

 
Old 25-11-2008
kuldeepsidhu
 
Re: ਮੈਂ ਬੋਲੀ ਪੰਜਾਬੀ ਲੋਕੋ...

nice.......

 
Old 19-02-2009
jaggi633725
 
Re: ਮੈਂ ਬੋਲੀ ਪੰਜਾਬੀ ਲੋਕੋ...

nice.


Reply
« if I WeRe A BoY... | For Varan :D »

Contact Us - DMCA - Privacy - Top
UNP