Lyrics ਓਹ ਬੇਵਫ਼ਾ ਨੇਂ..

Code:
[b]ਸਭ ਕਹਿੰਦੇ ਨੇਂ ਓ ਬਦਲ ਗਏ,
ਓਹ ਬੇਵਫ਼ਾ ਨੇਂ..
ਸੁਣ ਤੀਰ ਕਲੇਜੇਓਂ ਨਿੱਕਲ ਗਏ,
ਓਹ ਬੇਵਫ਼ਾ ਨੇਂ..
ਏ ਤਾਂ ਹੋ ਨਹੀਂ ਸਕਦਾ,
ਕੇ ਉਸਨੂੰ ਮੇਰੀ ਨਾਂ ਪ੍ਰਵਾਹ ਹੋਵੇ..
ਜਾਂ ਰੱਬਾ ਸਾਡੀ ਜਾਨ ਨਿੱਕਲ ਜੇ,
ਜਾਂ ਫ਼ਿਰ ਏ ਅਫ਼ਵਾਹ ਹੋਵੇ..||

ਚੰਨ ਦੇ ਕੋਲੋਂ ਚਾਂਨਣੀ,
ਤੇ ਦੀਵੇ ਕੋਲੋਂ ਲੋਅ..
ਹੋ ਸਕਦਾ ਏ ਵੱਖਰੀ ਹੋ ਜੇ,
ਫ਼ੁੱਲਾਂ ਤੋਂ ਖੁਸ਼ਬੋ..
ਏ ਤਾਂ ਹੋ ਨਹੀਂ ਸਕਦਾ,
ਕਿ ਉਸਦਾ ਵੱਖ ਮੇਰੇ ਤੋਂ ਰਾਹ ਹੋਵੇ..
ਜਾਂ ਰੱਬਾ ਸਾਡੀ ਜਾਨ ਨਿੱਕਲ ਜੇ,
ਜਾਂ ਫ਼ਿਰ ਏ ਅਫ਼ਵਾਹ ਹੋਵੇ..||

ਧਰਤੀ ਦੇ ਨਾਲ ਅੰਬਰ ਰੁੱਸ ਜੇ,
ਰੁੱਖਾਂ ਦੇ ਨਾਲ ਛਾਂ..
ਪੰਛੀ ਭੁੱਲ ਜਾਵਣਗੇ ਉੱਡਣਾ,
ਤੇ ਰਾਹੀ ਭੁੱਲਣ ਗਰਾਂ..
ਓ ਭੁੱਲ ਜਾਏ ਮੈਂ ਜਿਉਂਦਾ ਰਹਿਜਾਂ,
ਕਿੱਥੇ ਮਾਫ਼ ਗੁਨਾਹ ਹੋਵੇ..
ਜਾਂ ਰੱਬਾ ਸਾਡੀ ਜਾਨ ਨਿੱਕਲ ਜੇ,
ਜਾਂ ਫ਼ਿਰ ਏ ਅਫ਼ਵਾਹ ਹੋਵੇ..||

ਸੋਹਣੇ ਯਾਰ ਦੀਆਂ ਪਲਕਾਂ ਤੇ,
ਜੇ ਅੱਥਰੂ ਜਾਵੇ ਆ..
ਮੇਰੀਆਂ ਅੱਖਾਂ ਰੋ-ਰੋ ਕੇ,
ਭਰ ਦੇਵਣ ਦਰਿਆ..
ਇਸ਼ਕੇ ਦੇ ਵਿੱਚ ਡੰਗਿਆਂ ਦੀ,
ਕੀ ਇਸ ਤੋਂ ਵੱਧ ਸਜ਼ਾ ਹੋਵੇ..
ਜਾਂ ਰੱਬਾ ਸਾਡੀ ਜਾਨ ਨਿੱਕਲ ਜੇ,[/b]
[b]ਜਾਂ ਫ਼ਿਰ ਏ ਅਫ਼ਵਾਹ ਹੋਵੇ..||[/b]
 
Top