Lyrics ਜਾਨ ਤੋਂ ਪਿਆਰਿਆ ਵੇ ਮੁੱਖ ਮੋੜ ਕੇ,

ਜਾਨ ਤੋਂ ਪਿਆਰਿਆ ਵੇ ਮੁੱਖ ਮੋੜ ਕੇ,
ਦੇਖੀਂ ਚਲਾ ਜਾਵੀਂ ਨਾਂ ਤੂੰ ਦਿਲ ਤੋੜਕੇ..
ਲੱਖਾਂ ਦੁੱਖ ਝੱਲੇ ਤੈਨੂੰ ਆਪਣਾਂ ਬਣਾਉਣ ਲਈ,
ਵੇ ਮੈਂ ਬੜਾ ਕੁਝ ਖੋਇਆ ਚੰਨਾਂ ਤੈਨੂੰ ਪਾਉਣ ਲਈ..
ਜਾਨ ਤੋਂ ਪਿਆਰਿਆ ਵੇ....||

ਪਹਿਲਾਂ ਅਸੀਂ ਦਿਲ ਦਾ ਕਰਾਰ ਖੋ ਲਿਆ,
ਸੁੱਖ-ਚੈਨ ਅਸੀਂ ਦੂਜੀ ਵਾਰ ਖ੍ਹੋ ਲਿਆ..
ਅੱਖ ਸਾਡੀ ਲੜਕੇ ਨਾਂ ਲੱਗੀ ਕਦੇ ਸੌਣ ਲਈ,
ਵੇ ਮੈਂ ਬੜਾ ਕੁਝ ਖੋਇਆ ਚੰਨਾਂ ਤੈਨੂੰ ਪਾਉਣ ਲਈ..
ਜਾਨ ਤੋਂ ਪਿਆਰਿਆ ਵੇ....||

ਸਖੀਆਂ-ਤਰਿੰਝਣਾਂ ਤੇ ਤੀਆਂ ਛੁੱਟੀਆਂ,
ਮਾਪਿਆਂ ਦੇ ਮੋਹ ਦੀਆਂ ਤੰਦਾਂ ਟੁੱਟੀਆਂ..
ਬੜਾ ਜ਼ੋਰ ਲਾਇਆ ਉਹਨਾਂ ਮੈਨੂੰ ਸਮਝਾਉਣ ਲਈ,

Top