Lyrics ਤੇਰੀ ਆਉਣੀਂ-ਜਾਣੀਂ...

sss_rc

Member
ਵੇ ਤੂੰ ਜਿੱਥੇ ਵੀ ਰਹੇਂ,
ਬਸ ਵਸਦਾ ਰਹੇਂ..
ਸਾਨੂੰ ਹੰਝੂ ਦੇਣ ਵਾਲਿਆ,
ਵੇ ਸਦਾ ਹੱਸਦਾ ਰਹੇਂ..
ਤੈਨੂੰ ਕੀ ਐ ਸਾਡੇ,
ਮਿੱਟੀ ਦਿਆਂ ਢਾਰਿਆਂ ਦੇ ਨਾਲ..
ਤੇਰੀ ਆਉਣੀਂ-ਜਾਣੀਂ,
ਉੱਚਿਆਂ-ਚੁਬਾਰਿਆਂ ਦੇ ਨਾਲ..||

ਮੈਨੂੰ ਕਹਿੰਦੇ ਨੇਂ ਦੀਵਾਨਾ,
ਸਾਰੇ ਤੇਰੇ ਪਿਆਰ ਦਾ..
ਗਲ ਪਾਟੀਆਂ ਨੇਂ ਲੀਰਾਂ,
ਸਿਲ੍ਹਾ ਐਤਬਾਰ ਦਾ..
ਤੂੰ ਵੀ ਕਰਦਾਂ ਮਖੌਲਾਂ,
ਬਹਿ ਕੇ ਸਾਰਿਆਂ ਦੇ ਨਾਲ..
ਤੇਰੀ ਆਉਣੀਂ-ਜਾਣੀਂ,
ਉੱਚਿਆਂ-ਚੁਬਾਰਿਆਂ ਦੇ ਨਾਲ..||

ਜੇ ਤੂੰ ਐਵੇਂ ਸੀ ਉਡਾਉਂਣੇ,
ਹਾਸੇ ਸਾਡੇ ਪਿਆਰ ਦੇ..
ਇਹ ਤੋਂ ਚੰਗਾ ਇੱਕੋ-ਵਾਰੀ,
ਜ਼ਹਿਰ ਦੇ ਕੇ ਮਾਰ ਦੇ..
ਰੋਜ਼ ਮਰਿਆ ਨੀਂ ਜਾਂਦਾ,
ਝੂਠੇ-ਲਾਰਿਆਂ ਦੇ ਨਾਲ..
ਤੇਰੀ ਆਉਣੀਂ-ਜਾਣੀਂ,
ਉੱਚਿਆਂ-ਚੁਬਾਰਿਆਂ ਦੇ ਨਾਲ..||

ਅੱਜ ਚੰਗੀ ਲੱਜ ਪਾਲ੍ਹੀ,
ਆਪਣੇ ਪਿਆਰ ਦੀ..
ਮਿੱਟੀ ਗਲੀਆਂ ਚ’ ਰੋਲ ਤੀ,
ਨਿਮਾਣੇ ਯਾਰ ਦੀ..
ਰਹਿ ਕੇ ਧਰਤੀ ਤੇ ਮਿਲਦੇ ਨੀਂ,
ਤਾਰਿਆਂ ਦੇ ਨਾਲ..
ਤੇਰੀ ਆਉਣੀਂ-ਜਾਣੀਂ,
ਉੱਚਿਆਂ-ਚੁਬਾਰਿਆਂ ਦੇ ਨਾਲ..||
 
Top