Naujwaan- Cartoon

ਦੋਸਤੋ ਨਸ਼ਿਆਂ ਦੇ ਬਾਰੇ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਅੱਜਕਲ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੇ ਜਵਾਨੀ ਖੋਖਲੀ ਕਰ ਕੇ ਰੱਖ ਦਿੱਤੀ ਹੈ।ਦੁੱਧ, ਘਿਉ, ਮੱਖਣ ਦੀ ਥਾਂ ਕੈਪਸੂਲਾਂ, ਸਮੈਕਾਂ, ਇਨਜੈਕਸ਼ਨਾਂ ਤੇ ਖੰਘ ਦੀਆਂ ਦਵਾਈਆਂ ਨੇ ਲੈ ਲਈ ਹੈ।ਪਾਰਕ,ਖੇਡਣ ਵਾਲੇ ਗਰਾਊਡਾਂ ਦੇ ਵਿੱਚ ਲੁੱਕ-ਛਿਪ ਕੇ ਨਸ਼ੇ ਕਰਦੇ ਵੀਹ-ਇੱਕੀ ਸਾਲਾਂ ਦੇ ਮੁੰਡੇ ਕੀਹਨੇ ਨਹੀਂ ਦੇਖੇ। ਲਾਲੀਆਂ ਮਾਰਦੇ ਚੇਹਰੇ ਤਾਂ ਟਾਂਵੇਂ- ਟਾਂਵੇਂ ਹੀ ਦਿਖਦੇ ਹਨ, ਬਹੁਤੇ ਚਿਹਰੇ ਨਸ਼ਿਆਂ ਦੇ ਗੁਲਾਮ ਹੋਣ ਦੀ ਗਵਾਹੀ ਭਰਦੇ ਨਜਰ ਆਉਦੇ ਹਨ।

ਕੱਲ ਮੈਨੂੰ (04.09.2010) ਬੈਂਗਲੌਰ ਦੀ ਐਮ ਜੀ ਰੋਡ ਤੇ ਆਹ ਕਾਰਟੂਨ ਵਾਲਾ ਕਰੈਕਟਰ ਨਜਰ ਆਇਆ।ਮੇਰਾ ਇਹ ਵੀਰ ਜੀਹਨੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਤੇ ਜਿਸ ਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਬਣੀ ਹੋਈ ਸੀ।ਨਸ਼ੇ ਵਿੱਚ ਟੁੱਨ ਇਹ ਨੌਜਵਾਨ ਮੇਰੇ ਪੱਗ ਬੰਨੀ ਦੇਖ ਮੇਰੇ ਕੋਲ ਆ ਗਿਆ ਤੇ ਪਹਿਲਾਂ ਤਾਂ ਪੰਜਾਬੀ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਤੇ ਫਿਰ ਆਪਣਾ ਪਰਸ ਗੁੱਮ ਹੋ ਜਾਣ ਦਾ ਬਹਾਨਾ ਕਰ ਕੁੱਝ ਪੈਸਿਆਂ ਦੀ ਮੰਗ ਕੀਤੀ, ਮੈਂ ਮਾਜਰਾ ਸਮਝ ਗਿਆ ਤੇ ਪਿੱਛਾ ਛੁੜਾ ਕੇ ਅੱਗੇ ਵਧ ਗਿਆ। ਮੈ ਥੋੜੀ ਦੂਰ ਖੜਾ ਹੋ ਕੇ ਦੇਖਿਆ ਓੁਹ ਨੌਜਵਾਨ ਹਰ ਤੀਸਰੇ ਆਦਮੀ ਕੋਲ ਜਾਕੇ ਓੁਹੀ ਕਹਾਣੀ ਦੋਹਰਾ ਰਿਹਾ ਸੀ।ਹੋਰ ਨਸ਼ੇ ਦੀ ਤੋੜ ਉਹਦੇ ਚਿਹਰੇ ਤੋਂ ਸਾਫ ਨਜਰ ਆ ਰਹੀ ਸੀ।ਹਰ ਕੋਲੋਂ ਲੰਘਣ ਵਾਲਾ ਉਸ ਦੀ ਇਸ ਹਰਕਤ ਨੂੰ ਤੇ ਉਸ ਦੀ ਟੀ-ਸ਼ਰਟ ਤੇ ਬਣੀ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਗਹੁ ਨਾਲ ਵੇਖਦਾ ਜਾ ਰਿਹਾ ਸੀ।

ਮੇਰਾ ਮਤਲਬ ਆਪਣੇ ਨਾਲ ਬੀਤੀ ਸੁਣਾਉਣ ਦਾ ਨਹੀਂ ਸੀ ਪਰ ਇਹ ਦਿਖਾਉਣ ਦਾ ਸੀ ਕੇ ਸਾਡੀ ਜਵਾਨ ਪੀੜੀ ਇਹ ਕਿਹੜੇ ਰਾਹਾਂ ਤੇ ਪੈ ਗਈ, ਉਹ ਇਹ ਵੀ ਭੁੱਲ ਗਈ ਕਿ ਜਿਸ ਅਣਖੀ ਯੋਧੇ ਦੀ ਤਸਵੀਰ ਨੂੰ ਅਸੀ ਆਪਣੇ ਕੱਪੜਿਆਂ ਤੇ ਪਿੰ੍ਰਟ ਕਰਵਾਈ ਫਿਰਦੇ ਹਾਂ ਅਸੀਂ ਕਿੱਥੋਂ ਤੱਕ ਉਹਦੀ ਸੋਚ ਤੇ ਜਨੂੰਨ ਨੂੰ ਅਪਣਾਇਆ ਹੈ, ਕੁੱਝ ਕਰਨਾ ਤਾਂ ਦੂਰ ਅਸੀਂ ਤਾਂ ਉਸ ਦੀ ਕੁਰਬਾਨੀ ਮਜਾਕ ਉਡਾ ਰਹੇ ਹਾਂ।ਜੇ ਅਸੀਂ ਕੁੱਝ ਚੰਗਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਅਜਿਹਾ ਵੀ ਨਾਂ ਕਰੀਏ।ਇਕੱਲਾ ਫੋਕਾ ਦਿਖਾਵਾ ਸਾਨੂੰ ਕਿਸੇ ਜਿਹਾ ਨਹੀਂ ਬਣਾ ਸਕਦਾ :fukraਜਰੂਰੀ ਇਹ ਵੀ ਹੈ ਕਿ ਅਸੀਂ ਉਸ ਦੇ ਦਿਖਾਏ ਰਾਹਾਂ ਤੇ ਚੱਲਣ ਦੀ ਵੀ ਕੇਸ਼ਿਸ਼ ਕਰੀਏ।

“ਨਸ਼ਿਆਂ ਦੇ ਲੜ ਲੱਗਕੇ ਜਿਹੜੇ, ਹੋ ਗਏ ਅੰਨੇ ਬਹਿਰੇ ਜੀ
ਭਗਤ ਸਿੰਘ ਦੀ ਸੋਚ ਤੇ ਉਹਨਾਂ, ਕੀ ਦੇਣੇ ਨੇ ਪਹਿਰੇ ਜੀ”


ਉਦਾਸ ਦਿਲ ਨਾਲ ਇਹ ਕਾਰਟੂਨ ਕਾਗਜ ਤੇ ਉੱਕਰ ਦਿੱਤਾ…………:(
 

Attachments

  • Naujwaan (Large).jpg
    Naujwaan (Large).jpg
    126.9 KB · Views: 250
Top