UNP

ਦਸਮੇਸ਼ ਤੇਰੀ ਕੌਂਮ ਤੇ,

ਦਸਮੇਸ਼ ਤੇਰੀ ਕੌਂਮ ਤੇ, ਝੁੱਲੀਆਂ ਬਥੇਰੀਆਂ.. ਬਚਦੇ ਰਹੇ ਹਾਂ ’ਰਹਿਮਤਾਂ’, ਸਿਰ ਉੱਤੇ ਤੇਰੀਆਂ.. ਲਿਖਿਆ ਜੋ ਡਾਢਾ ਧੁਰ ਤੋਂ, ਮੁਕੱਦਰ ਨੇਂ ਮਾਰਿਆ.. ਦਸਮੇਸ਼ ਤੇਰੀ ਕੌਂਮ ਨੂੰ, ਦੁਸ਼ਮਣ ਨੇ ਮਾਰਿਆ ਕਦੇ ਰਹਿਬਰ .....


Go Back   UNP > Contributions > Lyrics

UNP

Register

  Views: 1009
Old 02-06-2010
Und3rgr0und J4tt1
 
ਦਸਮੇਸ਼ ਤੇਰੀ ਕੌਂਮ ਤੇ,

ਦਸਮੇਸ਼ ਤੇਰੀ ਕੌਂਮ ਤੇ,
ਝੁੱਲੀਆਂ ਬਥੇਰੀਆਂ..
ਬਚਦੇ ਰਹੇ ਹਾਂ ’ਰਹਿਮਤਾਂ’,
ਸਿਰ ਉੱਤੇ ਤੇਰੀਆਂ..
ਲਿਖਿਆ ਜੋ ਡਾਢਾ ਧੁਰ ਤੋਂ,
ਮੁਕੱਦਰ ਨੇਂ ਮਾਰਿਆ..
ਦਸਮੇਸ਼ ਤੇਰੀ ਕੌਂਮ ਨੂੰ,
ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇਂ ਮਾਰਿਆ..||

ਆਪੋ ਚ’ ਲੜੇ ਬਾਜ਼,
ਫ਼ਿਰ ਬਿੱਲੀ ਨੇਂ ਮਾਰਿਆ..
ਅੰਮ੍ਰਿਤਸਰ ਆਈ ਤੇੜ,
ਤਾਂ ਦਿੱਲੀ ਨੇਂ ਮਾਰਿਆ..
ਹੋ ਕੇ ਜ਼ਲੀਲ ਆਪਣੇ ਤੋਂ,
ਆਪਣੇ ਘਰੇ..
ਆਪਣੇ-ਪਰਾਏ ਦੋਵਾਂ ਦੀ,
ਖਿੱਲੀ ਨੇਂ ਮਾਰਿਆ..
ਅੱਜ ਲਹੇ ਬਾਝੋਂ ਝੁਕ ਗਿਆ,
ਉਸ ਸਿਰ ਨੇਂ ਮਾਰਿਆ..
ਦਸਮੇਸ਼ ਤੇਰੀ ਕੌਂਮ ਨੂੰ,
ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇਂ ਮਾਰਿਆ..||

ਬੁੱਕਲ ਦੇ ਸੱਪ ਅਸਾਂ ਤੋਂ,
ਸਾਂਭੇ ਨਾਂ ਜਾਂਵਦੇ..
ਆਪੇ ਚਿਰਾਗ ਬਾਲ੍ਹ ਕੇ,
ਆਪੇ ਬੁਝਾਵਂਦੇ..
ਬੇੜੀ ਦਾ ਰਾਖਾ ਰੱਬ ਜੇ,
ਤੂਫ਼ਾਨ ਵਿੱਚ ਮਲਾਹ..
ਚੱਪੂ ਹੀ ਇੱਕ-ਦੂਸਰੇ ਤੋਂ,
ਖੋਹੀ ਜਾਂਵਦੇ..
ਆਪੋ ਚ’ ਬੇਯਕੀਨੀ ਦੇ,
ਖੰਜਰ ਨੇ ਮਾਰਿਆ..
ਦਸਮੇਸ਼ ਤੇਰੀ ਕੌਂਮ ਨੂੰ,
ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇਂ ਮਾਰਿਆ..||


ਭੋਲੇ-ਨਿਹੱਕੇ ਪਿਸ ਜਾਂਦੇ,
ਪੁੜ ਵਿੱਚ ਕਨੂੰਨ ਦੇ..
ਇੱਕੋ ਵਤਨ ਚ’ ਮਾਰੇ ਹਾਂ,
ਦੋਹਰੇ ਕਨੂੰਨ ਦੇ..
ਹੁੰਦਾ ਸਿਤਮ ਇਹ ਹੋਰ ਹੈ,
ਸੌਦਾ ਕੀ ਅਸਾਂ ਨਾਲ,
ਪਾਣੀ ਵੀ ਸਾਨੂੰ ਮਿਲਦਾ ਏ,
ਬਦਲੇ ਚ’ ਖੂਨ ਦੇ..
ਪਾਣੀ ਬਿਨ੍ਹ ਹੋਈ ਜ਼ਮੀਨ,
ਬੰਜਰ ਨੇਂ ਮਾਰਿਆ..
ਦਸਮੇਸ਼ ਤੇਰੀ ਕੌਂਮ ਨੂੰ,
ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇਂ ਮਾਰਿਆ..||

ਚਾਦਰ ਤਣੀ ਹੈ ਬਹੁਤਿਆਂ,
ਮੂੰਹਾਂ ਤੇ ਭੇਖ ਦੀ..
ਸਾਨੂੰ ਤਮਾਸ਼ੇ ਵਾਂਗਰਾਂ,
ਦੁਨੀਆਂ ਹੈ ਵੇਖਦੀ..
ਜਦ ਬੇਗੁਨਾਹ-ਜਵਾਨੀਂ ਦੇ,
ਬਲਦੇ ਕਿਤੇ ਸਿਵੇ..
ਚੰਦਰੀ-ਸਿਆਸਤ ਉਨ੍ਹਾਂ ਤੇ,
ਰੋਟੀ ਹੈ ਸੇਕਦੀ..
ਦੋ ਪਾਸਿਆਂ ਦੇ ਯਾਰ ਨੇਂ,
ਦਿਲਬਰ ਨੇਂ ਮਾਰਿਆ..
ਦਸਮੇਸ਼ ਤੇਰੀ ਕੌਂਮ ਨੂੰ,
ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇਂ ਮਾਰਿਆ..||

ਰੱਖਣਾਂ ਨੀ ਕਰਜ਼,
ਪੈ ਜਾਵੇ ਕੁਝ ਵੀ ਸਹਾਰਣਾਂ..
ਤੈਂ ਆਪਣਾ ਲਾਹਿਆ,
ਕੌਂਮ ਨੇਂ ਆਪਣਾ ਉਤਾਰਣਾਂ..
ਮੁੱਕ ਸਕਦੇ ਹਾਂ ਫ਼ਿਰ ਜੇ,
ਨਜ਼ਰਾਂ ਤੂੰ ਫ਼ੇਰ ਲਏਂ..
"ਦੇਬੀ" ਕੱਲੀ ਮੌਤ ਨੇਂ,
ਸਾਨੂੰ ਕੀ ਮਾਰਣਾਂ..
ਤੇਰੇ ਤੋਂ ਉੱਖੜੀ ਸਾਡੀ ਹੀ,
ਏ ਨਜ਼ਰ ਨੇਂ ਮਾਰਿਆ..
ਦਸਮੇਸ਼ ਤੇਰੀ ਕੌਂਮ ਨੂੰ,
ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇਂ ਮਾਰਿਆ..||

 
Old 03-06-2010
jaswindersinghbaidwan
 
Re: ਦਸਮੇਸ਼ ਤੇਰੀ ਕੌਂਮ ਤੇ,

waheguru


Reply
« иiмyα тυ kυcн dєя ρα kє яαkн lє (2) | Debi____maafiyan »

Similar Threads for : ਦਸਮੇਸ਼ ਤੇਰੀ ਕੌਂਮ ਤੇ,
Copy-Paste: Kutti Vehrda
Paras sahib de jeevan te jhaat paunda ik lekh
21ਵੀਂ ਸਦੀ ਦਾ ਵਾਰਿਸ ਸ਼ਾਹ – ਸਤਿੰਦਰ ਸਰਤਾਜ
ਸਿਹਤ ਤੇ ਸਮਾਜ ਲਈ.. ਫਲ ਫਰੂਟ
ਪੰਝੀ ਹਜ਼ਾਰੀ ਗਫੂਰਾ - ਕੁਲਵਿੰਦਰ ਸਿੰਘ ਸੰਧੂ

Contact Us - DMCA - Privacy - Top
UNP