UNP

ਗੁੱਡੀਆਂ ਚੜ੍ਹੀਆਂ...

ਮੈਂ ਹਾਂ ਪੁੱਤ ਪੰਜਾਬੀ-ਮਾਂ ਦਾ, ਸਿੱਕਾ ਚਲਦਾ ਸਾਡੇ ਨਾਂ ਦਾ.. ਹੋਣ ਤਰੀਫ਼ਾਂ ਬੜੀਆਂ.. ਮਾੜੇ ਕੰਮ ਕਦੇ ਨਾਂ ਕੀਤੇ, ਤਾਂਹੀਓ ਗੁੱਡੀਆਂ ਚੜ੍ਹੀਆਂ..|| ਸਾਨੂੰ ਹੋਰਾਂ ਵਾਂਗੂੰ ਪੀਕੇ ਬੁੱਕਣਾਂ ਆਉਂਦਾ ਨੀਂ, ਨਾਲੇ ਤਕੜੇ .....


Go Back   UNP > Contributions > Lyrics

UNP

Register

  Views: 1231
Old 16-12-2008
sss_rc
 
Post ਗੁੱਡੀਆਂ ਚੜ੍ਹੀਆਂ...

ਮੈਂ ਹਾਂ ਪੁੱਤ ਪੰਜਾਬੀ-ਮਾਂ ਦਾ,
ਸਿੱਕਾ ਚਲਦਾ ਸਾਡੇ ਨਾਂ ਦਾ..
ਹੋਣ ਤਰੀਫ਼ਾਂ ਬੜੀਆਂ..
ਮਾੜੇ ਕੰਮ ਕਦੇ ਨਾਂ ਕੀਤੇ,
ਤਾਂਹੀਓ ਗੁੱਡੀਆਂ ਚੜ੍ਹੀਆਂ..||

ਸਾਨੂੰ ਹੋਰਾਂ ਵਾਂਗੂੰ ਪੀਕੇ ਬੁੱਕਣਾਂ ਆਉਂਦਾ ਨੀਂ,
ਨਾਲੇ ਤਕੜੇ ਬੰਦੇ ਅੱਗੇ ਝੁਕਣਾਂ ਆਉਂਦਾ ਨੀਂ..
ਕਰ ਦੀਏ ਵਾਧੇ-ਘਾਟੇ ਪੂਰੇ,
ਫ਼ੜਕੇ ਡਾਂਗ ਲਾ ਲੀਏ ਮੂਹਰੇ..
ਜਿਹੜੇ ਕਰਦੇ ਅੜੀਆਂ..
ਮਾੜੇ ਕੰਮ ਕਦੇ ਨਾਂ ਕੀਤੇ,
ਤਾਂਹੀਓ ਗੁੱਡੀਆਂ ਚੜ੍ਹੀਆਂ..||

ਸਾਡੇ ਬਾਝ ਮਹਿਫ਼ਲਾਂ ਸੁੰਨੀਆਂ ਰੌਣਕ ਲੱਗਦੀ ਨਾਂ,
ਪੈਣ ਸੋਚਾਂ ਵਿੱਚ ਮੁਟਿਆਰਾਂ ਸੂਰਤ ਲੱਭਦੀ ਨਾਂ..
ਸਾਡੀ ਯਾਰਾਂ ਨਾਲ ਸਰਦਾਰੀ,
ਅਸੀਂ ਅੱਲ੍ਹੜਾਂ ਦੀ ਮੱਤ ਮਾਰੀ..
ਰਹਿ ਜਾਣ ਸਜ-ਧਜ ਕੇ ਖੜੀਆਂ..
ਮਾੜੇ ਕੰਮ ਕਦੇ ਨਾਂ ਕੀਤੇ,
ਤਾਂਹੀਓ ਗੁੱਡੀਆਂ ਚੜ੍ਹੀਆਂ..||

ਭੀੜ ਪੈਣ ਤੇ ਕਦੇ ਵੀ ਪਿੱਠ ਦਿਖਾਈਏ ਨਾਂ,
ਦਰ ਚੱਲ ਆਇਆ ਦੁਸ਼ਮਣ ਕਦੇ ਡਰਾਈਏ ਨਾਂ..
ਬੁੱਢੇ-ਬੋਹੜ ਕਦੇ ਨਾਂ ਸੁੱਕਣ,
ਰਿਸ਼ਤੇ-ਨਾਤੇ ਕਦੇ ਨਾਂ ਟੁੱਟਣ..
ਮਾਪਿਆਂ ਛਾਵਾਂ ਕਰੀਆਂ..
ਮਾੜੇ ਕੰਮ ਕਦੇ ਨਾਂ ਕੀਤੇ,
ਤਾਂਹੀਓ ਗੁੱਡੀਆਂ ਚੜ੍ਹੀਆਂ..||

 
Old 18-02-2009
jaggi633725
 
Re: ਗੁੱਡੀਆਂ ਚੜ੍ਹੀਆਂ...

nice.

 
Old 21-05-2010
.::singh chani::.
 
Re: ਗੁੱਡੀਆਂ ਚੜ੍ਹੀਆਂ...

nice tfs..........


Reply
« ਹਾਲਾਤ... | ਕੱਲੀ-ਕੱਲੀ ਯਾਦ... »

Contact Us - DMCA - Privacy - Top
UNP