ਪਿਆਰ ਤੇਰੇ ਸ਼ਹਿਰ ਦਾ

ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ,
ਮੈ ਮਸੀਹਾ ਦੇਖਿਆ ਬੀਮਾਰ ਤੇਰੇ ਸ਼ਹਿਰ ਦਾ…

ਏਹਦੀਆਂ ਗਲੀਆਂ ਮੇਰੀ ਚੜਦੀ ਜਵਾਨੀ ਖਾ ਲਈ,
ਕਿਓਂ ਕਰਾ ਨਾ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ…

ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁਲਦਾ ਹੈ ਬਾਜ਼ਾਰ ਤੇਰੇ ਸ਼ਹਿਰ ਦਾ…

ਫ਼ੇਰ ਮੰਜ਼ਿਲ ਵਾਸਤੇ ਪੈਰ ਨਾ ਪੁੱਟਿਆ ਗਿਆ
ਇਸ ਤਰ੍ਹਾਂ ਚੁੱਭਿਆ ਕੋਈ ਖਾਰ ਤੇਰੇ ਸ਼ਹਿਰ ਦਾ…

ਜਿਥੇ ਮੋਇਆਂ ਬਾਦ ਵੀ ਕਫ਼ਨ ਨਹੀਂ ਹੋਇਆ ਨਸੀਬ,
ਕੌਨ ਪਾਗਲ ਕਰੇ ਇਤਬਾਰ ਤੇਰੇ ਸ਼ਹਿਰ ਦਾ…

ਏਥੇ ਮੇਰੀ ਲਾਸ਼ ਤਕ ਨੀਲਾਮ ਕਰ ਦਿਤੀ ਗਈ,
ਲੱਥਿਆ ਨਾ ਕਰਜ਼ਾ ਨਾ ਫ਼ਿਰ ਵੀ ਯਾਰ ਤੇਰੇ ਸ਼ਹਿਰ ਦ.

ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ,
ਮੈ ਮਸੀਹਾ ਦੇਖਿਆ ਬੀਮਾਰ ਤੇਰੇ ਸ਼ਹਿਰ ਦਾ…​
 
Top