UNP

ਬਿਰਹੋਂ ਦੀ ਰੜਕ ਪਵੇ_ShivKumarBatalvi

ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ ਅੱਧੀ-ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ ਭੇ-ਭੇ ਸੁਗੰਦਿਆਂ ਚ ਬੱਨਾਂ ਪਹਿਚਾਨਣੀ ਜੇ, .....


Go Back   UNP > Contributions > Lyrics

UNP

Register

  Views: 1101
Old 23-07-2009
punjabiology
 
ਬਿਰਹੋਂ ਦੀ ਰੜਕ ਪਵੇ_ShivKumarBatalvi

ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ
ਅੱਧੀ-ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ

ਭੇ-ਭੇ ਸੁਗੰਦਿਆਂ ਚ ਬੱਨਾਂ ਪਹਿਚਾਨਣੀ ਜੇ, ਤਾਂ ਵੀ ਸਾਡੀ ਪੀੜ ਨਾ ਸਵੇ
ਕੋਸੇ-ਕੋਸੇ ਸਾਹਵਾਂ ਦੀ ਮੈਂ ਕਰਾਂ ਜੇ ਟਕੋਰ ਮਾਏ, ਸਗੋਂ ਸਾਨੂੰ ਖਾਣ ਨੂੰ ਪਵੇ

ਆਪੇ ਨੀ ਮੈਂ ਬਾਲੜੀ ਹਾ, ਹਾਲੇ ਆਪੇ ਮੱਤਾਂ ਜੋਗੀ ਮੱਤ ਕਿਹੜਾ ਏਸ ਨੂੰ ਦਵੇ
ਆਖ ਸੂਨੀ ਮਾਵੇ ਇਹਨੂੰ ਰੋਵੇ ਬੁੱਲ ਚਿਥ ਕੇ ਨੀ, ਜੱਗ ਕਿਤੇ ਸੁਣ ਨਾ ਲਵੇ

ਆਖ ਸੂਨੀ ਖਾਏ ਟੁੱਕ ਹਿਜਰਾਂ ਦਾ ਪੱਕਿਆ, ਲੇਖਾਂ ਦੇ ਨੇ ਪੁੱਠੜੇ ਤਵੇ
ਚੱਟ ਲੇ ਤਰੇਲ ਲੂਣੀ, ਗਮਾਂ ਦੇ ਗੁਲਾਬ ਤੋਂ ਨੀ ਕਾਲਜੇ ਨੂੰ ਹੌਸਲਾ ਰਵੇ

ਕਿਹੜਿਆਂ ਸਪੇਰਿਆਂ ਤੂੰ ਮੰਗਾ ਕੁੰਜ ਮੇਲਦੀ ਮੈਂ, ਮੇਲਦੀ ਕੀ ਕੋਈ ਕੁੰਜ ਦਵੇ
ਕਿਹੜਿਆਂ ਸਪੇਰਿਆਂ ਤੂੰ ਮੰਗਾ ਕੁੰਜ ਮੇਲਦੀ, ਮੇਲਦੀ ਕੀ ਕੋਈ ਕੁੰਜ ਦਵੇ
ਕਿਹੜੇ ਇਨਾਂ ਦਮਾਂ ਦਿਆਂ ਲੋਬੀਆਂ ਦੇ ਦਰਾਂ ਉੱਤੇ ਵਾਂਗ ਖੜਾ ਜੋਗੀਆਂ ਰਵੇ

ਪੀੜੇ ਨੀ ਪੀੜੇ, ਨੀ ਇਹ ਪਿਆਰ ਏਸੀ ਤਿੱਤਲੀ ਹੈ, ਜਿਹੜੀ ਸਦਾ ਸੂਲ ਤੇ ਬਵੇ
ਪਿਆਰ ਐਸਾ ਭੋਰ ਹੈ ਨੀ, ਜਿਹਦੇ ਕੋਲੋਂ ਵਾਸ਼ਨਾ ਵੀ ਲੱਖਾਂ ਕੋਹਾਂ ਦੂਰ ਹੀ ਰਵੇ

ਪਿਆਰ ਉਹ ਮਹਿਲ ਹੈ ਨੀ, ਜਿਹਦੇ ਵਿੱਚ ਪੰਖੂਆ ਦੇ ਬਾਜ ਕੁੱਝ ਹੋਰ ਨਾ ਰਵੇ
ਪਿਆਰ ਉਹ ਮਹਿਲ ਹੈ ਨੀ, ਜਿਹਦੇ ਵਿੱਚ ਪੰਖੂਆ ਦੇ ਬਾਜ ਕੁੱਝ ਹੋਰ ਨਾ ਰਵੇ
ਪਿਆਰ ਏਸਾ ਆਂਗਣਾ ਹੈ ਜਿਹਦੇ ਵਿੱਚ ਵਸਲਾਂ ਦਾ ਰੱਤੜਾ ਨਾ ਪਲੰਗ ਢਵੇ

ਆਖ ਮਾਏਂ ਅੱਧੀ-ਅੱਧੀ ਰਾਤੀਂ ਮੋਏ ਮਿੱਤਰਾਂ ਦੇ ਊਚੀ-ਊਚੀ ਨਾਮ ਨਾਂ ਲਵੇ
ਆਖ ਮਾਏਂ ਅੱਧੀ-ਅੱਧੀ ਰਾਤੀਂ ਮੋਏ ਮਿੱਤਰਾਂ ਦੇ ਊਚੀ-ਊਚੀ ਨਾਮ ਨਾਂ ਲਵੇ
ਮਤੇ
ਸਾਡੇ ਮੋਇਆਂ ਪਿੱਛੋ ਜੱਗ ਇਹ ਸ਼ਰੀਕੜਾ ਨੀ ਗੀਤਾਂ ਨੂੰ ਵੀ ਚੰਦਰਾ ਕਵੇ

ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ
ਅੱਧੀ-ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ

 
Old 29-07-2009
amanNBN
 
Re: ਬਿਰਹੋਂ ਦੀ ਰੜਕ ਪਵੇ_ShivKumarBatalvi

tfs....

 
Old 29-07-2009
aksharsharma007
 
Re: ਬਿਰਹੋਂ ਦੀ ਰੜਕ ਪਵੇ_ShivKumarBatalvi

thanxxxxxx

 
Old 29-07-2009
punjabiology
 
Re: ਬਿਰਹੋਂ ਦੀ ਰੜਕ ਪਵੇ_ShivKumarBatalvi

thanks!

 
Old 03-09-2009
Nawaban
 
Re: ਬਿਰਹੋਂ ਦੀ ਰੜਕ ਪਵੇ_ShivKumarBatalvi

tfs...


Reply
« BullehShah_Ghulam Farid(Kaafi)_featNusratF.A.K. | Son of A Sardaar Lyrics!!! »

Similar Threads for : ਬਿਰਹੋਂ ਦੀ ਰੜਕ ਪਵੇ_ShivKumarBatalvi
Copy-Paste: Kutti Vehrda
ਨੌਜਵਾਨ ਦਿਲਾਂ ਦੀ ਧੜਕਣ ਗਾਇਕਾ ਮਿਸ ਪੂਜਾ।
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
Shiv Kumar Batalavi - A Great Poet

UNP