UNP

ਕੋਈ ਕਮੀ ਮੇਰੇ ਵਿੱਚ ਹੋਵੇਗੀ ...

ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ .....


Go Back   UNP > Contributions > Lyrics

UNP

Register

  Views: 1662
Old 08-07-2009
gurpreet_luton
 
Post ਕੋਈ ਕਮੀ ਮੇਰੇ ਵਿੱਚ ਹੋਵੇਗੀ ...

ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ
ਕੋਈ ਕਮੀ ਮੇਰੇ ਵਿੱਚ ਹੋਵੇਗੀ
ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ
ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ
ਮੁੱਖ ਕਿੰਨੇ ਸੋਹਣੇ ਹੋਰ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ।
ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਾ ਤੱਕਦੀਆਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ
ਮੇਰੇ ਨਾਲ ਦੇ ਅੱਗੇ ਲੰਘ ਗਏ ਜੇ ਇਕੱਲਾ ਪਿੱਛੇ ਰਹਿ ਗਿਆ ਮੈਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
´
__________________

 
Old 08-07-2009
gurpreet_luton
 
Re: ਕੋਈ ਕਮੀ ਮੇਰੇ ਵਿੱਚ ਹੋਵੇਗੀ ...

debi di kalam to


Reply
« ਤੁਮ ਹਮਾਰੇ ਨਹੀ ਤੋ ਕਯਾ ਗਮ ਹੈ.. | ishqe di mari - gurdas mann »

Contact Us - DMCA - Privacy - Top
UNP