UNP

ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..||

ਮੂੰਹ ਵਿੱਚ ਰਾਮ ਬਗਲ ਵਿੱਚ ਸ਼ੁਰੀਆਂ, ਹੋਵਣ ਕਤਲ ਕੁੱਖਾਂ ਵਿੱਚ ਕੁੜੀਆਂ.. ਲੋਕੀਂ ਪਾਪ ਕਮਾਉਂਦੇ ਨੇਂ, ਬਣਕੇ ਹੱਕ-ਸੱਚ ਦੇ ਪਾਂਧੀ.. ਐ ਸਤਿਗੁਰੂ ਦੇਖ ਜ਼ਰਾ, ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..|| ਪੰਜ-ਸੌ ਦੇ .....


Go Back   UNP > Contributions > Lyrics

UNP

Register

  Views: 1081
Old 01-03-2010
punjabi.munda28
 
Post ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..||

ਮੂੰਹ ਵਿੱਚ ਰਾਮ ਬਗਲ ਵਿੱਚ ਸ਼ੁਰੀਆਂ,
ਹੋਵਣ ਕਤਲ ਕੁੱਖਾਂ ਵਿੱਚ ਕੁੜੀਆਂ..
ਲੋਕੀਂ ਪਾਪ ਕਮਾਉਂਦੇ ਨੇਂ,
ਬਣਕੇ ਹੱਕ-ਸੱਚ ਦੇ ਪਾਂਧੀ..
ਐ ਸਤਿਗੁਰੂ ਦੇਖ ਜ਼ਰਾ,
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..||

ਪੰਜ-ਸੌ ਦੇ ਨੋਟ ਬਿਨ੍ਹਾਂ,
ਅਰਜ਼ੀ ਨਹੀਂ ਲੈਂਦਾ ਪਟਵਾਰੀ..
ਓਸ ਦੇਸ਼ ਦਾ ਬਣਨਾਂ ਕੀ,
ਜਿੱਥੇ ਲੀਡਰ ਬਣੇਂ ਵਪਾਰੀ..
ਕੁਰਸੀ ਨਾਂ ਖੁੱਸ ਜਾਵੇ,
ਏਹੋ ਚਿੰਤਾ ਰਹੇ ਸਤਾਂਦੀ..
ਐ ਸਤਿਗੁਰੂ ਦੇਖ ਜ਼ਰਾ,
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..||

ਲਿਆ ਪੱਟ ਜਵਾਨੀਂ ਨੂੰ,
ਨਸ਼ਿਆਂ-ਸ਼ੌਂਕਾਂ ਅਤੇ ਸਵਾਦਾਂ..
ਹੁਣ ਪੁੱਤ ਕਾਜੀਆਂ ਦੇ ਲੋਕੋ,
ਗਿੱਜ ਗਏ ਪੀਣ ਸ਼ਰਾਬਾਂ..
ਮੁਰਗੇ ਦੀ ਤਰੀ ਬਿਨ੍ਹਾਂ,
ਰੋਟੀ ਨਹੀਂ ਪੰਡਤਾਣੀਂ ਖਾਂਦੀ..
ਐ ਸਤਿਗੁਰੂ ਦੇਖ ਜ਼ਰਾ,
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..||

ਸਾਰਾ ਮੀਡੀਆ ਇੰਡੀਆ ਦਾ,
ਮਰਿਆਂ ਨੂੰ ਹੀ ਵੇਚੀ ਜਾਵੇ..
ਇੱਕ ਪੈਸੇ ਖਾਤਿਰ ਜੀ,
ਨਾਂ ਕੋਈ ਖੌਫ ਖੁਦਾ ਦਾ ਖਾਵੇ..
ਇਹ ਖੂਨ-ਖਰਾਬੇ ਨੂੰ,
ਕਹਿੰਦੇ ਵਧੀਆ ਖਬਰ ਲਿਆਂਦੀ..
ਐ ਸਤਿਗੁਰੂ ਦੇਖ ਜ਼ਰਾ,
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..||

ਏ ਕਹਿਣ ਸਿਆਣੇਂ ਬਈ,
ਹੁੰਦੇ ਰੱਬ ਦਾ ਰੂਪ ਖਿਡਾਰੀ..
ਕਈ ਬੁਜਦਿਲ ਬੰਦੇ ਜੀ,
ਜਾਂਦੇ ਉਨ੍ਹਾਂ ਨੂੰ ਵੀ ਮਾਰੀ..
ਹੁਣ ਪਾਪ ਨਹੀਂ ਚੱਕ ਹੁੰਦਾ,
ਧਰਤੀ ਰੋ-ਰੋ ਕੇ ਕੁਰਲਾਂਦੀ..
ਐ ਸਤਿਗੁਰੂ ਦੇਖ ਜ਼ਰਾ,
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..||

 
Old 27-05-2010
maansahab
 
Re: ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..||

tfs.......

 
Old 30-09-2010
punjabi.munda28
 
Re: ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ..||

thax ji


Reply
« kuch is tarah | ਅਸਾਂ ਤਾਂ ਜੋਬਨ ਰੁੱਤੇ ਮਰਨਾ »

Contact Us - DMCA - Privacy - Top
UNP