Lyrics ਪੀੜ-ਪ੍ਰਾਹੁਣੀ...

sss_rc

Member
ਪੀੜ-ਪ੍ਰਾਹੁਣੀ ਨਹਾ-ਧੋ ਕੇ,
ਜਦ ਗਮ ਦੀ ਚਰਖੀ ਡਾਵੇ..
ਪੂਣੀ-ਪੂਣੀ ਹੋ ਕੇ,
ਨੀਂ ਮੇਰੀ ਜਿੰਦ ਕੱਤੀਂਦੀ ਜਾਵੇ..||

ਦਿਲ ਦੇ ਵਿਹੜੇ ਲੈ ਕੇ ਬੈਠੀ,
ਯਾਦਾਂ ਦੀ ਫ਼ੁਲਕਾਰੀ..
ਬਿਰਹੋਂ ਮਾਰੀ ਚੰਨ-ਚਾਨਣੀ,
ਵੇਲ੍ਹਾ-ਬੂਟੇ ਪਾਵੇ..
ਪੂਣੀ-ਪੂਣੀ ਹੋ ਕੇ,
ਨੀਂ ਮੇਰੀ ਜਿੰਦ ਕੱਤੀਂਦੀ ਜਾਵੇ..||

ਸੱਜਣ ਮਰਿਆਂ ਰੋ-ਰੋ ਲੋਕੀਂ,
ਦਿਲ ਦੇ ਹੋਸ਼ ਗਵਾ ਬਹਿੰਦੇ..
ਪੰਛੀ ਤੇ ਪ੍ਰਦੇਸੀ ਮਰਿਆਂ,
ਕਿਹੜਾ ਸੋਗ ਮਨਾਵੇ..
ਪੂਣੀ-ਪੂਣੀ ਹੋ ਕੇ,
ਨੀਂ ਮੇਰੀ ਜਿੰਦ ਕੱਤੀਂਦੀ ਜਾਵੇ..||

ਦੁੱਖ-ਸੁੱਖ ਸੁਣਨ-ਸੁਨਾਉਣ ਦੀ,
ਏਥੇ ਫ਼ੁਰਸਤ ਕਿਹੜੇ ਮਹਿਰਮ ਨੂੰ..
ਬੇ-ਗੈਰਤ ਜਿਹੇ ਲੋਕਾਂ ਅੱਗੇ,
ਕਿਹੜਾ ਦਰਦ ਸੁਣਾਵੇ..
ਪੂਣੀ-ਪੂਣੀ ਹੋ ਕੇ,
ਨੀਂ ਮੇਰੀ ਜਿੰਦ ਕੱਤੀਂਦੀ ਜਾਵੇ..||

ਫ਼ਰਜ਼ਾ ਤੇ ਇਖਲਾਕਾਂ ਦੀ ਗੱਲ,
ਛੱਡੋ ਬੇ-ਬੁਨਿਆਦੀ ਹੈ..
ਹਰ-ਕੋਈ ਮਾਨ-ਨਿਮਾਣੇ ਵਾਂਗੂ,
ਗਲ ਪਿਆ ਢੋਲ ਵਜਾਵੇ..
ਪੂਣੀ-ਪੂਣੀ ਹੋ ਕੇ,
ਨੀਂ ਮੇਰੀ ਜਿੰਦ ਕੱਤੀਂਦੀ ਜਾਵੇ..||
 
Top