Lyrics ਓ ਮੌਜਾਂ ਭੁੱਲਦੀਆਂ ਨਹੀਂ...

sss_rc

Member
ਬਾਬਲ ਸਾਡਾ ਜਾਨ ਤੋੜ ਕੇ,
ਕਰਦਾ ਰਿਹਾ ਕਮਾਈਆਂ ਸੀ..
ਸਾਡਾ ਕੰਮ ਸੀ ਬੁੱਲ੍ਹੇ ਲੁੱਟਣਾਂ,
ਐਸ਼ਾਂ ਖੂਬ ਉਡਾਈਆਂ ਸੀ..
ਅਲਬੇਲੀ-ਉਮਰ ਦੀਆਂ,
ਖੇਡਾਂ ਚੇਤੇ ਆਉਂਦੀਆਂ ਬੜੀਆਂ..
ਓ ਮੌਜਾਂ ਭੁੱਲਦੀਆਂ ਨਹੀਂ,
ਜੋ ਬਾਪੂ ਦੇ ਸਿਰ ਤੇ ਕਰੀਆਂ..||

ਭੋਰਾ ਫ਼ਿਕਰ ਨਹੀਂ ਸੀ ਹੁੰਦਾ,
ਜਦੋਂ ਸਕੂਲੇ ਪੜ੍ਹਦੇ ਸੀ..
ਪੂਰੀ ਟੌਹਰ-ਸ਼ੌਕੀਨੀ ਲਾ ਕੇ,
ਵਿੱਚ ਕਾਲਜ਼ ਦੇ ਵੜਦੇ ਸੀ..
ਅੱਜ ਖਾਲੀ ਜੇਬਾਂ ਜੋ,
ਰਹਿੰਦੀਆਂ ਸੀ ਨੋਟਾਂ ਨਾਲ ਭਰੀਆਂ..
ਓ ਮੌਜਾਂ ਭੁੱਲਦੀਆਂ ਨਹੀਂ,
ਜੋ ਬਾਪੂ ਦੇ ਸਿਰ ਤੇ ਕਰੀਆਂ..||

ਦੇਸੀ-ਘਿਓ ਦੀ pure-ਪੰਜ਼ੀਰੀ,
ਚਾਟੀਆਂ ਭਰੀਆਂ ਰਹਿੰਦੀਆਂ ਸੀ..
ਦੁੱਧ ਦੀ ਕਾੜ੍ਹਣੀ ਉੱਤੇ ਮਲਾਈਆਂ,
ਹਰ ਦਮ ਕੜ੍ਹੀਆਂ ਰਹਿੰਦੀਆਂ ਸੀ..
ਨਾਂ ਚੌਂਕਾ ਬੇਬੇ ਦਾ,
ਨਾਂ ਹੀ ਓ ਮੱਖਣ ਦੀਆਂ ਡਲ੍ਹੀਆਂ..
ਓ ਮੌਜਾਂ ਭੁੱਲਦੀਆਂ ਨਹੀਂ,
ਜੋ ਬਾਪੂ ਦੇ ਸਿਰ ਤੇ ਕਰੀਆਂ..||

ਉਂਗਲੀ ਫ਼ੜ ਕੇ ਬਾਪੂ ਦੀ,
ਜਿਹੜੇ ਮੇਲੇ ਦੇਖ ਲਏ..
ਟੱਬਰ ਦਾ ਇਤਫ਼ਾਕ ਨਾਂ ਮੁੜਣਾਂ,
ਜੋ ਇੱਕਠਿਆਂ ਚੁੱਲ੍ਹੇ ਸੇਕ ਲਏ..
ਆਪਣੀਂ ਨੀਂਦਰ ਸੌਂਦੇ ਸੀ,
ਕਦੇ ਨਾਂ ਦੇਖੀਆਂ ਸੀ ਭੁੱਖ-ਮਰੀਆਂ..
ਓ ਮੌਜਾਂ ਭੁੱਲਦੀਆਂ ਨਹੀਂ,
ਜੋ ਬਾਪੂ ਦੇ ਸਿਰ ਤੇ ਕਰੀਆਂ..||
 
Top