Lyrics ਤੂੰ ਵਿਦਾ ਹੋਈਂ ਓ_ShivKumarBatalvi

ਤੂੰ ਵਿਦਾ ਹੋਈਂ ਓ, ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਦੇ ਵਿੱਚ ਆ ਗਈ

ਤੂੰ ਵਿਦਾ ਹੋਈਂ ਓ, ਮੇਰੇ ਦਿਲ ਤੇ ਉਦਾਸੀ ਛਾ ਗਈ.....

ਦੂਰ ਤੱਕ ਮੇਰੇ ਨੈਣ ਤੇਰੀ ਪੈੜ ਨੂੰ ਚੁੰਮਦੇ ਰਹੇ
ਫੇਰ ਤੇਰੀ ਪੈੜ ਨੂੰ ਰਾਹਾਂ ਦੀ ਮਿੱਟੀ ਖਾ ਗਈ

ਤੂੰ ਵਿਦਾ ਹੋਈਂ ਓ, ਮੇਰੇ ਦਿਲ ਤੇ ਉਦਾਸੀ ਛਾ ਗਈ..

ਤੁਰਨ ਤੋਂ ਪਹਿਲਾਂ ਸੀ ਤੇਰੇ ਪੂਰੇ ਜੋਬਨ ਤੇ ਬਹਾਰ
ਤੁਰਨ ਮਗਰੋਂ ਵੇਖਿਆ ਕਿ ਹਰ ਕਲੀ ਮੁਰਜਾ ਗਈ

ਤੂੰ ਵਿਦਾ ਹੋਈਂ ਓ, ਮੇਰੇ ਦਿਲ ਤੇ ਉਦਾਸੀ ਛਾ ਗਈ..

ਇਸ਼ਕ ਨੂੰ ਸੁਗਾਤ ਜਿਹੜੀ ਪੀੜ ਸੇਂ ਤੂੰ ਦੇ ਗਈ ਓਂ
ਅੰਤ ਉਹੀਓ ਪੀੜ ਸ਼ਿਵ ਨੂੰ ਖਾਂਦੀ-ਖਾਂਦੀ ਖਾ ਗਈ


ਤੂੰ ਵਿਦਾ ਹੋਈਂ ਓ, ਮੇਰੇ ਦਿਲ ਤੇ ਉਦਾਸੀ ਛਾ ਗਈ...........
 
Top