UNP

ਏ ਦੁਨੀਆਂ...

ਜੱਗ ਭਾਂਤ-ਭਾਂਤ ਦੀ ਮੰਡੀ, ਦੁਨੀਆਂ ਭੇਦ-ਭਾਵ ਵਿੱਚ ਵੰਡੀ.. ਐਥੇ ਬੇਇਮਾਨੀ ਦੀ ਝੰਡੀ, ਕੁਲਫ਼ੀ-ਗਰਮ ਜਲੇਭੀ-ਠੰਡੀ.. ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ, ਰਹਿ ਗਈ ਏ .....


Go Back   UNP > Contributions > Lyrics

UNP

Register

  Views: 1608
Old 16-12-2008
sss_rc
 
Post ਏ ਦੁਨੀਆਂ...

ਜੱਗ ਭਾਂਤ-ਭਾਂਤ ਦੀ ਮੰਡੀ,
ਦੁਨੀਆਂ ਭੇਦ-ਭਾਵ ਵਿੱਚ ਵੰਡੀ..
ਐਥੇ ਬੇਇਮਾਨੀ ਦੀ ਝੰਡੀ,
ਕੁਲਫ਼ੀ-ਗਰਮ ਜਲੇਭੀ-ਠੰਡੀ..
ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||

ਐਥੇ ਨਾਂ ਕੋਈ ਸਖਾ-ਸਹੇਲਾ ਏ,
ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ..
ਰੱਬ ਬਣ ਗਿਆ ਪੈਸਾ-ਧੇਲਾ ਏ,
ਕਹਿੰਦੇ ਆ ਗਿਆ ਕਲਯੁੱਗ ਵੇਲਾ ਏ..
ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||

ਜੋ 1947 ਵਿੱਚ ਉਜਾੜ੍ਹੇ,
ਅੱਲ੍ਹੇ-ਜ਼ਖਮ ਅਜੇ ਸੀ ਸਾਰੇ..
ਸਾਕੇ ਹੋ ਗਏ ਨੀਲੇ-ਤਾਰੇ,
ਦੰਗੇ ਵਿੱਚ 1984 ਭਾਰੇ..
ਕਾਇਰਾਂ ਵਾਂਗੂੰ ਹੱਸਕੇ ਸਭ-ਕੁਝ ਸਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||

ਚੜ੍ਹਦੇ ਨੂੰ ਸੀਸ ਝੁਕਾਉਂਦੀ ਏ,
ਛਿਪਦੇ ਨੂੰ ਪਿੱਠ ਦਿਖਾਉਂਦੀ ਏ..
ਮਰਿਆਂ ਨੂੰ ਤਗਮੇ ਲਗਾਉਂਦੀ ਏ,
ਜਿਉਂਦਿਆਂ ਨੂੰ ਚਿਖਾ-ਚਣਾਉਂਦੀ ਏ..
ਆਮ-ਇਨਸਾਨ ਦੇ ਦਿਲ ਚੋਂ ਤਾਹੀਂਓ ਲਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||

 
Old 18-02-2009
jaggi633725
 
Re: ਏ ਦੁਨੀਆਂ...

nice.

 
Old 07-09-2009
bony710
 
Re: ਏ ਦੁਨੀਆਂ...

Nice_________tfs

 
Old 21-05-2010
.::singh chani::.
 
Re: ਏ ਦੁਨੀਆਂ...

nice tfs..........

 
Old 04-07-2010
Saini Sa'aB
 
Re: ਏ ਦੁਨੀਆਂ...

good one.....tfs


Reply
« I Love You >Sterionation Tazz of Twist & Shout Album | Indy Sagu - Bari Kholkey »

Similar Threads for : ਏ ਦੁਨੀਆਂ...
Kaim Debi22...Awesome
ਏ ਦੁਨੀਆਂ..
Sikhi naal Ishq..............Debi22
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ.....

Contact Us - DMCA - Privacy - Top
UNP