UNP

ਕਮਲੀਏ ਕੁੜੀਏ

ਮੇਰੇ ਨਾਂ ਦੀ ਮਹਿੰਦੀ ਲਾਵੇਂ ਕਿਉਂ ਮੇਰੀ ਛਾਂ ਦਾ ਕਜਲਾ ਪਾਵੇਂ ਕਿਉਂ ਚੰਨ ਚਾਨਣੀ ਬੁੱਕਲ ਦੇ ਵਿੱਚ ਭਰਦੇ ਹੁੰਦੇ ਨਈ ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਈ ਚੁੱਲੇ .....


Go Back   UNP > Contributions > Lyrics

UNP

Register

  Views: 1241
Old 12-03-2009
Pardeep
 
ਕਮਲੀਏ ਕੁੜੀਏ

ਮੇਰੇ ਨਾਂ ਦੀ ਮਹਿੰਦੀ ਲਾਵੇਂ ਕਿਉਂ
ਮੇਰੀ ਛਾਂ ਦਾ ਕਜਲਾ ਪਾਵੇਂ ਕਿਉਂ
ਚੰਨ ਚਾਨਣੀ ਬੁੱਕਲ ਦੇ ਵਿੱਚ ਭਰਦੇ ਹੁੰਦੇ ਨਈ
ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਈ

ਚੁੱਲੇ ਚਾਉਂਕੇ ਦੇ ਵਿੱਚ ਬੈਠੀ ਕਿਸ ਨਾਲ ਗੱਲਾਂ ਕਰਦੀ ਏਂ
ਕੰਧਾਂ ਉੱਤੇ ਵਗੇ ਮੋਰ ਵਿੱਚ ਰੰਗ ਨਵੇਂ ਨਿਤ ਭਰਦੀ ਏਂ
ਤੇਜ ਹਵਾ ਵਿੱਚ ਤਲੀ ਤੇ ਦੀਵੇ ਧਰਦੇ ਹੁੰਦੇ ਨਈ
ਕਮਲੀਏ ਕੁੜੀਏ ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਈ

ਜਦ ਕਦੇ ਤੇਰੇ ਘਰ ਵਿੱਚ ਕੋਈ ਨਾਂ ਮੇਰਾ ਲੈ ਲੈਂਦਾ ਏ
ਤੇਰੇ ਸੱਜੇ ਪੈਰ ਦਾ ਗੂਠਾ ਭੌਂ ਖੁਰਚਣ ਲੱਗ ਪੈਂਦਾ
ਅੱਗ ਦੇ ਲਾਂਭੂ ਮੀਂਹ ਤੇਲ ਦਾ ਜਰਦੇ ਹੁੰਦੇ ਨਈ
ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨੀ

ਖੁਲੀਆਂ ਅੱਖਾਂ ਦੇ ਵਿੱਚ ਸੁਪਨੇ ਬੁਣਦੀ ਬੁਣਦੀ ਸਾਂਉ ਜਾਂਵੇਂ
ਰੋਜ ਰਾਤ ਨੂੰ ਗੀਤ ਤੂੰ ਗਿਲ ਦੇ ਸੁਣਦੀ ਸੁਣਦੀ ਸਾਂੳ ਜਾਂਵੇਂ
ਇਸ਼ਕ ਝਨ੍ਹਾਂ ਨੂੰ ਕੱਚਿਆਂ ਉੱਤੇ ਤਰਦੇ ਹੁੰਦੇ ਨਈ
ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨੀ

 
Old 12-03-2009
jaggi633725
 
Re: ਕਮਲੀਏ ਕੁੜੀਏ

nice song

 
Old 14-03-2009
Palang Tod
 
Re: ਕਮਲੀਏ ਕੁੜੀਏ

v nice..............

 
Old 27-04-2009
*HAPPY*
 
Re: ਕਮਲੀਏ ਕੁੜੀਏ

gud,,,,

 
Old 18-05-2010
.::singh chani::.
 
Re: ਕਮਲੀਏ ਕੁੜੀਏ

nice tfs......

 
Old 18-05-2010
Und3rgr0und J4tt1
 
Re: ਕਮਲੀਏ ਕੁੜੀਏ

wahhhh


Reply
« Zindgi | Oye luck oye - lyrics all »

Contact Us - DMCA - Privacy - Top
UNP