UNP

ਜ੍ਹੀਦੇ ਵਿੱਚ ਤੇਰੀ ਯਾਦ ਪਈ, –Sabar Koti

ਜੇ ਅੱਗ ਲਾਇਆ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ ਜੇ ਪਾਣੀਆਂ ਦੇ ਵਿੱਚ ਹੜਨੀ ਸੀ ਤੇਰੇ ਫੋਟੋ ਨਾਲ ਹੜ੍ਹ ਜਾਣੀ ਸੀ ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, .....


Go Back   UNP > Contributions > Lyrics

UNP

Register

  Views: 977
Old 06-08-2010
Saini Sa'aB
 
ਜ੍ਹੀਦੇ ਵਿੱਚ ਤੇਰੀ ਯਾਦ ਪਈ, –Sabar Koti

ਜੇ ਅੱਗ ਲਾਇਆ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ
ਜੇ ਪਾਣੀਆਂ ਦੇ ਵਿੱਚ ਹੜਨੀ ਸੀ ਤੇਰੇ ਫੋਟੋ ਨਾਲ ਹੜ੍ਹ ਜਾਣੀ ਸੀ
ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।

ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏ
ਅਸੀਂ ਉਜੜੇ ਉਜੜੇ ਫਿਰਦੇ ਆਂ ਟੇਡੇ ਰਾਹਾਂ ਵਿੱਚ ਪਾ ਗਈ ਏ
ਸਾਡੀ ਜਿੰਦ ਸੂਲੀ ‘ਤੇ ਟੰਗੀ ਗਈ, ਇੱਕ ਸਾਹ ਦਾ ਮੁੱਕਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।

ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀਂ
ਜੀਹਦਾ ਦੁਨਿਆਂ ‘ਤੇ ਕੋਈ ਦਾਰੂ ਨਾ, ਲਾਈ ਐਸੀ ਬੀਮਾਰੀ ਨੀਂ
ਫੱਟ ਰਿਸਦੇ ਤਾਂ ਰੋਕ ਲਏ, ਧੜਕਣ ਦਾ ਰੁੱਕਣਾ ਬਾਕੀ ਏ…..
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।

ਤੂੰ ਕੀ ਨਹੀਂ ਕੀਤਾ ਬੇਦਰਦੇ ਸਾਨੂੰ ਮਿੱਟੀ ਵਿੱਚ ਮਿਲਾਉਣ ਲਈ,
ਨਿਜ਼ਾਮਪੁਰੀਏ ਕਾਲੇ ਨੇ ਲਾਈਆਂ ਸੀਂ ਤੋੜ ਨਿਭਾਉਣ ਲਈ,
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ, ਦਰ ਮੌਤ ਦੇ ਢੁੱਕਣਾ ਬਾਕੀ ਏ….
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ……..

 
Old 08-08-2010
jaswindersinghbaidwan
 
Re: ਜ੍ਹੀਦੇ ਵਿੱਚ ਤੇਰੀ ਯਾਦ ਪਈ, –Sabar Koti

heart touching song..

 
Old 17-09-2010
Bad.jatt
 
Re: ਜ੍ਹੀਦੇ ਵਿੱਚ ਤੇਰੀ ਯਾਦ ਪਈ, –Sabar Koti

thxxxxxxxxxx


Reply
« ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ | Rona Chhadta-- Feroz Khan »

Similar Threads for : ਜ੍ਹੀਦੇ ਵਿੱਚ ਤੇਰੀ ਯਾਦ ਪਈ, –Sabar Koti
ਐਨੀ ਸਰਦੀ ਪਈ ਐਤਕੀਂ..................Jaswant Singh
ਕੱਲੀ-ਕੱਲੀ ਸੋਹਣੀਏਂ, ਮੈਂ ਯਾਦ ਸਾਂਭੀ ਪਈ ਆ..|
Lyrics ਕੱਲੀ-ਕੱਲੀ ਯਾਦ...
Lyrics ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ
ਕੁਝ ਲਹੂ ਤੇਰੇ ਦੀ ਲੋੜ ਪਈ...

Contact Us - DMCA - Privacy - Top
UNP