ਦੁੱਖ ਦੱਸਣ ਲੱਗੇ ਤਾ ਤੇਰਾ ਨਾਮ ਆਊਗਾ

ਗੱਲ ਕਹਿਣ ਦੀ ਵੀ ਨਹੀ ਚੁੱਪ ਰਹਿਣ ਦੀ ਵੀ ਨਹੀ
ਡਰਦੇ ਆ ਤੇਰੇ ਉੱਤੇ ਇਲਜਾਮ ਆਊਗਾ
ਦੁੱਖ ਦੱਸਣ ਲੱਗੇ ਤਾ ਤੇਰਾ ਨਾਮ ਆਊਗਾ
ਬਹਾਰਾ ਵਾਲੀ ਰੁੱਤ ਕਿਹੜਾ ਮੰਗਦਾ ਉਜਾੜ ਏ
ਹਾਸਿਆ ਦੇ ਫੁੱਲ ਕਿਹੜੀ ਹਨੇਰੀ ਗਈ ਝਾੜ ਏ
ਹੁਣ ਟਾਹਣਿਆ ਨੂੰ ਕੀ ਪੈਗਾਮ ਆਊਗਾ
ਜਿੰਦਗੀ ਚੋ ਚਾਵਾ ਵਾਲੀ ਡੋਰ ਕਿੱਥੋ ਟੁੱਟੀ ਏ
ਅੰਬਰਾ ਨੂੰ ਚਾੜ ਕੇ ਪਤੰਗ ਕੀਨੇ ਲੁੱਟੀ ਏ
ਪਤਾ ਨੀ ਕਿੱਥੇ ਜਾਕੇ ਕੀ ਮੁਕਾਮ ਆਊਗਾ
ਤੱਤੀਆ ਹਵਾਵਾ ਜਿੱਥੇ ਪਾਸਾ ਮੱਲ ਲੈਣਾ ਏ
ਅਸੀ ਵੀ ਉੱਥੇ ਜਾ ਕੇ ਥਾ ਮੱਲ ਲੈਣਾ ਏ
ਤੇਰੇ ਵੱਲ ਠੰਡੀ ਹਵਾ ਦਾ ਸਲਾਮ ਆਊਗਾ
ਦੁੱਖ ਦੱਸਣ ਲੱਗੇ ਤਾ ਤੇਰਾ ਨਾਮ ਆਊਗਾ
 
Top